ਅੰਮ੍ਰਿਤਸਰ ਵਿਖੇ ਦਰਵਾਜ਼ਾ ਆਹਲੂਵਾਲੀਆ …

ਅੰਮ੍ਰਿਤਸਰ ਵਿਖੇ ਦਰਵਾਜ਼ਾ ਆਹਲ…

Secret Donar donated Maruti Eco …

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾ…

''Mehngai Ka Vikas'' : Rahul Gan…

ਮਹਿੰਗਾਈ ਕਾ ਵਿਕਾਸ  :  ਰਾਹੁ…

Petrol Rs. 90, Diesel Prices on …

ਪੰਜਾਬ ਚ ਪੈਟਰੋਲ 90 ਰੁ: ਤੋਂ…

Owner left 50 Lakh Dollars for p…

ਮਾਲਕ ਨੇ ਆਪਣੇ ਪਾਲਤੂ ਕੁੱਤੇ …

Oxford University testing vaccin…

ਬੱਚਿਆਂ ਲਈ ਟੀਕੇ ਦਾ ਪ੍ਰੀਖਣ …

Milk turned green due to Corona …

ਕੋਰੋਨਾ ਕਾਰਣ ਮਾਂ ਦਾ ਦੁੱਧ ਹ…

Trump got relief from impeachmen…

ਟਰੰਪ ਨੂੰ ਮਿਲੀ ਰਾਹਤ, ਸੈਨੇਟ…

People would vote without any fe…

ਕਾਂਗਰਸ ਦੀ ਗੁੰਡਾਗਰਦੀ ਦਾ ਜਵ…

Dont give relaxation for Reducti…

ਕੋਰੋਨਾ ਦੇ ਮਾਮਲਿਆਂ ਚ ਕਮੀ ਕ…

«
»
TwitterFacebookPinterestGoogle+

Oxford University testing vaccine on kids

ਬੱਚਿਆਂ ਲਈ ਟੀਕੇ ਦਾ ਪ੍ਰੀਖਣ ਕਰ ਰਹੀ ਹੈ ਆਕਸਫੋਰਡ ਯੂਨੀਵਰਸਿਟੀ
ਲੰਡਨ-ਆਕਸਫੋਰਡ ਯੂਨੀਵਰਸਿਟੀ ਪਹਿਲੀ ਵਾਰ ਆਪਣੇ ਕੋਵਿਡ-19 ਟੀਕੇ ਦਾ ਪ੍ਰੀਖਣ ਬੱਚਿਆਂ ‘ਤੇ ਕਰਨ ਦਾ ਵਿਚਾਰ ਕਰ ਰਹੀ ਹੈ। ਟੀਕੇ ਦੇ ਪ੍ਰੀਖਣ ਦਾ ਐਲਾਨ ਸ਼ਨੀਵਾਰ ਨੂੰ ਕੀਤਾ ਗਿਆ। ਇਸ ਦੇ ਲਈ 6 ਤੋਂ 17 ਸਾਲ ਦੀ ਉਮਰ ਦੇ 300 ਅਜਿਹੇ ਬੱਚਿਆਂ ਦੀ ਲੋੜ ਹੋਵੇਗੀ ਜੋ ਖੁਦ ਟੀਕਾ ਲਵਾਉਣਾ ਚਾਹੁੰਦੇ ਹਨ। ਇਨ੍ਹਾਂ ‘ਚੋਂ 240 ਨੂੰ ਕੋਵਿਡ-19 ਦਾ ਅਤੇ ਬਾਕੀ 60 ਨੂੰ ਮੈਨਿਨਜਾਇਟਿਸ ਦਾ ਟੀਕਾ ਲਾਇਆ ਜਾਵੇਗਾ।

ਆਕਸਫੋਰਡ ਟੀਕਾ ਪ੍ਰੀਖਣ ਦੇ ਮੁੱਖ ਖੋਜਕਰਤਾ ਐਂਡ੍ਰਯੂ ਪੋਲਾਰਡ ਨੇ ਕਿਹਾ ਕਿ ਜ਼ਿਆਦਾਤਰ ਬੱਚੇ ਕੋਵਿਡ-19 ਕਾਰਣ ਗੰਭੀਰ ਤੌਰ ‘ਤੇ ਬੀਮਾਰ ਨਹੀਂ ਹੁੰਦੇ ਹਨ ਪਰ ਉਨ੍ਹਾਂ ‘ਚ ਰੋਗ ਨਾਲ ਲੜਨ ਦੀ ਸਮਰੱਥਾ ਵਿਕਸਿਤ ਕਰਨਾ ਜ਼ਰੂਰੀ ਹੈ ਕਿਉਂਕਿ ਟੀਕਾਕਰਣ ਨਾਲ ਕੁਝ ਬੱਚਿਆਂ ਨੂੰ ਤਾਂ ਲਾਭ ਹੋਵੇਗਾ ਹੀ। ਦੁਨੀਆ ਦੇ 50 ਤੋਂ ਵਧੇਰੇ ਦੇਸ਼ਾਂ ਦੇ ਡਰੱਗ ਰੈਗੂਲੇਟਰਾਂ ਨੇ ਐਸਟ੍ਰਾਜੇਨੇਕਾ ਵੱਲੋਂ ਉਤਪਾਦਿਤ ਅਤੇ ਸਪਲਾਈ ਕੀਤੇ ਜਾ ਰਹੇ ਆਕਸਫੋਰਡ ਟੀਕੇ ਨੂੰ 18 ਸਾਲ ਤੋਂ ਵਧੇਰੇ ਉਮਰ ਦੇ ਲੋਕਾਂ ਨੂੰ ਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ।

ਹੋਰ ਦਵਾਈ ਕੰਪਨੀਆਂ ਵੀ ਬੱਚਿਆਂ ‘ਤੇ ਆਪਣੇ ਟੀਕੇ ਦਾ ਪ੍ਰੀਖਣ ਕਰ ਰਹੀਆਂ ਹਨ। ਫਾਈਜ਼ਰ ਦਾ ਟੀਕਾ ਪਹਿਲੇ ਤੋਂ ਹੀ 16 ਸਾਲ ਦੀ ਉਮਰ ਤੋਂ ਵਧੇਰੇ ਲੋਕਾਂ ਨੂੰ ਲਾਇਆ ਜਾ ਰਿਹਾ ਹੈ। ਉਸ ਨੇ ਅਕਤੂਬਰ, 2020 ‘ਚ ਹੀ 12 ਸਾਲ ਤੱਕ ਦੇ ਬੱਚਿਆਂ ‘ਤੇ ਪ੍ਰੀਖਣ ਸ਼ੁਰੂ ਕਰ ਦਿੱਤਾ ਸੀ। ਉੱਥੇ ਮਾਡੇਰਨਾ ਨੇ ਦੰਸਬਰ, 2020 ‘ਚ ਬੱਚਿਆਂ ‘ਤੇ ਟੀਕੇ ਦਾ ਪ੍ਰੀਖਣ ਸ਼ੁਰੂ ਕਰ ਦਿੱਤਾ ਸੀ।