April 25, 2026
#ਪੰਜਾਬ

ਆਰੀਅਨਜ਼ ਗਰੁੱਪ ਨੇ ਮਨਾਇਆ ਸੰਸਥਾਪਕ ਦਿਵਸ

ਚੰਡੀਗੜ – ਕਾਰਪੋਰੇਟ ਸਮਾਜਿਕ ਜਿੰਮੇਵਾਰੀ (ਸੀਐਸਆਰ) ਯੋਜਨਾ ਦੇ ਅਧੀਨ ਆਰੀਅਨਜ਼ ਗਰੁੱਪ ਆਫ ਕਾਲੇਜਿਸ, ਰਾਜਪੁਰਾ ਨੇੜੇ ਚੰਡੀਗੜ ਨੇ ” ਇੰਸਟੀਚਿਊਟ ਫਾਰ ਦਾ ਬਲਾਈਂਡ”, ਸੈਕਟਰ-26, ਚੰਡੀਗੜ ਦੇ ਬੱਚਿਆਂ ਨਾਲ ਆਪਣਾ ਸੰਸਥਾਪਕ ਦਿਵਸ ਮਨਾਇਆ।ਇਹ ਪ੍ਰੋਗਰਾਮ ਵਿਦਿਆਰਥੀਆਂ ਦੁਆਰਾ ਕੇਕ ਕੱਟਣ ਦੀ ਸੈਰਾਮਨੀ ਨਾਲ ਸ਼ੁਰੂ ਹੋਇਆ। ਇਸ ਮੋਕੇ ਤੇ ਆਰੀਅਨਜ਼ ਵੱਲੋਂ ਵਿਦਿਆਰਥੀਆਂ ਨੂੰ ਗਰਮ ਕੱਪੜੇ, ਮਿਠਾਈਆਂ, ਫਲ ਆਦਿ ਵੰਡੇ ਗਏ।ਇਸ ਪ੍ਰੋਗਰਾਮ ਵਿੱਚ ਪ੍ਰੋਫੈਸਰ ਰੌਸ਼ਨ ਲਾਲ ਕਟਾਰੀਆ ਆਪ; ਆਰੀਅਨਜ਼ ਗਰੁੱਪ ਦੇ ਚੇਅਰਮੈਨ ਡਾ.ਅੰਸ਼ੂ ਕਟਾਰੀਆ; ਬਲਾਈਂਡ ਇੰਸਟੀਚਿਊਟ ਦੇ ਪ੍ਰਿੰਸੀਪਲ, ਸ਼੍ਰੀ ਜੇ.ਐਸ. ਜਾਅਰਾ; ਸੈਕਰੇਟਰੀ, ਬੀ ਡੀ ਗਿਰਧਰ, ਮਿਸਿਜ਼ ਅਨੂ ਆਦਿ ਵੀ ਮੌਜੂਦ ਸਨ।ਸ਼੍ਰੀ ਜੇ.ਐਸ. ਜਾਅਰਾ ਨੇ ਧੰਨਵਾਦ ਕਰਦਿਆਂ ਕਿਹਾ ਕਿ ਇਹ ਵਿਸ਼ੇਸ਼ ਵਿਦਿਆਰਥੀਆਂ ਨੂੰ ਸ਼ਾਮਲ ਕਰਨ ਦੀ ਲੋੜ ਨਹੀ ਹੈ, ਸਮਾਜਿਕ ਜੀਵਨ ਦੀ ਮੁੱਖ ਧਾਰਾ ਵਿੱਚ ਉਹਨਾਂ ਨੂੰ ਇਕਸਾਰ ਕਰਨ ਲਈ ਇਕਮੁੱਠਤਾ ਨਹੀ। ਜਾਅਰਾ ਨੇ ਅੱਗੇ ਕਿਹਾ ਕਿ ਇਹਨਾਂ ਬੱਚਿਆਂ ਦੀ ਨਜ਼ਰ ਕਮਜ਼ੋਰ ਹੈ ਪਰ ਦੂਰਦਰਸ਼ੀ ਨਹੀ ਹਨ, ਇਸ ਲਈ ਸਮਾਜ ਵਿੱਚ ਪੂਰੀ ਭਾਗੀਦਾਰੀ ਯਕੀਨੀ ਬਣਾਉਣ ਲਈ ਇਹਨਾਂ ਵਿਸ਼ੇਸ਼ ਬੱਚਿਆਂ ਨੂੰ ਬਰਾਬਰੀ ਦੇ ਮੌਕੇ ਦਿੱਤੇ ਜਾਣੇ ਚਾਹੀਦੇ ਹਨ।ਇਹ ਵਰਨਣਯੋਗ ਹੈ ਕਿ ਆਰੀਅਨਜ਼ ਗਰੁੱਪ ਦੀ ਸ਼ੁਰੂਆਤ ਇੱਕ ਬੀ ਸਕੂਲ ਨਾਲ ਹੋਈ ਸੀ। ਪ੍ਰੋ. ਕਟਾਰੀਆ ਦੇ ਮਾਰਗਦਰਸ਼ਨ ਅਤੇ ਸਮਰਥਨ ਨਾਲ 13 ਸਾਲਾਂ ਦੇ ਥੌੜੇ ਸਮੇਂ ਵਿੱਚ, ਗਰੁੱਪ ਨੇ ਇੰਜਨੀਅਰਿੰਗ ਕਾਲੇਜ, ਲਾਅ ਕਾਲੇਜ, ਮੈਨੇਜਮੈਂਟ ਕਾਲੇਜ, ਫਾਰਮੇਸੀ ਕਾਲੇਜ, ਐਗਰੀਕਲਚਰ ਕਾਲਜ, ਬਿਜਨੈਸ ਸਕੂਲ, ਅੇਜੁਕੇਸ਼ਨ ਕਾਲੇਜ, ਨਰਸਿੰਗ ਕਾਲੇਜ, ਡਿਗਰੀ ਕਾਲੇਜ, ਪੋਲੀਟੈਕਨਿਕ ਕਾਲੇਜ ਅਤੇ ਪ੍ਰਾਇਮਰੀ ਸਕੂਲ ਸਥਾਪਿਤ ਕੀਤਾ ਹੈ।ਇਹ ਪ੍ਰੋਗਰਾਮ ਆਰੀਅਨਜ਼ ਗਰੁੱਪ ਦੇ ਸੰਸਥਾਪਕ, ਪ੍ਰੋਫੈਸਰ ਰੌਸ਼ਨ ਲਾਲ ਕਟਾਰੀਆ (ਡੀ.ਸੀ) ਦੇ 71ਵੇਂ ਜਨਮ ਦਿਨ ਮੌਕੇ ਆਯੋਜਿਤ ਕੀਤਾ ਗਿਆ ਜਿਹਨਾਂ ਨੇ ਹਜਾਰਾਂ ਯੋਗ ਅਤੇ ਲੋੜਵੰਦ ਵਿਦਿਆਰਥੀਆਂ ਦੇ ਭਵਿੱਖ ਨੂੰ ਸੰਵਾਰਨ ਲਈ ਆਪਣਾ ਜੀਵਨ ਸਮਰਪਿਤ ਕੀਤਾ ਹੈ।ਮੁਕਤਸਰ ਦੇ ਜੰਮਪਲ ਪ੍ਰੋਫੈਸਰ ਰੌਸ਼ਨ ਲਾਲ ਕਟਾਰੀਆ ਆਰੀਅਨਜ਼ ਗਰੁੱਪ ਦੇ ਸੰਸਥਾਪਕ ਹਨ। ਪ੍ਰੋਫੈਸਰ ਰੌਸ਼ਨ ਲਾਲ ਕਟਾਰੀਆ ਨੇ ਦੇਹਰਾਦੂਨ ਤੋਂ ਆਪਥਣੀ ਐਮਏ (ਅਰਥਸ਼ਾਸਤਰ) ਕੀਤੀ। ਉਸਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਗੌਰਮਿੰਟ ਕਾਲੇਜ, ਮੁਕਤਸਰ ਦੇ ਅਰਥ ਸ਼ਾਸਤਰ ਲੈਕਚਰਾਰ ਵਜੋਂ ਕੀਤੀ ਅਤੇ ਬਾਅਦ ਵਿੱਚ ਗੌਰਮਿੰਟ ਕਾਲੇਜ, ਜ਼ੀਰਾ, ਡੀਏਵੀ ਇੰਸਟੀਚਿਊਟ, ਜ਼ੀਰਾ ਵਿੱਚ ਕੰਮ ਕੀਤਾ। ਉਹਨਾਂ ਨੇ ਯੂਜੀਸੀ ਨੈੱਟ ਪੀ੍ਰਖੀਆ ਦੇ ਬਾਰੇ ਜਾਗਰੂਕਤਾ ਫੈਲਾਉਣ ਲਈ ਇੱਕ ਦਹਾਕੇ ਤੋ ਵੱਧ ਚੰਡੀਗੜ ਵਿੱਚ ਕੰਮ ਕੀਤਾ।