April 24, 2026

ਆਲੂ ਦੇ ਪੈਕ ਨਾਲ ਆਵੇਗੀ ਡਲ ਸਕਿਨ ਚ ਚਮਕ

ਵਿਆਹ ਦੇ ਸੀਜ਼ਨ ‘ਚ ਹਰ ਮਹਿਲਾ ਚਾਹੁੰਦੀ ਹੈ ਕਿ ਉਸ ਦੀ ਸਕਿਨ ਗਲੋ ਕਰਦੀ ਹੋਈ ਨਜ਼ਰ ਆਏ ਪਰ ਕਈ ਵਾਰ ਚਿਹਰੇ ‘ਤੇ ਕਾਲੇ ਦਾਗ, ਤਿਲ ਜਾਂ ਦਾਗ ਧੱਬੇ ਸਕਿਨ ਦੀ ਗਲੋ ਨੂੰ ਖਤਮ ਕਰ ਦਿੰਦੇ ਹਨ। ਇੰਨਾ ਹੀ ਨਹੀਂ, ਸਕਿਨ ਪੂਰੀ ਤਰ੍ਹਾਂ ਨਾਲ ਡਲ ਨਜ਼ਰ ਆਉਂਦੀ ਹੈ। ਅਜਿਹੇ ‘ਚ ਅੱਜ ਅਸੀਂ ਤੁਹਾਨੂੰ ਘਰ ‘ਚ ਬਣਿਆ ਇਕ ਅਜਿਹਾ ਫੇਸ ਪੈਕ ਦੱਸਾਂਗੇ ਜਿਸ ਮਦਦ ਨਾਲ ਤੁਸੀਂ ਆਪਣੀ ਸਕਿਨ ਨੂੰ ਸਾਫ ਕਰ ਸਕਦੇ ਹੋ। ਸਭ ਤੋਂ ਖਾਸ ਗੱਲ ਇਸ ਦੇ ਬਾਅਦ ਤੁਹਾਨੂੰ ਬਲੀਚ ਦੀ ਲੋੜ ਵੀ ਨਹੀਂ ਪਵੇਗੀ।
ਸਮੱਗਰੀ
2 ਚਮਚ ਕੱਚਾ ਆਲੂ ਦਾ ਰਸ
1 ਚਮਚ ਕੱਚਾ ਦੁੱਧ
1 ਚਮਚ ਸ਼ਹਿਦ
ਇਕ ਚੁਟਕੀ ਹਲਦੀ
4 ਤੋਂ 5 ਬੂੰਦ ਗੁਲਾਬ ਜਲ
ਵਿਧੀ
ਆਲੂ ਨੂੰ ਛਿਲ ਕੇ ਪੀਸ ਕੇ ਉਸ ਦਾ ਰਸ ਕੱਢ ਲਓ। ਹੁਣ ਜੂਸ ‘ਚ ਕੱਚਾ ਦੁੱਧ, ਹਲਦੀ, ਸ਼ਹਿਦ ਅਤੇ ਗੁਲਾਬ ਜਲ ਮਿਕਸ ਕਰੋ। ਇਸ ਪੈਕ ਨਾਲ ਚਿਹਰੇ ‘ਤੇ ਕੁਝ ਦੇਰ ਤੱਕ ਮਾਲਿਸ਼ ਕਰੋ ਇਸ ਦੇ ਬਾਅਦ ਚਿਹਰੇ ਨੂੰ ਸਾਫ ਕਰ ਲਓ। ਤੁਸੀਂ ਚਾਹੇ ਤਾਂ ਇਹ ਪੈਕ ਪੂਰੀ ਰਾਤ ਲਗਾ ਕੇ ਸੋ ਸਕਦੇ ਹੋ। ਧਿਆਨ ਧਿਆਨ ਦੀ ਕਦੇ ਵੀ ਆਲੂ ਦੇ ਰਸ ਨੂੰ ਕੱਢ ਕੇ ਸਟੋਰ ਕਰਕੇ ਨਾ ਰੱਖੋ ਕਿਉਂਕਿ ਆਲੂ ਦਾ ਰਸ ਕਾਲਾ ਪੈ ਸਕਦਾ ਹੈ।