ਰੋਹਿਤ ਨੇ ਧੋਨੀ ਦੇ ਰਿਕਾਰਡ ਦੀ ਕੀਤੀ ਬਰਾਬਰੀ
ਉਪ ਕੁਪਤਾਨ ਰੋਹਿਤ ਸ਼ਰਮਾ ਨੇ ਦੱਖਣੀ ਅਫਰੀਕਾ ਖਿਲਾਫ ਤੀਜੇ ਤੇ ਆਖਰੀ ਟੀ-20 ਮੁਕਾਬਲੇ ‘ਚ ਐਤਵਾਰ ਨੂੰ ਉਤਰਦੇ ਹੀ ਮਹਿੰਦਰ ਸਿੰਘ ਧੋਨੀ ਦੇ ਭਾਰਤ ਵਲੋਂ ਸਭ ਤੋਂ ਜ਼ਿਆਦਾ 98 ਟੀ-20 ਮੈਚ ਖੇਡਣ ਦੇ ਰਿਕਾਰਡ ਦੀ ਬਰਾਬਰੀ ਕਰ ਲਈ। ਰੋਹਿਤ ਤੇ ਧੋਨੀ ਦੇ ਹੁਣ 98-98 ਮੈਚ ਹੋ ਗਏ ਹਨ। ਇਸ ਤੋਂ ਬਾਅਦ ਸੁਰੇਸ਼ ਰੈਨਾ (78), ਕਪਤਾਨ ਵਿਰਾਟ ਕੋਹਲੀ (72), ਯੁਵਰਾਜ ਸਿੰਘ (58) ਤੇ ਸ਼ਿਖਰ ਧਵਨ (55) ਦਾ ਨੰਬਰ ਹੈ। ਹਾਲਾਂਕਿ ਰੋਹਿਤ ਇਸ ਰਿਕਾਰਡ ਮੈਚ ‘ਚ ਫਲਾਪ ਰਹੇ ਹਨ ਤੇ 8 ਗੇਂਦਾਂ ‘ਚ ਸਿਰਫ 9 ਦੌੜਾਂ ਬਣਾ ਆਊਟ ਹੋ ਗਏ। ਇਹ ਵੀ ਦਿਲਚਸਪ ਹੈ ਕਿ ਸਾਬਕਾ ਭਾਰਤੀ ਕਪਤਾਨ ਧੋਨੀ ਨੇ ਆਪਣਾ 98ਵਾਂ ਟੀ-20 ਮੈਚ ਬੈਂਗਲੁਰੂ ‘ਚ ਹੀ ਇਸ ਸਾਲ 27 ਫਰਵਰੀ ਨੂੰ ਖੇਡਿਆ ਸੀ ਚੇ ਰੋਹਿਤ ਨੇ ਵੀ ਆਪਣਾ 98ਵਾਂ ਮੈਚ ਬੈਂਗਲੁਰੂ ‘ਚ ਹੀ ਖੇਡਿਆ।