ਅਲਬੀਨੀਆ ਵਿੱਚ ਭੂਚਾਲ ਕਾਰਨ 3 ਵਿਅਕਤੀਆਂ ਦੀ ਮੌਤ ਤੇ ਕਈ ਜ਼ਖਮੀ
ਤਿਰਾਨਾ – ਅਲਬੀਨੀਆ ਵਿੱਚ ਅੱਜ ਸਵੇਰੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ| ਇਸ ਕਾਰਨ 3 ਵਿਅਕਤੀਆਂ ਦੀ ਮੌਤ ਹੋਣ ਅਤੇ ਘੱਟ ਤੋਂ ਘੱਟ 150 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ| ਜਾਣਕਾਰੀ ਮੁਤਾਬਕ ਭੂਚਾਲ ਦੀ ਤੀਬਰਤਾ 6.4 ਰਹੀ | ਕਈ ਇਮਾਰਤਾਂ ਨੁਕਸਾਨੀਆਂ ਗਈਆਂ ਹਨ| ਡਰੇ ਹੋਏ ਲੋਕ ਘਰਾਂ ਵਿੱਚੋਂ ਬਾਹਰ ਆ ਗਏ| ਲੋਕਾਂ ਦੇ ਘਰਾਂ ਦੀਆਂ ਕੰਧਾਂ ਤੇ ਤਰੇੜਾਂ ਪੈ ਗਈਆਂ ਤੇ ਕਾਫੀ ਨੁਕਸਾਨ ਹੋਇਆ| ਅਲਬਾਨੀਆ ਦੇ ਤਟ ਤੇ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ| ਸਥਾਨਕ ਮੀਡੀਆ ਵਲੋਂ ਜਾਰੀ ਤਸਵੀਰਾਂ ਵਿੱਚ ਵਾਹਨਾਂ ਤੇ ਮਲਬਾ ਡਿੱਗਿਆ ਦੇਖਿਆ ਜਾ ਸਕਦਾ ਹੈ| ਲੋਕਲ ਮੀਡੀਆ ਮੁਤਾਬਕ ਇਕ ਰੈਸਟੋਰੈਂਟ ਢਹਿ-ਢੇਰੀ ਹੋ ਗਿਆ ਅਤੇ ਫੌਜ ਨੇ ਲੋਕਾਂ ਨੂੰ ਬਾਹਰ ਕੱਢਣ ਵਿੱਚ ਮਦਦ ਕੀਤੀ| ਜ਼ਖਮੀਆਂ ਨੂੰ ਮੈਡੀਕਲ ਸਹਾਇਤਾ ਦਿੱਤੀ ਜਾ ਰਹੀ ਹੈ|






