ਚੀਨ ਦੇ ਨਾਲ ਸਮਝੌਤਾ ਨਾ ਹੋਇਆ ਤਾਂ ਵਧਾ ਦਿਆਂਗਾ ਟੈਰਿਫ ਟਰੰਪ
ਦੁਨੀਆ ਦੀਆਂ ਦੋ ਮਹਾਸ਼ਕਤੀਆਂ ਅਮਰੀਕਾ ਅਤੇ ਚੀਨ ਵਿਚਕਾਰ ਚਲ ਰਹੀ ਟ੍ਰੇਡ ਵਾਰ ਇਕ ਵਾਰ ਫਿਰ ਵਧ ਸਕਦੀ ਹੈ| ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਚੀਨ ਨਾਲ ਵਪਾਰ ਸਮਝੌਤਾ ਨਹੀਂ ਹੁੰਦਾ ਹੈ ਤਾਂ ਉਸ ਤੇ ਹੋਰ ਜ਼ਿਆਦਾ ਟੈਰਿਫ ਲਗਾਏ ਜਾਣਗੇ| ਟਰੰਪ ਨੇ ਵਹਾਈਟ ਹਾਊਸ ਵਿੱਚ ਪੱਤਰਕਾਰਾਂ ਨੂੰ ਕਿਹਾ, ‘ਜੇਕਰ ਅਸੀਂ ਚੀਨ ਦੇ ਨਾਲ ਕੋਈ ਸਮਝੌਤਾ ਨਹੀਂ ਕਰਦੇ ਤਾਂ ਮੈਂ ਟੈਰਿਫ ਹੋਰ ਵਧਾ ਦਿਆਂਗਾ|’ਟਰੰਪ ਦਾ ਇਹ ਬਿਆਨ ਅਜਿਹੇ ਸਮੇਂ ਵਿੱਚ ਆਇਆ ਹੈ ਜਦੋਂ ਦੋਵੇਂ ਆਰਥਿਕ ਮਹਾਸ਼ਕਤੀਆਂ ਵਿਚਕਾਰ ਸਲਾਹ ਹੋਣ ਦੇ ਸੰਕੇਤ ਮਿਲ ਰਹੇ ਸਨ| ਇਸ ਤੋਂ ਪਹਿਲਾਂ ਚੀਨ ਦੇ ਵਣਜ ਮੰਤਰਾਲੇ ਨੇ ਅਮਰੀਕਾ ਨਾਲ ਵਪਾਰ ਸਮਝੌਤੇ ਨੂੰ ਲੈ ਕੇ ਸਾਰਥਕ ਗੱਲਬਾਤ ਹੋਣ ਦੇ ਸੰਕੇਤ ਦਿੱਤੇ ਸਨ| ਚੀਨੀ ਵਣਜ ਮੰਤਰਾਲੇ ਅਨੁਸਾਰ ਉਪ ਪ੍ਰਧਾਨ ਮੰਤਰੀ ਲਿਊ ਹੀ ਨੇ ਅਮਰੀਕਾ ਦੇ ਵਪਾਰ ਪ੍ਰਤੀਨਿਧੀ ਰਾਬਰਟ ਲਾਇਥਾਇਜਰ ਅਤੇ ਵਿੱਤ ਮੰਤਰੀ ਸਟੀਵਨ ਨਿਊਚਿਨ ਨਾਲ ਗੱਲਬਾਤ ਕੀਤੀ| ਦੋਵਾਂ ਪੱਖਾਂ ਵਿਚ ਪਹਿਲੇ ਪੜਾਅ ਦੇ ਸਮਝੌਤੇ ਵਿੱਚ ਆਪਣੀ-ਆਪਣੀ ਚਿੰਤਾ ਨੂੰ ਲੈ ਕੇ ਗੱਲਬਾਤ ਸਾਰਥਕ ਰਹੀ| ਮੰਤਰਾਲੇ ਨੇ ਦੱਸਿਆ ਕਿ ਦੋਵੇਂ ਪੱਥ ਲਗਾਤਾਰ ਗੱਲਬਾਤ ਕਰ ਰਹੇ ਹਨ|ਹਾਲਾਂਕਿ ਇਸ ਬਾਰੇ ਵਿਸਥਾਰ ਨਾਲ ਕੁਝ ਨਹੀਂ ਦੱੱਸਿਆ ਗਿਆ| ਜ਼ਿਕਰਯੋਗ ਹੈ ਕਿ ਅਮਰੀਕਾ ਅਤੇ ਚੀਨ ਵਿਚਕਾਰ ਲੰਮੇ ਸਮੇਂ ਤੋਂ ਚਲ ਰਹੀ ਟ੍ਰੇਡ ਵਾਰਦਾ ਗਲੋਬਲ ਅਰਥਵਿਵਸਥਾ ਤੇ ਨਕਾਰਾਤਮਕ ਅਸਰ ਪਿਆ ਹੈ ਅਤੇ ਬਜ਼ਾਰ ਵਿੱਚ ਗਿਰਾਵਟ ਦਾ ਦੌਰ ਜਾਰੀ ਹੈ| ਫਿਲਹਾਲ ਟਰੰਪ ਦੇ ਇਸ ਬਿਆਨ ਦਾ ਅਸਰ ਭਾਰਤ ਸਮੇਤ ਦੁਨੀਆ ਭਰ ਦੇ ਸ਼ੇਅਰ ਬਜ਼ਾਰ ਤੇ ਪੈ ਸਕਦਾ ਹੈ|






