Skip to content

ਸਰਕਾਰੀ ਸੰਸਥਾਵਾਂ ਨੂੰ ਖੋਖਲ੍ਹਾ ਕਰ ਕੇ ਵੇਚ ਰਹੀ ਹੈ ਸਰਕਾਰ ਪ੍ਰਿਯੰਕਾ ਗਾਂਧੀ

Share this story

ਨਵੀਂ ਦਿੱਲੀ -ਏਅਰ ਇੰਡੀਆ ਅਤੇ ਬੀ. ਪੀ. ਸੀ. ਐਲ. ਨੂੰ ਵੇਚਣ ਨਾਲ ਜੁੜੇ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਦੇ ਬਿਆਨ ਨੂੰ ਲੈ ਕੇ ਕਾਂਗਰਸ ਦੀ ਜਰਨਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਨਰਿੰਦਰ ਮੋਦੀ ਸਰਕਾਰ ਤੇ ਨਿਸ਼ਾਨਾ ਸਾਧਿਆ| ਪ੍ਰਿਯੰਕਾ ਨੇ ਦੋਸ਼ ਲਗਾਇਆ ਕਿ ਇਹ ਸਰਕਾਰ ਬਿਹਤਰੀਨ ਸਰਕਾਰੀ ਸੰਸਥਾਵਾਂ ਨੂੰ ਖੋਖਲ੍ਹਾ ਕਰ ਉਨ੍ਹਾਂ ਨੂੰ ਵੇਚਣ ਦਾ ਕੰਮ ਕਰ ਰਹੀ ਹੈ| ਪ੍ਰਿਯੰਕਾ ਨੇ ਇਕ ਮੀਡੀਆ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਟਵੀਟ ਕੀਤਾ,”ਜਿੱਥੇ ਡਾਲ-ਡਾਲ ਤੇ ਸੋਨੇ ਦੀ ਚਿੜੀਆ ਕਰਦੀ ਹੈ ਵਸੇਰਾ, ਉਹ ਭਾਰਤ ਦੇਸ਼ ਹੈ ਮੇਰਾ| ਸਾਡੀ ਸੰਸਥਾਵਾਂ ਸਾਡੀ ਸ਼ਾਨ ਹਨ| ਇਹ ਹੀ ਸਾਡੀ ‘ਸੋਨੇ ਦੀ ਚਿੜੀਆ’ ਹੈ|” ਪ੍ਰਿਯੰਕਾ ਨੇ ਦਾਅਵਾ ਕੀਤਾ, ”ਭਾਜਪਾ ਨੇ ਵਾਅਦਾ ਤਾਂ ਦੇਸ਼ ਬਣਾਉਣ ਦਾ ਕੀਤਾ ਸੀ ਪਰ ਕੰਮ ਭਾਰਤ ਦੀਆਂ ਬਿਹਤਰੀਨ ਸੰਸਥਾਵਾਂ ਨੂੰ ਖੋਖਲ੍ਹਾ ਕਰ ਕੇ ਉਨ੍ਹਾਂ ਨੂੰ ਵੇਚਣ ਦਾ ਕੰਮ ਕਰ ਰਹੀ ਹੈ| ਇਹ ਦੁਖਦ ਹੈ|” ਦੱਸਣਯੋਗ ਹੈ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਸਰਕਾਰ ਮਾਰਚ 2020 ਤੱਕ ਦੇਸ਼ ਦੀ ਸਰਕਾਰੀ ਏਅਰਲਾਈਨ ਏਅਰ ਇੰਡੀਆ ਅਤੇ ਤੇਲ ਮਾਰਕੀਟਿੰਗ ਕੰਪਨੀ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਨੂੰ ਵੇਚਣ ਦੀ ਪ੍ਰਕਿਰਿਆ ਪੂਰੀ ਕਰ ਲਵੇਗੀ| ਸਰਕਾਰ ਨੂੰ ਇਨ੍ਹਾਂ 2 ਕੰਪਨੀਆਂ ਨੂੰ ਵੇਚਣ ਨਾਲ ਸਰਕਾਰੀ ਖਜ਼ਾਨੇ ਵਿੱਚ ਇਸ ਵਿੱਤ ਸਾਲ ਇਕ ਲੱਖ ਕਰੋੜ ਰੁਪਏ ਆਉਣ ਦੀ ਉਮੀਦ ਹੈ|

Share this story
WRITTEN BY

BREAKING