September 9, 2024
#ਪ੍ਰਮੁੱਖ ਖ਼ਬਰਾਂ #ਭਾਰਤ

ਹਰਿਆਣਾ ਤੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ 21 ਅਕਤੂਬਰ ਨੂੰ

ਪੰਜਾਬ ਦੀਆਂ ਚਾਰ ਸੀਟਾਂ ਲਈ ਵੀ ਹੋਣਗੀਆਂ ਜ਼ਿਮਨੀ ਚੋਣਾਂ, 24 ਅਕਤੂਬਰ ਨੂੰ ਐਲਾਨੇ ਜਾਣਗੇ ਨਤੀਜੇ

ਨਵੀਂ ਦਿੱਲੀ – ਚੋਣ ਕਮਿਸ਼ਨ ਨੇ ਮਹਾਰਾਸ਼ਟਰ ਤੇਹਰਿਆਣਾ ‘ਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਮੁੱਖ ਚੋਣ ਕਮਿਸ਼ਨਰਸੁਨੀਲ ਅਰੋੜਾ ਨੇ ਅੱਜ ਪ੍ਰੈੱਸ ਕਾਨਫਰੰਸ ਕਰਦਿਆਂ ਚੋਣ ਤਰੀਕਾਂ ਦਾ ਐਲਾਨ ਕੀਤਾ ਹੈ। ਇਸ ਤੋਂਇਲਾਵਾ ਦੋਵਾਂ ਹੀ ਸੂਬਿਆਂ ‘ਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਦੋਵਾਂ ਹੀ ਸੂਬਿਆਂ ‘ਚ ਸਿਰਫ਼ ਇੱਕਪੜਾਅ ਵਿੱਚ ਚੋਣਾਂ ਹੋਣਗੀਆਂ। ਮਤਦਾਨ ਦੀ ਤਰੀਕ ਜਿੱਥੇ 21 ਅਕਤੂਬਰ ਰੱਖੀ ਗਈ ਹੈ ਉੱਥੇ ਹੀ 24ਅਕਤੂਬਰ ਨੂੰ ਨਤੀਜੇ ਐਲਾਨੇ ਜਾਣਗੇ। ਇਸੇ ਤਰ੍ਹਾਂ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਫਗਵਾੜਾ,ਜਲਾਲਾਬਾਦ, ਮੁਕੇਰੀਆਂ ਤੇ ਦਾਖਾ ਲਈ ਵੀ ਜ਼ਿਮਨੀ ਚੋਣਾਂ 21 ਅਕਤੂਬਰ ਨੂੰ ਹੋਣਗੀਆਂ ਅਤੇ ਨਤੀਜੇ 24ਅਕਤੂਬਰ ਨੂੰ ਆਉਣਗੇ। ਇਨ੍ਹਾਂ ਹਲਕਿਆਂ ‘ਚ ਵੀ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਨਾਮਜ਼ਦਗੀਪ੍ਰਕਿਰਿਆ 27 ਸਤੰਬਰ ਤੋਂ ਸ਼ੁਰੂ ਹੋਵੇਗੀ। 4 ਅਕਤੂਬਰ ਨੂੰ ਨਾਮਜ਼ਦਗੀਆਂ ਦਾ ਆਖ਼ਰੀ ਦਿਨ ਹੋਵੇਗਾ।5 ਅਕਤੂਬਰ ਨੂੰ ਨਾਮਜ਼ਦਗੀ ਪੱਤਰਾਂ ਦੀ ਜਾਂਚ ਹੋਵੇਗੀ। 7 ਅਕਤੂਬਰ ਤੱਕ ਨਾਂਅ ਵਾਪਸ ਲਏ ਜਾ ਸਕਣਗੇ।ਮੁੱਖ ਚੋਣ ਕਮਿਸ਼ਨ ਸੁਨੀਲ ਅਰੋੜਾ ਨੇ ਦੱਸਿਆ ਕਿ ਹਰਿਆਣਾ ਦੀ 90 ਵਿਧਾਨ ਸਭਾ ਸੀਟਾਂ ‘ਤੇ ਚੋਣਾਂਹੋਣੀਆਂ ਹਨ। ਇਸ ਲਈ 1.3 ਲੱਖ ਈ.ਵੀ.ਐੱਮ. ਦਾ ਇਸਤੇਮਾਲ ਕੀਤਾ ਜਾਵੇਗਾ। ਉੱਥੇ ਮਹਾਰਾਸ਼ਟਰ ‘ਚ288 ਸੀਟਾਂ ‘ਤੇ ਚੋਣਾਂ ਹੋਣਗੀਆਂ ਅਤੇ ਇਸ ਲਈ 1.8 ਲੱਖ ਈ.ਵੀ.ਐੱਮ. ਦਾ ਇਸਤੇਮਾਲ ਕੀਤਾਜਾਵੇਗਾ। ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਦੱਸਿਆ ਕਿ ਉਮੀਦਵਾਰ ਲਈ ਚੋਣਾਂ ‘ਚ ਖਰਚ ਦੀਜ਼ਿਆਦਾਤਰ ਲਿਮਿਟ 28 ਲੱਖ ਰੁਪਏ ਤੈਅ ਕੀਤੀ ਗਈ ਹੈ। ਦੋਵੇਂ ਸੂਬਿਆਂ ‘ਚ ਇਹ ਨਿਯਮ ਲਾਗੂਰਹੇਗਾ। ਉਨ੍ਹਾਂ ਦੱਸਿਆ ਕਿ ਤਰੀਕਾਂ ਦਾ ਐਲਾਨ ਕਰਨ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਸੁਰੱਖਿਆ ਦਾਜਾਇਜ਼ਾ ਲਿਆ ਤੇ ਤਿਆਰੀਆਂ ਨੂੰ ਪਰਖ ਕੇ ਹੀ ਚੋਣਾਂ ਕਰਵਾਈਆਂ ਜਾ ਰਹੀਆਂ ਹਨ। ਇਸ ਮੌਕੇ ਚੋਣਕਮਿਸ਼ਨ ਵੱਲੋਂ ਰਾਜਨੀਤਕ ਦਲਾਂ ਨੂੰ ਕਿਹਾ ਗਿਆ ਹੈ ਕਿ ਉਹ ਪ੍ਰਚਾਰ ਸਮੇਂ ਆਪਣੇ ਪਲਾਸਟਿਕ ਦਾ ਘੱਟਤੋਂ ਘੱਟ ਇਸਤੇਮਾਲ ਕਰਨ ‘ਤੇ ਵਾਤਾਵਰਨ ਨੂੰ ਧਿਆਨ ‘ਚ ਰੱਖਣ ਆਪਣੇ ਪ੍ਰਚਾਰ ਨੂੰ ਅੱਗੇ ਵਧਾਉਣ।