Skip to content

ਜਲਵਾਯੂ ਪਰਿਵਰਤਨ ਨਾਲ ਨਜਿੱਠਣ ਲਈ ਭਾਰਤ ਦੀ ਅਹਿਮ ਭੂਮਿਕਾ : ਸੰਯੁਕਤ ਰਾਸ਼ਟਰ

Share this story

ਨਿਊਯਾਰਕ – ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਤਾਰੇਸ ਨੇ ਕਿਹਾ ਕਿ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਲਈ ਚੁੱਕੇ ਜਾਣ ਵਾਲੀਆਂ ਕੌਮਾਂਤਰੀ ਕੋਸ਼ਿਸ਼ਾਂ ਵਿੱਚ ਭਾਰਤ ਦੀ ਭੂਮਿਕਾ ਅਹਿਮ ਹੈ ਅਤੇ ਇਸ ਦੇਸ਼ ਨੇ ਨਵਿਆਉਣਯੋਗ ਊਰਜਾ ਦੇ ਵਿਸਥਾਰ ਲਈ ਬਹੁਤ ਕੋਸ਼ਿਸ਼ ਕੀਤੀ ਹੈ| ਗੁਤਾਰੇਸ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਈ ਮੌਕਿਆਂ ਤੇ ਮਿਲ ਚੁੱਕੇ ਹਨ| ਉਨ੍ਹਾਂ ਨੇ ‘ਕੌਮਾਂਤਰੀ ਸੌਰ ਗਠਜੋੜ’ ਵਿੱਚ ਮੋਦੀ ਦੀ ਅਗਵਾਈ ਦੀ ਸਿਫਤ ਕੀਤੀ ਤੇ ਭਾਰਤ ਵਲੋਂ ਸੰਯੁਕਤ ਰਾਸ਼ਟਰ ਨੂੰ ਦਿੱਤੇ ਗਏ 193 ਸੌਰ ਪੈਨਲ ਨੂੰ ‘ਬੇਹੱਦ ਉਪਯੋਗੀ’ ਕਰਾਰ ਦਿੱਤਾ| ਗੁਤਾਰੇਸ ਨੇ ਜਲਵਾਯੂ ਪਰਿਵਰਤਨ ਨੂੰ ਲੈ ਕੇ ਭਾਰਤ ਵਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਦੇ ਸਬੰਧ ਵਿੱਚ ਦੱਸਿਆ ਕਿ ਸੌਰ ਊਰਜਾ ਵਿੱਚ ਭਾਰਤ ਨੇ ਵੱਡਾ ਨਿਵੇਸ਼ ਕੀਤਾ ਹੈ| ਭਾਰਤ ਕੋਲ ਹੁਣ ਵੀ ਚੰਗੀ ਮਾਤਰਾ ਵਿੱਚ ਕੋਲਾ ਹੈ ਅਤੇ ਅਸੀਂ ਉਸ ਤੇ ਵੀ ਚਰਚਾ ਕੀਤੀ| ਮੋਦੀ ਨੇ ਹੋਰ ਨਵੇਂ ਕਦਮ ਵੀ ਚੁੱਕੇ ਜਿਵੇਂ ਕਿ ਸਵੱਛ ਭਾਰਤ ਅਭਿਆਨ, ਜਿਸ ਕਾਰਨ ਲੋਕਾਂ ਵਿੱਚ ਸਫਾਈ ਨੂੰ ਲੈ ਕੇ ਜਾਗਰੂਕਤਾ ਆਈ | ਸਾਨੂੰ ਉਮੀਦ ਹੈ ਕਿ ਭਾਰਤ ਹੋਰ ਵੀ ਕਦਮ ਚੁੱਕੇਗਾ| ਇਸ ਦਾ ਜਲਵਾਯੂ ਪਰਿਵਰਤਨ ਦੇ ਸਬੰਧ ਵਿੱਚ ਭਾਰਤ ਦੇ ਪ੍ਰਗਤੀਸ਼ੀਲ ਪ੍ਰਦਰਸ਼ਨ ਤੇ ਮਜ਼ਬੂਤ ਪ੍ਰਭਾਵ ਪਵੇਗਾ| ਗੁਤਾਰੇਸ 23 ਸਤੰਬਰ ਨੂੰ ਹੋਣ ਵਾਲੇ ਉੱਚ ਪੱਧਰੀ ਜਲਵਾਯੂ ਕਾਰਵਾਈ ਸਿਖਰ ਸੰਮੇਲਨ ਦੀ ਬੈਠਕ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ| ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਸੰਯੁਕਤ ਰਾਸ਼ਟਰ ਦੀ ਯਾਤਰਾ ਦੌਰਾਨ 50 ਕਿਲੋਵਾਟ ਦੀ ਸਮਰੱਥਾ ਵਾਲੇ ‘ਗਾਂਧੀ ਸੌਰ ਪਾਰਕ’ ਦਾ ਉਦਘਾਟਨ ਕਰਨਗੇ| ਮਹਾਤਮਾ ਗਾਂਧੀ ਦੀ 150 ਵੀਂ ਜਯੰਤੀ ਦੇ ਸਬੰਧ ਵਿੱਚ ਮੋਦੀ 24 ਸਤੰਬਰ ਨੂੰ ਸੰਯੁਕਤ ਰਾਸ਼ਟਰ ਵਿੱਚ ਬਣੇ ਸੌਰ ਪਾਰਕ ਨਾਲ ‘ਗਾਂਧੀ ਸ਼ਾਂਤੀ ਪਾਰਕ’ ਦਾ ਵੀ ਉਦਘਾਟਨ ਕਰਨਗੇ| ਇਸ ਮੌਕੇ ਸੰਯੁਕਤ ਰਾਸ਼ਟਰ ਵਿਸ਼ੇਸ਼ ਡਾਕ ਟਿਕਟ ਵੀ ਜਾਰੀ ਕਰੇਗਾ|

Share this story
WRITTEN BY

BREAKING