ਚੀਨ ਦੀ ਕੋਇਲਾ ਖਾਨ ਵਿੱਚ ਧਮਾਕੇ ਕਾਰਨ 14 ਵਿਅਕਤੀਆਂ ਦੀ ਮੌਤ
ਬੀਜਿੰਗ – ਚੀਨ ਦੇ ਗੁਇਝੌ ਸੂਬੇ ਵਿੱਚ ਅੱਜ ਇਕ ਕੋਇਲਾ ਖਾਨ ਵਿੱਚ ਧਮਾਕਾ ਹੋਣ ਕਾਰਨ ਘੱਟ ਤੋਂ ਘੱਟ 14 ਵਿਅਕਤੀਆਂ ਦੀ ਮੌਤ ਹੋ ਗਈ| ਸਥਾਨਕ ਅਧਿਕਾਰੀਆਂ ਮੁਤਾਬਕ ਇਹ ਹਾਦਸਾ ਅੱਜ ਤੜਕੇ ਤਕਰੀਬਨ 1.30 ਵਜੇ ਆਨਲੋਂਗ ਕਾਊਂਟੀ ਵਿੱਚ ਵਾਪਰਿਆ| ਜਿਕਰਯੋਗ ਹੈ ਕਿ ਜਿਸ ਸਮੇਂ ਹਾਦਸਾ ਵਾਪਰਿਆ ਉਸ ਸਮੇਂ ਉੱਥੇ 23 ਵਰਕਰ ਕੰਮ ਕਰ ਰਹੇ ਸਨ| ਰੈਸਕਿ.ਊ ਦੌਰਾਨ 7 ਵਰਕਰਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਅਤੇ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ| ਜ਼ਿਕਰਯੋਗ ਹੈ ਕਿ ਚੀਨ ਵਿੱਚ ਕੋਇਲਾ ਖਾਨ ਢਹਿਣ ਦੀਆਂ ਕਈ ਖਬਰਾਂ ਆਉਂਦੀਆਂ ਰਹਿੰਦੀਆਂ ਹਨ| ਕਈ ਵਾਰ ਸੁਰੱਖਿਆ ਪ੍ਰਬੰਧਾਂ ਦੀ ਕਮੀ ਕਾਰਨ ਵੀ ਅਜਿਹੇ ਹਾਦਸੇ ਵਾਪਰਦੇ ਹਨ| ਫਿਲਹਾਲ ਇਸ ਸਬੰਧੀ ਅਜੇ ਜਾਂਚ ਹੋ ਰਹੀ ਹੈ|






