ਪੰਜਾਬ ਸਰਕਾਰ ਨੇ ਖੇਡਾਂ ਨੂੰ ਪ੍ਰਫੂਲਿਤ ਕਰਕੇ ਨੌਜਵਾਨਾਂ ਦਾ ਰੁੱਖ ਖੇਡ ਮੈਦਾਨਾਂ ਵੱਲ ਮੋੜਿਆ : ਸਪੀਕਰ ਰਾਣਾ ਕੇ.ਪੀ ਸਿੰਘ
ਸਪੀਕਰ ਨੇ ਕਬੱਡੀ ਟੂਰਨਾਮੈਟ ਦੇ ਸੈਮੀਫਾਈਨਲ ਮੈਚਾਂ ਦਾ ਕੀਤਾ ਉਦਘਾਟਨ
ਸ੍ਰੀ ਅਨੰਦਪੁਰ ਸਾਹਿਬ – ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਖੇਡਾ ਨੂੰ ਪ੍ਰਫੁੱਲਿਤ ਕਰਕੇ ਪੰਜਾਬ ਦੇ ਨੋਜਵਾਨਾ ਦਾ ਰੁੱਖ ਖੇਡ ਮੈਦਾਨਾ ਵੱਲ ਮੋੜਨ ਦਾ ਸਲਾਘਾਯੌਗ ਉਪਰਾਲਾ ਕੀਤਾ ਹੈ? ਸ੍ਰੀ ਅਨੰਦਪੁਰ ਸਾਹਿਬ ਦੇ ਚਰਨ ਗੰਗਾ ਸਪੋਰਟਸ ਸਟੇਡੀਅਮ ਵਿਚ ਆਯੋਜਿਤ ਵਿਸ.ਵ ਕਬੱਡੀ ਟੂਰਨਾਮੈਂਟ ਦੇ ਸੈਮੀ ਫਾਈਨਲ ਮੈਚ ਇਸ ਇਤਿਹਾਸਕ ਤੇ ਪਵਿੱਤਰ ਧਰਤੀ ਤੇ ਯਾਦਗਾਰੀ ਬਣ ਗਏ ਹਨ। ਰਾਣਾ ਕੇ.ਪੀ ਸਿੰਘ ਅੱਜ ਚਰਨ ਗੰਗਾ ਸਪੋਰਟਸ ਸਟੇਡੀਅਮ ਸ੍ਰੀ ਅਨੰਦਪੁਰ ਸਾਹਿਬ ਵਿਚ ਆਯੋਜਿਤ ਵਿਸਵ ਕਬੱਡੀ ਟੂਰਨਾਮੈਟ ਦੇ ਸੈਮੀ ਫਾਈਨਲ ਮੈਚ ਦੋਰਾਨ ਖਚਾ ਖਚ ਭਰੇ ਸਟੇਡੀਅਮ ਵਿਚ ਜੁੜੇ ਦਰਸ.ਕਾ ਦੇ ਇੱਕ ਭਰਵੇ ਤੇ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰ ਰਹੇ ਸਨ? ਅੱਜ ਇਸ ਖੇਡ ਮੈਦਾਨ ਵਿਚ ਵਿਸਵ ਕਬੱਡੀ ਟੂਰਨਾਂਮੈਟ ਵਿਚ ਭਾਗ ਲੈਣ ਵਾਲੀਆ ਸਾਰੀਆ ਅੱਠ ਟੀਮਾਂ ਹਾਜਰ ਸਨ? ਜਿਨਾਂ੍ਹ ਵਿਚੋ ਪਹਿਲਾ ਸੈਮੀਫਾਈਨਲ ਇੰਗਲੈਡ ਤੇ ਕੈਨੇਡਾ ਵਿਚਕਾਰ ਅਤੇ ਦੂਸਰਾ ਸੈਮੀਫਾਈਨਲ ਭਾਰਤ ਤੇ ਯੂ.ਐਸ.ਏ ਵਿਚਕਾਰ ਹੋਇਆ। ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਨੋਜਵਾਨਾ ਨੁੰ ਖੇਡਾ ਪ੍ਰਤੀ ਉਤਸਾਹਿਤ ਕਰਨ ਲਈ ਬਹੁਤ ਹੀ ਜਿਕਰਯੋਗ ਉਪਰਾਲੇ ਕੀਤੇ ਹਨ?ਮੁੱਖ ਮੰਤਰੀ ਅਤੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਯਤਨਾ ਨਾਲ ਇਸ ਚਰਨਗੰਗਾ ਖੇਡ ਸਟੇਡੀਅਮ ਦਾ ਲੰਬੇ ਅਰਸੇ ਤੋ ਅਟਕ ਰਿਹਾ ਕੰਮ ਮੁਕੰਮਲ ਹੋਇਆ ਅਤੇ ਇਸੇ ਸਾਲ ਇਹ ਸਟੇਡੀਅਮ ਸੂਬੇ ਦੇ ਖਿਡਾਰੀਆ ਨੂੰ ਸਮਰਪਿਤ ਕੀਤਾ ਗਿਆ?ਉਨਾ ਕਿਹਾ ਕਿ ਪੰਜਾਬ ਸਰਕਾਰ ਨੂੰ ਸੂਬੇ ਦੀ ਨੋਜਵਾਨੀ ਨੂੰ ਨਸਿ.ਆ ਦੇ ਦਲਦਲ ਵਿਚੋ ਕੱਢ ਕੇ ਜਿੱਥੇ ਖੇਡਾ ਵੱਲ ਉਤਸਾ.ਹਿਤ ਕੀਤਾ ਉਥੇ ਅੱਜ ਖੇਡ ਮੈਦਾਨਾ ਵਿਚ ਲੱਗੀਆ ਰੋਣਕਾ ਇਸ ਗੱਲ ਦੀ ਗਵਾਹ ਬਣੀਆ ਹਨ ਕਿ ਸੂਬੇ ਦੇ ਨੋਜਵਾਨਾ ਇੱਕ ਨਵੀ ਉੂਰਜਾ ਦਾ ਸੰਚਾਰ ਹੋਇਆ ਹੈ। ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਅਤੇ ਇਤਿਹਾਸਕ ਧਰਤੀ ਤੇ ਦਸਮ ਪਾਤਸਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਦੇ ਕੁੱਲ 42 ਸਾਲਾ ਵਿਚੋ ਲਗਭਗ 3 ਦਹਾਕੇ ਇਥੇ ਬਤੀਤ ਕੀਤੇ ਸਨ? ਇਸ ਇਤਿਹਾਸਕ ਸਥਾਨ ਤੇ ਪੰਜਾਬ ਸਰਕਾਰ ਨੇ ਅਜਿਹੇ ਮੁਕਾਬਲਿਆ ਦਾ ਆਯੋਜਨ ਕਰਵਾ ਕੇ ਇਸ ਖੇਤਰ ਦੇ ਨੋਜਵਾਨਾ ਨੂੰ ਖੇਡਾ ਨਾਲ ਜੁੜਨ ਦੀ ਨਵੀ ਪ੍ਰੇਰਨਾ ਦਿੱਤੀ ਹੇ? ਉਨਾ ਨੇ ਕਿਹਾ ਕਿ ਇਹ ਵਿਸ.ਵ ਕਬੱਡੀ ਟੂਰਨਾਂਮੈਟ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇ ਪ੍ਰਕਾਸ ਪੁਰਬ ਨੂੰ ਸਮਰਪਿਤ ਹੈ। ਇਸ ਤੋ ਪਹਿਲਾ ਰਾਣਾ ਕੇਪੀ ਸਿੰਘ ਨੇ ਪ੍ਰਧਾਨ ਮੰਤਰੀ ਮਾਤਰ ਬੰਦਨਾ ਯੋਜਨਾ ਨਾਲ ਸਬੰਧਿਤ ਪ੍ਰਦਰਸ.ਨੀ ਦਾ ਉਦਘਾਟਨ ਕੀਤਾ। ਉਨਾ ਨੇ ਖੇਡ ਮੈਦਾਨ ਵਿਚ ਜਾ ਕੇ ਖਿਡਾਰੀਆ ਨਾਲ ਮੁਲਾਕਾਤ ਕੀਤੀ ਅਤੇ ਉਨਾ ਨੁੰ ਆਸੀਰਵਾਦ ਦਿੱਤਾ। ਉਨ੍ਹਾਂ ਦੇਸ. ਦੇ ਨੋਜਵਾਨਾ ਨੁੰ ਖੇਡਾ ਵੱਲ ਪ੍ਰ੍ਰੇਰਿਤ ਹੋਣ ਦੀ ਲੋੜ ਤੇ ਜੋਰ ਦਿੱਤਾ। ਸਪੀਕਰ ਰਾਣਾ ਕੇਪੀ ਸਿੰਘ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਦੇ ਸਰਵਪੱਖੀ ਵਿਕਾਸ ਲਈ ਪੰਜਾਬ ਸਰਕਾਰ ਵਲੋ ਵੱਡੇ ਉਪਰਾਲੇ ਕੀਤੇ ਗਏ ਹਨ? ਇਸ ਖੇਤਰ ਵਿਚ ਲਗਭਗ ਇੱਕ ਦਰਜਨ ਫਲਾਈ ਓਵਰ ਨੂੰ ਮੰਨਜੂਰੀ ਮਿਲ ਚੁੱਕੀ ਹੈ? ਚੰਗਰ ਦੇ ਖੇਤਰ ਦੇ ਲੋਕਾ ਬਿਹਤਰ ਸਿੰਚਾਈ ਸੁਵਿਧਾਵਾ ਮੁਹੱਈਆ ਕਰਵਾਉਣ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਦਘਾਟਨ ਕਰ ਚੁੱਕੇ ਹਨ? ਸ੍ਰੀ ਅਨੰਦਪੁਰ ਸਾਹਿਬ ਡਵੈਲਪਮੈਟ ਅਥਾਰਟੀ ਦਾ ਗਠਨ ਕੀਤਾ ਜਾ ਚੁੱਕਾ ਹੈ? ਕੀਰਤਪੁਰ ਸਾਹਿਬ ਵਿਚ ਕਰੋੜਾ ਰੁਪਏ ਦੇ ਵਿਕਾਸ ਕਾਰਜਾ ਲਈ ਫੰਡ ਮੁਹੱਈਆ ਕਰਵਾਏ ਗਏ ਹਨ। ਸ੍ਰੀ ਅਨੰਦਪੁਰ ਸਾਹਿਬ ਦਾ ਬਾਈਪਾਸ ਵੀ ਪ੍ਰਵਾਨ ਹੋ ਗਿਆ ਹੈ। ਇਸ ਤੋ ਇਲਾਵਾ ਕਰੋੜਾ ਰੁਪਏ ਦੀ ਲਾਗਤ ਨਾਲ ਇਸ ਖੇਤਰ ਦੀਆ ਸੜਕਾ, ਪਿੰਡਾ ਵਿਚ ਕਮਿਉਨਿਟੀ ਸੈਟਰ, ਪੰਚਾਇਤ ਘਰ, ਖੇਡ ਮੈਦਾਨ ਉਸਾਰੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਇਲਾਕੇ ਦੇ ਲੋਕਾ ਨਾਲ ਕੀਤਾ ਹਰ ਵਾਅਦਾ ਪੂਰਾ ਕੀਤਾ ਜਾ ਰਿਹਾ ਹੈ। ਇਸ ਤੋ ਪਹਿਲਾ ਸਪੀਕਰ ਰਾਣਾ ਕੇ.ਪੀ ਸਿੰਘ ਦਾ ਚਰਨ ਗੰਗਾ ਸਪੋਰਟਸ ਸਟੇਡੀਅਮ ਪੁੱਜਣ ਤੇ ਡਿਪਟੀ ਕਮਿਸ਼ਨਰ ਸੁਮਿਤ ਜਾਰੰਗਲ ਨੇ ਜਿਲਾ ਪ੍ਰਸ਼ਾਸਨ ਵਲੋ ਸੁਆਗਤ ਕੀਤਾ ਗਿਆ। ਇਸ ਮੌਕੇ ਐਸਐਸਪੀ ਰੂਪਨਗਰ ਸਵਪਨ ਸ਼ਰਮਾ, ਏਡੀਸੀ (ਜੀ) ਦੇਸ਼ੀਖਾ, ਏਡੀਸੀ (ਡੀ) ਅਮਰਦੀਪ ਸਿੰਘ ਗੁਜਰਾਲ, ਵਿਧਾਇਕ ਰੋਪੜ ਅਮਰਜੀਤ ਸਿੰਘ ਅੰਧੋਆ , ਕਰਤਾਰ ਸਿੰਘ ਡਿਪਟੀ ਡਾਇਰੈਕਟਰ ਸਪੋਰਟਸ, ਕਨੂੰ ਗਰਗ ਐਸਡੀਐਮ, ਡੀਐਸਪੀ ਦਵਿੰਦਰ ਸਿੰਘ, ਸ਼ੀਲ ਭਗਤ ਡਿਸਟ੍ਰੀਟ ਸਪੋਰਟਸ ਅਧਿਕਾਰੀ , ਸ਼ਰੀਨਜੀਤ ਸਿੰਘ ਜ਼ਿਲ੍ਹਾ ਸਿੱਖਿਆ ਦਫ਼ਤਰ, ਪਵਨ ਦੀਵਾਨ ਚੇਅਰਮੈਨ ਵਿਸ਼ਾਲ ਪੱਧਰੀ ਉਦਯੋਗ ਬੋਰਡ ਪੰਜਾਬ, ਅਮਨਪ੍ਰੀਤ ਸਿੰਘ, ਔਲਖ ਸਿੰਘ ਪ੍ਰਧਾਨ ਭਾਰਤੀ ਵਿਦੇਸ਼ੀ ਕਾਂਗਰਸ, ਦਲਜੀਤ ਸਿੰਘ ਸਹੋਤਾ ਮੈਂਬਰ ਐਨ.ਆਰ.ਆਈ. ਕਮਿਸਨ ਪੰਜਾਬ, ਹਰਜੀਤ ਸਿੰਘ ਜੀਤਾ ਪ੍ਰਧਾਨ ਐਮ.ਸੀ., ਕਮਲਦੇਵ ਜੋਸ਼ੀ ਡਾਇਰੈਕਟਰ ਪੈਪਸੂ, ਕ੍ਰਿਸ਼ਨਾ ਦੇਵੀ ਚੇਅਰਪਰਸਨ ਜ਼ਿਲ੍ਹਾ ਪ੍ਰੀਸ਼ਦ, ਰਾਕੇਸ਼ ਚੌਧਰੀ ਚੇਅਰਮੈਨ ਬਲਾਕ ਸੰਮਤੀ, ਰਮੇਸ਼ ਚੰਦਰ ਡਡਗਰਾਈ, ਪ੍ਰੇਮ ਸਿੰਘ ਬਾਸੋਵਾਲ, ਦਵਿੰਦਰ ਸਿੰਘ ਬਾਜਵਾ ਪ੍ਰਧਾਨ ਜ਼ਿਲ੍ਹਾ ਕਬੱਡੀ ਐਸੋਸੀਏਸ਼ਨ, ਹਕੀਮ ਹਰਮਿੰਦਰਪਾਲ ਸਿੰਘ ਮਿਨਹਾਸ, ਹਰਬੰਸ ਲਾਲ ਮਹਿਦਾਲੀ, ਬਲਬੀਰ ਸਿੰਘ ਭੀਰੀ, ਚੌਧਰੀ ਪਾਹੁ ਲਾਲ, ਰਾਣਾ ਸੰਜੀਵਨ ਸਿੰਘ, ਇੰਦਰਜੀਤ ਸਿੰਘ ਅਰੋੜਾ, ਪ੍ਰਿਤਪਾਲ ਸਿੰਘ ਗੰਡਾ, ਸ. ਨਰਿੰਦਰ ਸੈਣੀ, ਪ੍ਰਿੰ, ਸੁਖਪਾਲ ਕੌਰ ਵਾਲੀਆ ਵੀ ਮੌਜੂਦ ਸਨ।






