February 12, 2025
#ਭਾਰਤ

ਹਰਿਆਣਾ ਦੇ ਖਜਾਨਾ ਮੰਤਰੀ ਵੱਲੋਂ ਚੌਕੀਦਾਰਾਂ ਦੇ ਮਾਣਭੱਤਾ ਵੱਧਾਉਣ ਦਾ ਐਲਾਨ

ਚੰਡੀਗੜ – ਹਰਿਆਣਾ ਦੇ ਖਜਾਨਾ ਮੰਤਰੀ ਕੈਪਟਨ ਅਭਿਮਨਿਊ ਨੇ ਕਿਹਾ ਕਿ ਪੇਂਡੂ ਚੌਕੀਦਾਰ ਸਰਕਾਰ ਦੀ ਕੜੀ ਦਾ ਇਕ ਅਹਿਮ ਹਿੱਸਾ ਹੁੰਦੇ ਹਨ ਅਤੇ ਉਨਾਂ ਦੀ ਜ਼ਿੰਮੇਵਾਰੀ ਨੂੰ ਵੇਖਦੇ ਹੋਏ ਸੂਬਾ ਸਰਕਾਰ ਵੱਲੋਂ ਨਾ ਸਿਰਫ ਉਨਾਂ ਦੇ ਮਹੀਨੇਵਾਰ ਮਾਣਭੱਤੇ ਵਿਚ ਵਰਣਨਯੋਗ ਵਾਧਾ ਕੀਤਾ, ਸਗੋਂ ਉਨਾਂ ਦੇ ਹੋਰ ਭੱਤੇ ਵੀ ਵੱਧਾਏ ਹਨ। ਇਸ ਸਬੰਧ ਵਿਚ ਵੇਰਵੇ ਸਹਿਤ ਜਾਣਕਾਰੀ ਦਿੰਦੇ ਹੋਏ ਖਜਾਨਾ ਮੰਤਰੀ ਨੇ ਦਸਿਆ ਕਿ ਪੇਂਡੂ ਚੌਕੀਦਾਰਾਂ ਦਾ ਮਹੀਨੇਵਾਰ ਮਾਣਭੱਤਾ 3500 ਰੁਪਏ ਤੋਂ ਵੱਧਾ ਕੇ 7000 ਰੁਪਏ, ਵਰਦੀ ਭੱਤਾ 2500 ਰੁਪਏ ਸਾਲਾਨਾ, ਲਾਠੀ ਤੇ ਬੈਟਰੀ ਭੱਤਾ 1000 ਰੁਪਏ ਸਾਲਾਨਾ ਅਤੇ ਸਾਇਕਲ ਭੱਤਾ 3500 ਰੁਪਏ ਕੀਤਾ ਹੈ? ਉਨਾਂ ਕਿਹਾ ਕਿ ਹੁਣ ਸਰਕਾਰ ਨੇ ਪੇਂਡੂ ਚੌਕੀਦਾਰਾਂ ਨੂੰ ਆਪਣੇ ਸਬੰਧਤ ਖੇਤਰਾਂ ਵਿਚ ਹੋਈ ਮੌਤ ਦੀ ਸੂਚਨਾ ਰਜਿਸਟਰਡ ਕਰਵਾਉਣ ਦੇ ਬਦਲੇ ਵਿਚ 500 ਰੁਪਏ ਪ੍ਰਤੀ ਇੰਦਰਾਜ ਦਾ ਮਾਣਭੱਤਾ ਦੇਣ ਦਾ ਫੈਸਲਾ ਕੀਤਾ ਹੈ, ਜਿਸ ਦੀ ਪ੍ਰਸ਼ਾਸਨਿਕ ਪ੍ਰਵਾਨਗੀ ਮੁੱਖ ਮੰਤਰੀ ਮਨੋਹਰ ਲਾਲ ਵੱਲੋਂ ਦਿੱਤੀ ਗਈ ਹੈ।