ਸਲਮਾਨ ਦੀ ਫਿਲਮ ਈਦ ਮੌਕੇ ਰਿਲੀਜ਼ ਹੋਵੇਗੀ
ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨੇ ਕਿਹਾ ਕਿ ਉਹ ਅਗਲੇ ਸਾਲ ਈਦ ਮੌਕੇ ਫਿਲਮ ਲੈ ਕੇ ਹਾਜ਼ਰ ਹੋਵੇਗਾ। ਸਲਮਾਨ ਵਲੋਂ ਸੰਜੇ ਲੀਲਾ ਭੰਸਾਲੀ ਨਾਲ ਮਿਲ ਕੇ ਫਿਲਮ ਇਨ-ਸ਼ਾ-ਅੱਲਾ ਬਣਾਈ ਜਾ ਰਹੀ ਹੈ। ਇਹ ਫਿਲਮ ਪਹਿਲਾਂ ਅਗਲੇ ਸਾਲ ਈਦ ਮੌਕੇ ਰਿਲੀਜ਼ ਹੋਣੀ ਸੀ ਪਰ ਇਹ ਖਬਰ ਆ ਗਈ ਕਿ ਫਿਲਮ ਮਿਥੇ ਸਮੇਂ ’ਤੇ ਰਿਲੀਜ਼ ਨਹੀਂ ਹੋਵੇਗੀ।ਸਲਮਾਨ ਨੇ ਆਇਫਾ ਐਵਾਰਡ ਵਿਚ ਸ਼ਾਮਲ ਹੁੰਦਿਆਂ ਕਿਹਾ ਕਿ ਇਹ ਫਿਲਮ ਪੱਕਾ ਈਦ ਮੌਕੇ ਹੀ ਰਿਲੀਜ਼ ਹੋਵੇਗੀ। ਉਸ ਨੇ ਕਿਹਾ ਕਿ ਪਹਿਲਾਂ ਇਸ ਸਾਲ ਦਸੰਬਰ ਵਿਚ ਉਸ ਦੀ ਫਿਲਮ ਦਬੰਗ-3 ਰਿਲੀਜ਼ ਹੋਵੇਗੀ ਤੇ ਉਸ ਤੋਂ ਬਾਅਦ ਫਿਲਮ ਇਨ-ਸ਼ਾ-ਅੱਲਾ।