ਮੁੱਖ ਮੰਤਰੀ ਹਰਿਆਣਾ ਵੱਲੋਂ ਇੰਦੌਰ-ਅੰਮ੍ਰਿਤਸਰ ਐਕਸਪ੍ਰੈਸ ਦਾ ਠਹਿਰਾਓ ਯਮੁਨਾਨਗਰ-ਜਗਾਧਾਰੀ ਕਰਨ ‘ਤੇ ਧੰਨਵਾਦ
ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕੇਂਦਰੀ ਰੇਲ ਅਤੇ ਵਪਾਰ ਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਦਾ ਰੇਲ ਗੱਡੀ ਨੰਬਰ 19325/19326 ਇੰਦੌਰ-ਅੰਮ੍ਰਿਤਸਰ ਐਕਸਪ੍ਰੈਸ ਦੇ ਯਮੁਨਾਨਗਰ-ਜਗਾਧਾਰੀ ਵਿਚ ਠਹਿਰਾਓ ਲਈ ਧੰਨਵਾਦ ਕੀਤਾ ਹੈ। ਇਸ ਸਬੰਧ ਵਿਚ ਕੇਂਦਰੀ ਰੇਲ ਅਤੇ ਵਪਾਰ ਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਮੁੱਖ ਮੰਤਰੀ ਮਨੋਹਰ ਲਾਲ ਨੂੰ ਇਹ ਜਾਣਕਾਰੀ ਇਕ ਪੱਤਰ ਰਾਹੀਂ ਦਿੱਤੀ।