ਅਸੀਂ ਕਸ਼ਮੀਰ ‘ਚ ਫਿਰ ਤੋਂ ਨਵਾਂ ਸਵਰਗ ਬਣਾਉਣਾ ਹੈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਮੁੰਬਈ – ਮਹਾਰਾਸ਼ਟਰ ਦੇਨਾਸਿਕ ‘ਚ ਦੇਵੇਂਦਰ ਫੜਨਵੀਸ ਦੀ ਅਗਵਾਈ ‘ਚ ਭਾਜਪਾ ਸਰਕਾਰ ਦੇ ਮਹਾਜਨਾਦੇਸ਼ ਯਾਤਰਾ ਦੇ ਸਮਾਪਨ ‘ਤੇਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਨਵੀਂ ਸਰਕਾਰ ਦੇ 100 ਦਿਨ ਪੂਰੇ ਅਤੇ ਪਹਿਲਾ’ਸ਼ਤਕ’ ਤੁਹਾਡੇ ਸਾਹਮਣੇ ਹੈ। ਇਸ ਸ਼ਤਕ ‘ਤੇ ਧਾਰ ਵੀ ਹੈ, ਰਫ਼ਤਾਰ ਵੀ ਹੈ ਅਤੇ ਆਉਣ ਵਾਲੇ 5 ਸਾਲਾਂਦੀ ਸਾਫ਼ ਸੁਥਰੀ ਤਸਵੀਰ ਵੀ ਹੈ। ਦਹਾਕਿਆਂ ਤੋਂ ਕਸ਼ਮੀਰੀਆਂ ਦੀ ਹਾਲਤ ਲਈ ਕਾਂਗਰਸ ਨੂੰ ਜ਼ਿੰਮੇਵਾਰਠਹਿਰਾਉਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਅਸੀਂ ਕਸ਼ਮੀਰ ‘ਚ ਫਿਰਤੋਂ ‘ਨਵਾਂ ਸਵਰਗ’ ਬਣਾਉਣਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਜੰਮੂ-ਕਸ਼ਮੀਰ ‘ਚ ਹਿੰਸਾ ਭੜਕਾਉਣ ਲਈਸਰਹੱਦ ਪਾਰ ਤੋਂ ਬਹੁਤ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ,”ਅਸੀਂ ਫਿਰ ਤੋਂ(ਕਸ਼ਮੀਰ ‘ਚ) ਨਵਾਂ ਸਵਰਗ ਬਣਾਉਣਾ ਹੈ, ਸਾਰੇ ਕਸ਼ਮੀਰੀਆਂ ਨੂੰ ਗਲੇ ਲਗਾਓ।”