December 8, 2024
#ਭਾਰਤ

1965 ਅਤੇ 1971 ਦੀਆਂ ਗਲਤੀਆਂ ਨੂੰ ਨਾ ਦੋਹਰਾਏ ਪਾਕਿ : ਰਾਜਨਾਥ

ਪਟਨਾ – ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪਾਕਿਸਤਾਨਨੂੰ ਕਿਹਾ ਕਿ ਉਹ 1965 ਅਤੇ 1971 ਦੀਆਂ ਗਲਤੀਆਂ ਨੂੰ ਨਾ ਦੋਹਰਾਉਣ। ਉਨ੍ਹਾਂ ਕਿਹਾ ਕਿਪਾਕਿਸਤਾਨ ਦੇ ਪੀ. ਐੱਮ. ਇਮਰਾਨ ਖਾਨ ਪੀ. ਓ. ਕੇ. ਗਏ ਅਤੇ ਕਿਹਾ ਕਿ ਉਨ੍ਹਾਂ ਦੇ ਲੋਕਭਾਰਤ- ਪਾਕਿਸਤਾਨ ਦੇ ਬਾਰਡਰ ‘ਤੇ ਨਾ ਜਾਣ। ਮੈਂ ਕਹਿੰਦਾ ਹਾਂ ਕਿ ਇਹ ਚੰਗਾ ਹੈ ਕਿ ਉਹ ਬਾਰਡਰ ‘ਤੇਨਾ ਆਉਣ ਕਿਉਂਕਿ ਜੇਕਰ ਉਹ ਅਜਿਹਾ ਕਰਦੇ ਹਨ ਤਾਂ ਪਾਕਿਸਤਾਨ ਵਾਪਸ ਨਹੀਂ ਜਾ ਸਕਣਗੇ।