ਪੀ.ਓ.ਕੇ. ਲਈ ਨਹਿਰੂ ਜ਼ਿੰਮੇਵਾਰ : ਅਮਿਤ ਸ਼ਾਹ
ਇੱਕ ਦੇਸ਼ ਵਿੱਚ ਦੋ ਸੰਵਿਧਾਨ, ਦੋ ਨਿਸ਼ਾਨ, ਦੋ ਪ੍ਰਧਾਨ ਕਦੇ ਨਹੀਂ ਚੱਲ ਸਕਦੇ
ਮੁੰਬਈ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜਪੀ.ਓ.ਕੇ. ਲਈ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿਜੇਕਰ ਨਹਿਰੂ ਨੇ ਬੇਵਕਤ ਪਾਕਿਸਤਾਨ ਨਾਲ ਸੰਘਰਸ਼ ਵਿਰਾਮ ਦਾ ਐਲਾਨ ਨਾ ਕੀਤਾ ਹੁੰਦਾ ਤਾਂ ਇਹ’ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ’ ਮੌਜੂਦ ਨਾ ਹੁੰਦਾ। ਉਨ੍ਹਾਂ ਨੇ ਕਸ਼ਮੀਰ ਦਾ ਭਾਰਤ ‘ਚ ਏਕੀਕਰਣਨਾ ਕਰਨ ਨੂੰ ਲੈ ਕੇ ਨਹਿਰੂ ‘ਤੇ ਹਮਲਾ ਕਰਦੇ ਹੋਏ ਕਿਹਾ ਕਿ ਇਸ ਮੁੱਦੇ ਨੂੰ ਨਹਿਰੂ ਦੇ ਬਦਲੇਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਨੂੰ ਆਪਣੇ ਹੱਥਾਂ ‘ਚ ਲੈਣਾ ਚਾਹੀਦਾ ਸੀ। ਉਨ੍ਹਾਂਨੇ ਕਾਂਗਰਸ ਨੂੰ ਨਿਸ਼ਾਨੇ ‘ਤੇ ਲੈਂਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੂੰ ਧਾਰਾ 370 ਨੂੰ ਖ਼ਤਮ ਕਰਨ ਦੇਪਿੱਛੇ ਰਾਜਨੀਤੀ ਦਿਸਦੀ ਹੈ, ਜਦੋਂ ਕਿ ਭਾਜਪਾ ਇਸ ਤਰ੍ਹਾਂ ਨਹੀਂ ਸੋਚਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸਨੇਤਾ ਰਾਹੁਲ ਗਾਂਧੀ ਅਤੇ ਰਾਕਾਂਪਾ ਸੁਪ੍ਰੀਮੋ ਸ਼ਰਦ ਪਵਾਰ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਉਹ ਧਾਰਾ370 ਦੀ ਸਮਾਪਤੀ ਦੇ ਪੱਖ ‘ਚ ਹੈ ਜਾਂ ਫਿਰ ਇਸ ਦਾ ਵਿਰੋਧ ਕਰਦੇ ਹਨ।