ਸੂਬੇ ਵਿਚ ਕਾਨੂੰਨ ਵਿਵਸਥਾ ਨੂੰ ਬਿਹਤਰ ਬਣਾਉਣ ਲਈ ਪੁਲਿਸ ਵਿਭਾਗ ਵਿਚ ਭਰਤੀ ਕੀਤੀ ਜਾਵੇਗੀ – ਗ੍ਰਹਿ ਮੰਤਰੀ
ਚੰਡੀਗੜ – ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਸੂਬੇ ਵਿਚ ਕਾਨੂੰਨ ਵਿਵਸਥਾ ਨੂੰ ਹੋਰ ਬਿਹਤਰ ਬਨਾਉਣ ਲਈ ਜਲਦੀ ਹੀ ਪੁਲਿਸ ਵਿਭਾਗ ਵਿਚ ਭਰਤੀ ਕੀਤੀ ਜਾਵੇਗੀ| ਇਸ ਦੇ ਲਈ ਪੁਲਿਸ ਫੋਰਸ ਦੀ ਤਾਜਾ ਗਿਣਤੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨਸ੍ਰੀ ਵਿਜ ਨੇ ਕਿਹਾ ਕਿ ਇਸ ਸਬੰਧ ਵਿਚ ਪੂਰੀ ਸਮੀਖਿਆ ਕੀਤੀ ਜਾ ਰਹੀ ਹੈ ਅਤੇ ਰਿਪੋਰਟ ਮਿਲਦੇ ਹੀ ਸਹੀ ਕਦਮ ਚੁੱਕੇ ਜਾਣਗੇ| ਉਨਾਂ ਨੇ ਕਿਹਾ ਕਿ ਉਨਾ ਦੇ ਕੋਲ ਰੋਜਾਨਾ 500 ਤੋਂ 600 ਸ਼ਿਕਾਇਤਾਂ ਆ ਰਹੀਆਂ ਹਨ, ਜਿੰਨਾਂ ਵਿਚ ਜਿਆਦਾਤਰ ਪੁਲਿਸ ਨਾਲ ਸਬੰਧਿਤ ਹਨ| ਇਸ ਲਈ ਸਾਰੇ ਜਿਲਿਆਂ ਤੋਂ ਪੈਂਡਿੰਗ ਐਫ.ਆਈ.ਆਰ. ਦੀ ਗਿਣਤੀ ਅਤੇ ਪੈਂਡਿੰਗ ਸਮੇਂ-ਸੀਮਾ ਦੀ ਜਾਣਕਾਰੀ ਮੰਗੀ ਗਈ ਹੈ| ਇਸ ਬਾਰੇ ਵਿਚ ਰਿਪੋਰਟ ਮਿਲਣ ‘ਤੇ ਜਾਂਚ ਵਿਚ ਦੇਰੀ ਦੇ ਕਾਰਣਾਂ ਦੀ ਜਾਂਚ ਕਰਕੇ ਸਬੰਧਤ ਕਰਮਚਾਰੀਆਂ ਜਾਂ ਅਧਿਕਾਰੀਆਂ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ| ਇਸ ਨਾਲ ਸਬੰਧਿਤ ਜਾਣਕਾਰੀ ਸੂਬੇ ਦਾ ਕੋਈ ਵੀ ਨਾਗਰਿਕ ਉਨਾਂ ਨੂੰ ਨਿੱਜੀ ਤੌਰਜ ‘ਤੇ ਮਿਲ ਕੇ ਵੀ ਦੇ ਸਕਦਾ ਹੈ| ਰਾਜ ਵਿਚ ਨਸ਼ੇ ਦੀ ਚੈਨ ਨੂੰ ਤੋੜਨ ਲਈ ਸਰਕਾਰ ਹਰੇਕ ਪੱਧਰ ‘ਤੇ ਸਖ਼ਤ ਕਦਮ ਚੁੱਕ ਰਹੀ ਹੈ|ਗ੍ਰਹਿ ਮੰਤਰੀ ਨੇ ਕਿਹਾ ਕਿ ਦੇਸ਼ ਦੇ ਇਤਿਹਾਸ ਵਿਚ 11 ਦਸੰਬਰ ਦਾ ਗੋਲਡਨ ਦਿਵਸ ਰਿਹਾ ਹੈ, ਜਦੋਂ ਮੂਲ ਭਾਰਤ ਦੇ ਨਾਗਰਿਕਾਂ ਨੂੰ ਉਨਾਂ ਦੀ ਨਾਗਰਿਕਤਾ ਦਾ ਅਧਿਕਾਰ ਪ੍ਰਾਪਤ ਹੋਇਆ ਹੈ| ਇਸ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਧਾਈ ਦੇ ਪਾਤਰ ਹਨ| ਉਨਾਂ ਨੇ ਕਿਹਾ ਕਿ ਇਕ ਮਾਮਲੇ ਵਿਚ ਸਬੰਧਤ ਪੰਚਕੂਲਾ ਐਸ.ਐਚ.ਓ.ਨੂੰ ਲਾਇਨ ਹਾਜਿਰ ਕਰ ਦਿੱਤਾ ਅਤੇ ਅਤੇ ਹੋਰ ਦੇ ਖਿਲਾਫ ਵੀ ਨਿਯਮ ਅਨੁਸਾਰ ਕਾਰਵਾਈ ਕੀਤੀ ਗਈ ਹੈ| ਇਸ ਦੌਰਾਨ ਅਦਾਲਤ ਵਿਚ ਮਹਿਲਾ ਨੇ ਆਪਣੇ ਬਿਆਨ ਵੀ ਬਦਲ ਲਿਆ ਹੈ| ਇਸ ਦੇ ਬਾਵਜੂਦ ਵੀ ਵਿਭਾਗ ਉਸਦੀ ਪੂਰੀ ਜਾਂਚ ਕਰਵਾ ਰਿਹਾ ਹੈ ਅਤੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ|ਸ੍ਰੀ ਵਿਜ ਨੇ ਕਿਹਾ ਕਿ ਵਲਡ ਕਾਲਜ ਆਫ ਮੈਡੀਕਲ ਸਾਇੰਸ ਐਂਡ ਰਿਸਰਚ, ਝੱਜਰ ਦੇ ਵਿਦਿਆਰਥੀਆਂ ਦੀ ਸਮੱਸਿਆ ਦਾ ਹੱਲ ਕੀਤਾ ਜਾ ਰਿਹਾ ਹੈ| ਇਸ ਦੇ ਲਈ ਉਨਾਂ ਦੇ ਤਬਾਦਲੇ ਦੇ ਆਦੇਸ਼ ਦਿੱਤੇ ਗਏ ਹਨ, ਜਿਸ ਦੇ ਲਈ ਐਮ.ਸੀ.ਆਈ. ਦੀ ਮੰਜੂਰੀ ਵੀ ਜਰੂਰੀ ਹੈ| ਇਸ ਦੇ ਬਾਵਜੂਦ ਕਿਸੇ ਵੀ ਵਿਦਿਆਰਥੀ ਨੂੰ ਪ੍ਰੀਖਿਆ ਦੇਣ ਤੋਂ ਨਹੀ ਰੋਕਿਆ ਗਿਆ ਹੈ, ਇਸ ਲਈ ਉਨਾਂ ਨੂੰ ਆਪਣੀ ਪ੍ਰੀਖਿਆ ਦੀ ਤਿਆਰੀ ਕਰਦੇ ਰਹਿਣਾ ਚਾਹੀਦਾ ਹੈ|






