ਗੈਂਗਸਟਰ ਨੇ ਸਾਥੀਆਂ ਸਮੇਤ ਅਹਾਤਾ ਮਾਲਕ ਦੇ ਲੜਕੇ ‘ਤੇ ਚਲਾਈਆਂ ਗੋਲੀਆਂ-ਜ਼ਖਮੀ
ਲੁਧਿਆਣਾ – ਥਾਣਾ 4 ਦੇ ਇਲਾਕੇ ਦਰੇਸੀ ਵਿਖੇ ਦਿਨ ਦਿਹਾੜੇ ਗੈਂਗਸਟਰ ਵਲੋਂ ਸਾਥੀਆਂ ਸਮੇਤ ਅਹਾਤੇ ਦੇ ਬਾਹਰ ਖੜੇ ਅਹਾਤਾ ਮਾਲਿਕ ਦੇ ਲੜਕੇ ਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਗੋਲੀ ਲੱਗਣ ਨਾਲ ਜਖਮੀ ਹੋਏ ਅਹਾਤਾ ਮਾਲਿਕ ਦੇ ਲੜਕੇ ਨੂੰ ਮੌਕੇ ਤੇ ਪਹੁੰਚੀ ਪੁਲਸ ਨੇ ਸੀ ਐਮ ਸੀ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਸ ਦੀ ਹਾਲਤ ਖ਼ਤਰੇ ਤੋ ਬਾਹਰ ਦੱਸੀ ਜਾ ਰਹੀ ਹੈ ਘਟਨਾ ਐਤਵਾਰ ਦੁਪਹਿਰ 3 ਵਜੇ ਦੀ ਹੈ ਜਖਮੀ ਨੌਜਵਾਨ ਦੀ ਪਹਿਚਾਣ 26 ਸਾਲਾਂ ਮੋਹਿਤ ਠਾਕੁਰ ਵਜੋਂ ਹੋਈ ਮੌਕੇ ਤੇ ਮੌਜੂਦ ਅਹਾਤਾ ਮਾਲਿਕ ਪਵਨ ਕੁਮਾਰ ਉਰਫ ਪੰਮਾ ਨੇ ਦੱਸਿਆ ਕਿ ਉਸ ਦਾ ਦਰੇਸੀ ਵਿਖੇ ਪੰਮਾ ਨਾਮ ਤੇ ਸ਼ਰਾਬ ਦੇ ਠੇਕੇ ਨਾਲ ਅਹਾਤਾ ਹੈ ਜਿਸ ਤੇ ਉਸ ਨਾਲ ਉਸ ਦਾ ਲੜਕਾ ਵੀ ਕੰਮ ਕਰਦਾ ਹੈ ਪਵਨ ਅਨੁਸਾਰ ਜਦੋ ਉਸ ਦਾ ਲੜਕਾ ਮੋਹਿਤ ਠਾਕੁਰ ਅਹਾਤੇ ਦੇ ਬਾਹਰ ਖੜਾ ਸੀ ਤਾਂ ਇਸ ਦੌਰਾਨ ਪੁਰਾਣੀ ਰੰਜਿਸ਼ ਦੇ ਚਲਦੇ ਮੋਟਰਸਾਈਕਲ ਅਤੇ ਸਕੂਟਰ ਤੇ ਸਾਥੀਆਂ ਸਮੇਤ ਸਵਾਰ ਹੋ ਕੇ ਆਏ ਗੈਂਗਸਟਰ ਕਿਲਾ ਮੁਹੱਲਾ ਨਿਵਾਸੀ ਸ਼ਿਵ ਭੱਟੀ ਨੇ ਉਸ ਦੇ ਲੜਕੇ ਉਪਰ ਗੋਲੀਆ ਚਲਾ ਦਿੱਤੀ ਚਾਰ ਗੋਲੀਆਂ ਵਿਚੋਂ ਇਕ ਗੋਲੀ ਉਸ ਦੇ ਲੜਕੇ ਮੋਹਿਤ ਠਾਕੁਰ ਦੀ ਜਾਂਗਾ ਵਿਚ ਜਾ ਲੱਗੀ ਇਸ ਦੌਰਾਨ ਹਮਲਾਵਰ ਧਮਕੀਆਂ ਦਿੰਦੇ ਹੋਏ ਮੌਕੇ ਤੋ ਫਰਾਰ ਹੋ ਗਏ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚੇ ਥਾਣਾ 4 ਦੇ ਮੁਖੀ ਸਤਵੰਤ ਸਿੰਘ ਬੈੰਸ ਨੇ ਅਹਾਤਾ ਮਾਲਿਕ ਦੇ ਜਖਮੀ ਲੜਕੇ ਨੂੰ ਸੀ ਐਮ ਸੀ ਹਸਪਤਾਲ ਪਹੁੰਚਾਇਆ ਅਤੇ ਜਾਂਚ ਤੋਂ ਬਾਅਦ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਉਹਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ।






