ਜਲ ਸੈਨਾ ਮੁਖੀ ਦੀ ਚਾਰ ਰੋਜ਼ਾ ਬੰਗਲਾਦੇਸ਼ ਯਾਤਰਾ ਸ਼ੂਰੂ
ਨਵੀਂ ਦਿੱਲੀ – ਬੰਗਲਾਦੇਸ਼ ਅਤੇ ਭਾਰਤ ਵਿੱਚ ਸਮੁੰਦਰੀ ਸਾਂਝ ਵਧਾਉਣ ਦੇ ਉਦੇਸ਼ ਨਾਲ ਅੱਜ ਤੋਂ ਜਲ ਸੈਨਾ ਮੁਖੀ ਐਡਮਿਰਲ ਕਰਮਬੀਰ ਸਿੰਘ ਨੇ ਆਪਣੀ ਚਾਰ ਰੋਜ਼ਾ ਬੰਗਲਾਦੇਸ਼ ਯਾਤਰਾ ਸ਼ੁਰੂ ਕੀਤੀ ਹੈ। ਜਲ ਸੈਨਾ ਦੇ ਬੁਲਾਰੇ ਨੇ ਦੱਸਿਆ ਐਡਮਿਰਲ ਸਿੰਘ ਇਸ ਯਾਤਰਾ ਦੌਰਾਨ ਹਮਰੁਤਬਾ ਬੰਗਲਾਦੇਸ਼ੀ ਐਡਮਿਰਲ ਔਰੰਗਜ਼ੇਬ ਚੌਧਰੀ ਸਮੇਤ ਫ਼ੌਜ ਦੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕਰਨਗੇ। ਸੂਤਰਾਂ ਅਨੁਸਾਰ ਚੀਨ ਵੱਲੋਂ ਹਿੰਦ ਮਹਾਂਸਾਗਰ ਖੇਤਰ ਤੇ ਦੱਖਣੀ ਚੀਨ ਸਮੁੰਦਰ ਵਿੱਚ ਸੁਰੱਖਿਆ ਖੇਤਰ ਵਿੱਚ ਘੁੱਸਪੈਠ ਸਬੰਧੀ ਦੋਵੇਂ ਮੁਖੀ ਗੱਲਬਾਤ ਕਰਨਗੇ।