December 8, 2024
#ਦੇਸ਼ ਦੁਨੀਆਂ

ਸੰਯੁਕਤ ਰਾਸ਼ਟਰ ’ਚ ਵਾਤਾਵਰਨ ਬਦਲਾਅ ’ਤੇ ਹੋਵੇਗੀ ਚਰਚਾ: ਗੁਟੇਰੇਜ਼

ਸੰਯੁਕਤ ਰਾਸ਼ਟਰ ਆਮ ਸਭਾ ਦੇ 74ਵੇਂ ਇਜਲਾਸ ’ਚ ਵਾਤਾਵਰਨ ਬਦਲਾਅ ਨਾਲ ਪੈਦਾ ਹੋ ਰਹੀਆਂ ਸਮੱਸਿਆਵਾਂ ਅਤੇ ਉਸ ’ਤੇ ਨੱਥ ਪਾਉਣ ਲਈ ਉਚੇਚੇ ਤੌਰ ’ਤੇ ਚਰਚਾ ਕੀਤੀ ਜਾਵੇਗੀ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਕਿਹਾ ਕਿ ਨਿਊਯਾਰਕ ’ਚ ਸੰਯੁਕਤ ਰਾਸ਼ਟਰ ਹੈੱਡਕੁਆਰਟਰ ’ਤੇ ਜਦੋਂ ਆਉਂਦੇ ਦਿਨਾਂ ’ਚ ਵੱਖ ਵੱਖ ਮੁਲਕਾਂ ਦੇ ਆਗੂ ਜੁੜਨਗੇ ਤਾਂ ਸਾਂਝੇ ਮੁੱਦਿਆਂ ’ਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਸਿਨਹੂਆ ਦੀ ਰਿਪੋਰਟ ਮੁਤਾਬਕ ਸੰਯੁਕਤ ਰਾਸ਼ਟਰ ਮੁਖੀ ਨੇ ਦੱਸਿਆ ਕਿ ਮੁੱਖ ਧਿਆਨ ਵਾਤਾਵਰਨ ਬਦਲਾਅ ’ਤੇ ਕੇਂਦਰਤ ਕੀਤਾ ਜਾਵੇਗਾ ਜੋ ਹਰ ਕਿਸੇ ਲਈ ਖ਼ਤਰਾ ਬਣਿਆ ਹੋਇਆ ਹੈ। ਗੁਟੇਰੇਜ਼ ਨੇ ਕਿਹਾ ਕਿ ਉਨ੍ਹਾਂ 23 ਸਤੰਬਰ ਨੂੰ ਵਾਤਾਵਰਨ ਐਕਸ਼ਨ ਸਿਖਰ ਸੰਮੇਲਨ ਕਰਵਾਉਣ ਦਾ ਫ਼ੈਸਲਾ ਲਿਆ ਹੈ।