ਦੱ. ਅਫਰੀਕਾ ਲੜੀ ਤੋਂ ਬਾਅਦ ਵਿਜੇ ਹਜ਼ਾਰੇ ਟਰਾਫੀ ਵਿਚ ਖੇਡਾਂਗਾ : ਧਵਨ
ਭਾਰਤੀ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਸ਼ਨੀਵਾਰ ਕਿਹਾ ਕਿ ਉਹ ਆਗਾਮੀ ਵਿਜੇ ਹਜ਼ਾਰੇ ਟਰਾਫੀ ਵਿਚ ਆਪਣੇ ਸੂਬੇ ਦੀ ਟੀਮ ਦਿੱਲੀ ਵਲੋਂ ਖੇਡੇਗਾ। ਧਵਨ ਇਸ ਸਮੇਂ ਦੱਖਣੀ ਅਫਰੀਕਾ ਵਿਰੁੱਧ ਮੌਜੂਦਾ ਟੀ-20 ਲੜੀ ਲਈ ਰਾਸ਼ਟਰੀ ਟੀਮ ਦੇ ਨਾਲ ਹੈ। ਉਸ ਨੇ ਪੁਸ਼ਟੀ ਕੀਤੀ ਹੈ ਕਿ ਉਹ 24 ਸਤੰਬਰ ਤੋਂ ਸ਼ੁਰੂ ਹੋਣ ਵਾਲੀ 50 ਓਵਰਾਂ ਦੀ ਘਰੇਲੂ ਪ੍ਰਤੀਯੋਗਿਤਾ ਵਿਚ ਖੇਡੇਗਾ। ਧਵਨ ਨੇ ਦੱਖਣੀ ਅਫਰੀਕਾ ਵਿਰੁੱਧ ਤੀਜੇ ਅਤੇ ਆਖਰੀ ਟੀ-20 ਕੌਮਾਂਤਰੀ ਮੈਚ ਦੀ ਪੂਰਬਲੀ ਸ਼ਾਮ ‘ਤੇ ਕਿਹਾ, ”ਹੁਣ ਇਸ ਲੜੀ ਤੋਂ ਬਾਅਦ ਵਿਜੇ ਹਜ਼ਾਰੇ ਟਰਾਫੀ ਵਿਚ ਵੀ ਖੇਡਾਂਗਾ। ਮੈਂ ਇਸ ਲਈ ਤਿਆਰ ਹਾਂ। ਮੈਂ ਤੈਅ ਕਰਾਂਗਾ ਕਿ ਮੈਂ ਜਿਹੜੀ ਵੀ ਕ੍ਰਿਕਟ ਖੇਡਾਂ, ਉਸ ਵਿਚ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਾਂ, ਭਾਵੇਂ ਹੀ ਇਹ ਰਣਜੀ ਹੋਵੇ, ਵਿਜੇ ਹਜ਼ਾਰੇ ਟਰਾਫੀ ਹੋਵੇ ਜਾਂ ਭਾਰਤੀ ਟੀਮ ਹੋਵੇ।”ਉਸ ਨੇ ਕਿਹਾ, ”ਕਿਉਂਕਿ ਮੈਂ ਟੈਸਟ ਟੀਮ ਵਿਚ ਨਹੀਂ ਸੀ ਅਤੇ ਮੇਰੇ ਕੋਲ ਕਾਫੀ ਸਮਾਂ ਸੀ, ਇਸ ਲਈ ਮੈਂ ਸੋਚਿਆ ਕਿ ਘਰ ‘ਚ ਬੈਠਣ ਜਾਂ ਟ੍ਰੇਨਿੰਗ ਦੀ ਬਜਾਏ ਮੈਂ ਮੈਚਾਂ ਵਿਚ ਖੇਡਾਂ, ਜਿਹੜੇ ਮੇਰੇ ਆਤਮਵਿਸ਼ਵਾਸ ਨੂੰ ਵਧਾਉਣ ਅਤੇ ਕਲਾ ਨੂੰ ਨਿਖਾਰਨ ਵਿਚ ਵੀ ਚੰਗੇ ਹੋਣਗੇ।”ਉਸਨੇ ਕਿਹਾ, ”ਮੈਚ ਅਭਿਆਸ ਬਿਹਤਰੀਨ ਅਭਿਆਸ ਹੈ, ਇਸ ਲਈ ਮੈਂ ਸੋਚਿਆ ਕਿ ਇਹ ਮੇਰੇ ਲਈ ਖੁਦ ਨੂੰ ਬਿਜ਼ੀ ਰੱਖਣ ਦਾ ਚੰਗਾ ਮੌਕਾ ਹੈ। ਮੈਂ ਟੈਸਟ ਟੀਮ ਦਾ ਹਿੱਸਾ ਨਹੀਂ ਸੀ ਅਤੇ ਮੇਰੇ ਕੋਲ ਮੌਕਾ ਸੀ।