ਗਾਂਗੁਲੀ ਦਾ ਸੀ.ਏ.ਬੀ. ਪ੍ਰਧਾਨ ਅਹੁਦੇ ਤੇ ਬਣੇ ਰਹਿਣਾ ਤੈਅ
ਸੌਰਭ ਗਾਂਗੁਲੀ ਦਾ ਬੰਗਾਲ ਕ੍ਰਿਕਟ ਸੰਘ ਦੇ ਪ੍ਰਧਾਨ ਅਹੁਦੇ ‘ਤੇ ਫਿਰ ਤੋਂ ਬਿਨਾ ਕਿਸੇ ਵਿਰੋਧ ਦੇ ਚੁਣਿਆ ਜਾਣਾ ਤੈਅ ਹੈ। ਗਾਂਗੁਲੀ ਦੇ ਪੰਜ ਮੈਂਬਰੀ ਪੈਨਲ ਨੇ ਕਿਸੇ ਵੀ ਵਿਰੋਧੀ ਉਮੀਦਵਾਰਾਂ ਤੋਂ ਅਜੇ ਤਕ ਕੋਈ ਮੁਲਾਕਾਤ ਨਹੀਂ ਕੀਤੀ ਹੈ। ਸੀ.ਏ.ਬੀ. ਦੇ ਚੋਣ ਲਈ ਨਾਮਜ਼ਦਗੀ ਭਰਨ ਦੀ ਆਖ਼ਰੀ ਸਮਾਂ ਹੱਦ ਸ਼ਨੀਵਾਰ ਨੂੰ ਖ਼ਤਮ ਹੋ ਗਈ ਹੈ। ਸੀ. ਏ. ਬੀ. ਦੀ 85ਵੀਂ ਸਾਲਾਨਾ ਆਮ ਸਭਾ ਇਸ ਮਹੀਨੇ ਦੀ 28 ਸਤੰਬਰ ਨੂੰ ਹੋਵੇਗੀ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਸਾਬਕਾ ਭਾਰਤੀ ਕਪਤਾਨ ਗਾਂਗੁਲੀ ਨੂੰ ਸੀ.ਏ.ਬੀ. ਦੇ ਪ੍ਰਧਾਨ ਅਹੁਦੇ ਲਈ ਚੋਣ ਲੜਨ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ। ਗਾਂਗੁਲੀ ਜਗਮੋਹਨ ਡਾਲਮੀਆ ਦੀ ਮੌਤ ਦੇ ਬਾਅਦ 2015 ‘ਚ ਸੀ.ਏ.ਬੀ. ਦੇ ਪ੍ਰਧਾਨ ਬਣੇ ਸਨ।