ਬਰਤਾਨੀਆ ਦੀ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਨੂੰ ਮਿਲਿਆ ਸਪੱਸ਼ਟ ਬਹੁਮਤ
ਬ੍ਰਿਟੇਨ – ਬਰਤਾਨੀਆ ਦੇ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੀਆਂ ਆਮ ਚੋਣਾਂ ਵਿੱਚ ਸ਼ਾਨਦਾਰ ਜਿੱਤ ਹੋਈ ਹੈ ਅਤੇ ਹੁਣ ਤੱਕ ਆਏ ਰੁਝਾਨਾਂ ਵਿੱਚ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਪਾਰਟੀ ਨੂੰ ਸਪਸ਼ਟ ਬਹੁਮਤ ਮਿਲ ਗਿਆ ਹੈ| 650 ਸੀਟਾਂ ਵਿੱਚੋਂ 621 ਦੇ ਨਤੀਜੇ ਸਾਹਮਣੇ ਆ ਚੁੱਕੇ ਹਨ ਜਿੰਨਾ ਵਿਚੋਂ ਕੰਜ਼ਰਵੇਟਿਵ ਪਾਰਟੀ ਨੂੰ 343 ਲੇਬਰ ਪਾਰਟੀ ਨੂੰ 201 ਸਕਾਟਿਸ਼ ਨੈਸ਼ਨਲ ਪਾਰਟੀ ਨੂੰ 46 ਲਿਬਰਲ ਡੈਮੋਕ੍ਰੇਟਿਕ ਪਾਰਟੀ ਨੂੰ 9 ਸੀਟਾਂ ਮਿਲੀਆਂ ਹਨ| ਚੋਣ ਸਰਵੇਖਣ ਅਨੁਸਾਰ ਇਹ ਅਨੁਮਾਨ ਪਹਿਲਾਂ ਹੀ ਲਗਾ ਲਿਆ ਗਿਆ ਸੀ ਕਿ ਬੋਰਿਸ ਜੌਨਸਨ ਦੀ ਕੰਜ਼ਰਵੇਟਿਵ ਪਾਰਟੀ ਬਹੁਮਤ ਨਾਲ ਜਿੱਤ ਹਾਸਲ ਕਰੇਗੀ ਤੇ 650 ਸੀਟਾਂ ਵਾਲੀ ਸੰਸਦ ਵਿਚ 368 ਸੀਟਾਂ ਜਿੱਤੇਗੀ| ਚੋਣ ਸਰਵੇਖਣ ਅਨੁਸਾਰ ਵਿਰੋਧੀ ਪਾਰਟੀ ਨੂੰ 191 ਸੀਟਾਂ ਮਿਲਣ ਦਾ ਅਨੁਮਾਨ ਲਗਾਇਆ ਗਿਆ ਸੀ| ਚੋਣ ਨਤੀਜਿਆਂ ਦੇ ਆਉਣ ਤੋਂ ਬਾਅਦ ਲੇਬਰ ਪਾਰਟੀ ਦੇ ਨੁਮਾਇੰਦੇ ਜੇਰੈਮੀ ਕੋਰਬਿਨ ਨੇ ਚੋਣ ਨਤੀਜਿਆਂ ਤੋਂ ਨਿਰਾਸ਼ ਹੋ ਕੇ ਐਲਾਨ ਕੀਤਾ ਕਿ ਉਹ ਹੁਣ ਆਉਣ ਵਾਲੀਆਂ ਕਿਸੇ ਵੀ ਚੋਣਾਂ ਵਿੱਚ ਪਾਰਟੀ ਦੀ ਨੁਮਾਇੰਦਗੀ ਨਹੀਂ ਕਰਨਗੇ| ਕੋਰਬਿਨ ਨੇ ਬ੍ਰੈਗਜਿਟ ਡੀਲ ਨੂੰ ਆਪਣੀ ਹਾਰ ਦਾ ਵੱਡਾ ਕਾਰਨ ਦੱਸਿਆ| ਬ੍ਰੈਗਜਿਟ ਡੀਲ ਮੁਤਾਬਕ ਬ੍ਰਿਟੇਨ ਯੂਰਪੀਅਨ ਯੂਨੀਅਨ ਨਾਲੋਂ ਆਪਣਾ ਨਾਤਾ ਤੋੜ ਲਵੇਗੀ ਜਿਸ ਲਈ 51 ਵਿਅਕਤੀਆਂ ਨੇ ਵੋਟ ਵੀ ਦਿੱਤੇ ਸਨ| ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਆਪਣੀ ਜਿੱਤ ਦੀ ਖੁਸ਼ੀ ਜ਼ਾਹਿਰ ਕਰਦੇ ਹੋਏ ਟਵੀਟ ਕੀਤਾ ਤੇ ਲੋਕਾਂ ਦਾ ਧੰਨਵਾਦ ਵੀ ਕੀਤਾ| ਭਾਰਤੀ ਮੂਲ ਤੇ ਕੰਜ਼ਰਵੇਟਿਵ ਪਾਰਟੀ ਨਾਲ ਸਬੰਧ ਰੱਖਣ ਵਾਲੇ ਬ੍ਰਿਟੇਨ ਦੇ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਕਿਹਾ ਸਰਕਾਰ ਸਭ ਤੋਂ ਪਹਿਲਾ ਕੰਮ ਬ੍ਰੈਗਜਿਟ ਡੀਲ ਨੂੰ ਖ਼ਤਮ ਕਰਨ ਵਾਲਾ ਕਰੇਗੀ| ਉਨ੍ਹਾਂ ਲੋਕਾਂ ਨੂੰ ਵਿਸ਼ਵਾਸ ਦਵਾਉਂਦੇ ਹੋਏ ਕਿਹਾ ਇਹ ਕੰਮ ਕ੍ਰਿਸਮਸ ਤੋਂ ਪਹਿਲਾ ਵੀ ਹੋ ਸਕਦਾ ਹੈ|






