January 17, 2025
#ਪੰਜਾਬ

ਆਰੀਅਨਜ਼ ਕੈਂਪਸ ਵਿਖੇ ਮੈਗਾ ਨੌਕਰੀ ਮੇਲਾ 26 ਸਿਤੰਬਰ ਨੂੰ

ਮੋਹਾਲੀ – ਪੰਜਾਬ ਸਰਕਾਰ ਨੇ ਆਪਣੀ ਘਰ ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਦੇ ਅਧੀਨ ਰਾਜ ਭਰ ਵਿੱਚ ਆਪਣੇ 5ਵੇਂ ਮੈਗਾ ਨੌਕਰੀ ਮੇਲਿਆਂ ਦੀ ਲੜੀ ਸ਼ੁਰੂ ਕਰ ਦਿੱਤੀ ਹੈ, ਜਿਸ ਵਿੱਚ ਰਾਜ ਵਿੱਚ 82 ਤੋ ਵੱਧ ਥਾਵਾਂ ਤੇ ਨੌਕਰੀ ਮੇਲੇ ਤੈਅ ਕੀਤੇ ਗਏ ਹਨ। ਖੇਤਰ ਵਿੱਚ ਨੌਕਰੀ ਦੇ ਮੋਕੇ ਪ੍ਰਦਾਨ ਕਰਨ ਲਈ ਆਰੀਅਨਜ਼ ਗਰੁੱਪ ਆਫ ਕਾਲਜਿਜ਼, ਨੇੜੇ ਰਾਜਪੁਰਾ ਵੱਲੋਂ ਕੀਤੀਆਂ ਗਈਆਂ ਪਿਛਲੀਆਂ ਕੋਸ਼ਿਸ਼ਾਂ ਦੇ ਆਧਾਰ ਤੇ, ਪੰਜਾਬ ਸਰਕਾਰ ਨੇ ਆਰੀਅਨਜ਼ ਨੂੰ ਵੀ ਇੱਕ ਨੌਕਰੀ ਮੇਲਾ ਅਲਾਟ ਕੀਤਾ ਹੈ। 26 ਸਿਤੰਬਰ 2019 ਨੂੰ ਹੋਣ ਵਾਲੇ ਆਰੀਅਨਜ਼ ਨੌਕਰੀ ਮੇਲੇ ਲਈ ਆਈਟੀ, ਆਈਟੀਈਐਸ, ਅੇਜੁਕੇਸ਼ਨ, ਈ-ਕਾਮਰਸ ਅਤੇ ਮੈਨੂੰਫੈਕਚਰਿੰਗ ਦੀਆਂ 30 ਤੋਂ ਵੱਧ ਕੰਪਨੀਆਂ ਨੇ ਆਪਣੀ ਲਿਖਤੀ ਪੁਸ਼ਟੀ ਦਿੱਤੀ ਹੈ। ਇਛੁੱਕ ਵਿਦਿਆਰਥੀ ਆਰੀਅਨਜ਼ ਵੈਬਸਾਈਟ www.aryans.edu.in ਤੇ ਅਪਲਾਈ ਕਰ ਸਕਦੇ ਹਨ।ਇਹ ਨੌਕਰੀ ਮੇਲੇ ਪਟਿਆਲਾ ਖੇਤਰ ਵਿੱਚ ਆਰੀਅਨਜ਼ ਤੋਂ ਇਲਾਵਾ, 24 ਸਿਤੰਬਰ ਨੂੰ ਸਰਕਾਰੀ ਪੋਲੀਟੈਕਨਿਕ ਕਾਲਜ ਫਾਰ ਗਰਲਜ਼, ਪਟਿਆਲਾ; 27 ਸਿਤੰਬਰ ਨੂੰ ਸਰਕਾਰੀ ਆਈਟੀਆਈ ਲੜਕੇ, ਰਾਜਪੁਰਾ; 28 ਸਿਤੰਬਰ ਨੂੰ ਚਿਤਕਾਰਾ ਯੂਨੀਵਰਸਿਟੀ, ਰਾਜਪੁਰਾ ਅਤੇ 30 ਸਿਤੰਬਰ ਨੂੰ ਪਬਲਿਕ ਕਾਲਜ, ਸਮਾਣਾ ਵਿਖੇ ਹੋਣ ਜਾ ਰਹੇ ਹਨ।ਡਾ.ਅੰਸ਼ੂ ਕਟਾਰੀਆ ਨੇ ਕਿਹਾ ਕਿ ਹੁਣ ਤੱਕ ਸੈਕੜੇਂ ਬਿਨੈਕਾਰਾਂ ਨੇ ਇਸ ਨੌਕਰੀ ਮੇਲੇ ਲਈ ਆਰੀਅਨਜ਼ ਦੀ ਵੈਬਸਾਈਟ ਤੇ ਅਪਲਾਈ ਕੀਤਾ ਹੈ। ਕਟਾਰੀਆ ਨੇ ਕਿਹਾ ਕਿ ਟ੍ਰਾਈਸਿਟੀ, ਰਾਜਪੁਰਾ, ਪਟਿਆਲਾ ਅਤੇ ਆਸ-ਪਾਸ ਖੇਤਰ ਦੇ ਹਜਾਰਾਂ ਤਾਜ਼ਾ ਉਮੀਦਵਾਰ ਆਪਣੀ ਗਰੇਜੁਏਸ਼ਨ ਅਤੇ ਪੋਸਟ ਗ੍ਰੇਜੁਏਸ਼ਨ ਤੋ ਬਾਅਦ ਇਸ ਸਾਲ ਜੋਬ ਮਾਰਕਿਟ ਵਿੱਚ ਆਏ ਹਨ। ਚੰਗੀ ਸਿੱਖਿਆ ਦੇਣ ਤੋ ਇਲਾਵਾ ਇਹਨਾਂ ਵਿਦਿਆਰਥੀਆਂ ਨੂੰ ਚੰਗੇ ਸਥਾਨ ਤੇ ਰੱਖੇ ਜਾਣ ਦੀ ਜਿੰਮੇਵਾਰੀ ਵੀ ਕਾਲਜਾਂ ਦੀ ਬਣ ਜਾਂਦੀ ਹੈ। ਕਟਾਰੀਆ ਨੇ ਅੱਗੇ ਕਿਹਾ ਕਿ ਸਾਨੂੰ ਰਾਜ ਤੋ ਬੇਰੁਜ਼ਗਾਰੀ ਨੂੰ ਖਤਮ ਕਰਨ ਲਈ ਸਰਕਾਰ ਦੇ ਇਸ ਉਪਰਾਲੇ ਦਾ ਸਮਰਥਨ ਕਰਨਾ ਚਾਹੀਦਾ ਹੈ।