ਲੁਟੇਰਾ ਗਿਰੋਹ ਦੇ 3 ਮੈਂਬਰ ਕਾਬੂ-25 ਮੋਬਾਈਲ ਬਰਾਮਦ
ਲੁਧਿਆਣਾ – ਸੀ ਆਈ ਏ 2 ਦੀ ਪੁਲਸ ਪਾਰਟੀ ਨੇ ਰਾਹੋਂ ਰੋਡ ਗੁਰੂ ਵਿਹਾਰ ਟੀ ਪੁਆਇੰਟ ਤੇ ਨਾਕੇਬੰਦੀ ਦੌਰਾਨ ਮੋਟਰਸਾਈਕਲ ਸਵਾਰ 3 ਲੁਟੇਰਾ ਗਿਰੋਹ ਦੇ ਮੈਂਬਰਾ ਨੂੰ ਕਾਬੂ ਕਰਕੇ ਉਹਨਾਂ ਦੇ ਕਬਜ਼ੇ ਵਿਚੋਂ ਲੁੱਟ ਕੀਤੇ 25 ਮੋਬਾਈਲ 2 ਮੋਟਰਸਾਈਕਲ 1 ਦਾਤ ਬਰਾਮਦ ਕੀਤੀ ਹੈ ਜਿਸ ਨਾਲ ਦੋਸ਼ੀ ਵਾਰਦਾਤ ਨੂੰ ਅੰਜਾਮ ਦਿੰਦੇ ਸਨ। ਡੀ ਸੀ ਪੀ ਡੀ ਸਿਮ੍ਰਤਪਾਲ ਸਿੰਘ ਢੀਂਡਸਾ ਏ ਸੀ ਪੀ ਕ੍ਰਾਈਮ ਸੁਰਿੰਦਰ ਮੋਹਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਦੇ ਸੀ ਆਈ ਏ 2 ਇੰਚਾਰਜ ਇੰਸਪੈਕਟਰ ਪ੍ਰਵੀਨ ਰਣਦੇਵ ਨੂੰ ਗੁਪਤ ਸੂਚਨਾ ਮਿਲੀ ਕਿ ਰਾਹਗੀਰਾਂ ਕੋਲੋ ਤੇਜ਼ਧਾਰ ਹਥਿਆਰ ਦੀ ਨੋਕ ਤੇ ਮੋਬਾਈਲ ਦੀ ਖੋਹ ਕਰਨ ਵਾਲੇ ਗਿਰੋਹ ਦੇ ਮੈਂਬਰ ਰਾਹੋਂ ਰੋਡ ਗੁਰੂ ਵਿਹਾਰ ਇਲਾਕੇ ਚ ਘੁੰਮ ਰਹੇ ਹਨ ਉਹਨਾਂ ਨੇ ਤੁਰੰਤ ਆਪਣੀ ਪੁਲਸ ਪਾਰਟੀ ਸਮੇਤ ਗੁਰੂ ਵਿਹਾਰ ਟੀ ਪੁਆਇੰਟ ਤੇ ਨਾਕੇਬੰਦੀ ਦੌਰਾਨ ਮੋਟਰਸਾਈਕਲ ਸਵਾਰ ਲੁਟੇਰਾ ਗਿਰੋਹ ਦੇ 3 ਮੈਂਬਰਾ ਨੂੰ ਕਾਬੂ ਕਰਕੇ ਉਹਨਾਂ ਦੇ ਕਬਜ਼ੇ ਵਿਚੋਂ ਲੁੱਟ ਕੀਤੇ 25 ਮੋਬਾਈਲ 2 ਮੋਟਰਸਾਈਕਲ ਬਰਾਮਦ ਕੀਤੇ ਹਨ ਜਿਦੇ ਵਿਚੋਂ ਇਕ ਮੋਟਰਸਾਈਕਲ ਤੇ ਜਾਲੀ ਨੰਬਰ ਲਗਾਇਆ ਹੋਇਆ ਸੀ ਫੜੇ ਗਏ ਦੋਸ਼ੀਆਂ ਦੀ ਪਹਿਚਾਣ ਮੁਹੱਲਾ ਸੁਭਾਸ਼ ਨਗਰ ਨਿਵਾਸੀ ਰਾਜ ਕੁਮਾਰ ਉਰਫ ਰਾਜੂ , ਮੁਹੱਲਾ ਸਾਹਿਬਜਾਦਾ ਅਜੀਤ ਸਿੰਘ ਨਗਰ ਨਿਵਾਸੀ ਅਨਿਕੇਤ ਕੁਮਾਰ ਉਰਫ ਕੋਠੀ ਪਿੰਡ ਗੋਸਗੜ੍ਹ ਨਿਵਾਸੀ ਸਤਿੰਦਰ ਸਿੰਘ ਉਰਫ ਦੀਪ ਵਜੋਂ ਹੋਈ ਪੁਲਸ ਅਨੁਸਾਰ ਫੜੇ ਗਏ ਦੋਸ਼ੀਆਂ ਨੇ ਕਬੂਲਿਆ ਕਿ ਉਹ ਹੁਣ ਤੱਕ ਕਾਕੋਵਾਲ ਰੋਡ ,ਟਿੱਬਾ ਰੋਡ , ਰਾਹੋਂ ਰੋਡ ,ਗੁਰੂ ਵਿਹਾਰ , ਕੈਲਾਸ਼ ਨਗਰ ਇਲਾਕਿਆਂ ਚ ਰਾਹਗੀਰਾਂ ਕੋਲੋ ਮੋਬਾਈਲ ਲੁੱਟਣ ਦੀ ਵਾਰਦਾਤਾਂ ਨੂੰ ਅੰਜਾਮ ਦੇ ਚੁਕੇ ਹਨ ਪੁਲਸ ਅਨੁਸਾਰ ਓਹਨਾ ਨੂੰ ਜਾਂਚ ਦੌਰਾਨ ਪਤਾ ਚੱਲਿਆ ਕਿ ਫੜੇ ਗਏ ਦੋਸ਼ੀ ਅਨਿਕੇਤ ਕੁਮਾਰ ਤੇ ਪਹਿਲਾ ਵੀ ਥਾਣਾ ਬਸਤੀ ਜੋਧੇਵਾਲ ਵਿਖੇ ਚੋਰੀ ਦਾ ਮਾਮਲਾ ਦਰਜ ਹੈ ਪੁਲਸ ਨੇ ਤਿੰਨੋ ਦੋਸ਼ੀਆਂ ਨੂੰ ਕੋਰਟ ਚ ਪੇਸ਼ ਕਰਕੇ ਉਹਨਾਂ ਦਾ ਰਿਮਾਂਡ ਹਾਸਿਲ ਕੀਤਾ ਹੈ ਅਤੇ ਦੋਸ਼ੀਆਂ ਕੋਲੋ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।