April 24, 2026
#ਭਾਰਤ

ਹਰਿਆਣਾ ਦੇ ਮੁੱਖ ਮੰਤਰੀ ਨੇ ਨੂੰਹ ਵਿਚ 68 ਸਰਕਾਰੀ ਮਿਡਲ ਸਕੂਲ ਦੇ ਪੱਧਰ ‘ਤੇ ਅਪਗ੍ਰੇਡ ਕਰਨ ਨੂੰ ਪ੍ਰਵਾਨਗੀ ਦਿੱਤੀ

ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਜਿਲਾ ਨੂੰਹ ਵਿਚ 68 ਸਰਕਾਰੀ ਮਿਡਲ ਸਕੂਲ ਦੇ ਪੱਧਰ ‘ਤੇ ਅਪਗ੍ਰੇਡ ਕਰਨ ਦਾ ਫੈਸਲਾ ਕੀਤਾ ਹੈ, ਜਦੋਂ ਕਿ ਵਿਭਾਗ ਨਿਯਮਾਵਲੀ ਮਾਪਦੰਡ ਵਿਚ ਛੋਟ ਤੋਂ ਬਾਅਦ 34 ਸਕੂਲਾਂ ਨੂੰ ਸਰਕਾਰੀ ਲੜਕੀ ਮਿਡਲ ਸਕੂਲ ਵਿਚ ਅਪਗ੍ਰੇਡ ਕੀਤਾ ਜਾਵੇਗਾ ਅਤੇ ਲੜਕਿਆਂ ਨੂੰ ਦੂਜੇ ਨੇੜੇ ਸਕੂਲ ਵਿਚ ਸ਼ਿਫਟ ਕੀਤਾ ਜਾਵੇਗਾ, ਤਾਂ ਉੱਥੇ 34 ਸਰਕਾਰੀ ਪ੍ਰਾਇਮਰੀ ਸਕੂਲ ਨੂੰ ਸਰਕਾਰੀ ਮਿਡਲ ਸਕੂਲ ਵਿਚ ਅਪਗ੍ਰੇਡ ਕੀਤਾ ਜਾਵੇਗਾ| ਮੁੱਖ ਮੰਤਰੀ ਮਨੋਹਰ ਲਾਲ ਨੇ ਇਸ ਬਾਰੇ ਇਕ ਪ੍ਰਸਤਾਵ ਨੂੰ ਆਪਣੀ ਪ੍ਰਵਾਨਗੀ ਦਿੱਤੀ ਹੈ|ਮੁੱਖ ਮੰਤਰੀ ਨੇ ਇੰਨਾਂ ਸਕੂਲਾਂ ਦੇ ਅਪਗ੍ਰੇਡ ਹੋਣ ਤੋਂ ਬਾਅਦ 476 ਨਵੀਂ ਆਸਾਮੀਆਂ ਤੋਂ ਬਾਅਦ ਤਨਖਾਹ ਵੱਜੋਂ ਹੋਣ ਵਾਲੀ 24 ਕਰੋੜ ਰੁਪਏ ਦੀ ਰਕਮ ਨੂੰ ਵੀ ਆਪਣੀ ਪ੍ਰਵਾਨਗੀ ਦਿੱਤੀ ਹੈ|ਉਨਾਂ ਨੇ ਸਰਕਾਰੀ ਪ੍ਰਾਇਮਰੀ ਸਕੂਲ ਨੀਮਬੇਹਰਾ (ਮਹੇਂਦਰਗੜ) ਦੇ ਮਿਡਲ ਪੱਧਰ ਦੇ ਅਪਗ੍ਰੇਡ ਹੋਣ ਤੋਂ ਬਾਅਦ ਸੱਤ ਆਸਾਮੀਆਂ ਨੂੰ ਸਿਰਜਿਤ ਦੀ ਤਨਖਾਹ ਲਈ 35,44,056 ਰੁਪਏ ਲਈ ਆਪਣੀ ਪ੍ਰਵਾਨਗੀ ਦਿੱਤੀ ਹੈ| ਜਿੰਨਾਂ ਆਸਾਮੀਆਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ, ਉਨਾਂ ਵਿਚ ਟੀਜੀਟੀ ਅੰਗ੍ਰੇਜੀ, ਟੀਜੀਟੀ ਸਾਇੰਸ, ਟੀਜੀਟੀ ਸੰਸਕ੍ਰਿਤੀ, ਟੀਜੀਟੀ ਆਰਟ, ਟੀਜਟੀ ਫਿਜੀਕਲ ਐਜੂਕੇਸ਼ਨ (ਪੀਟੀ ਮਾਸਟਰ) ਦੀ ਇਕ-ਇਕ ਆਸਾਮੀ, ਕਲਰਕ ਅਤੇ ਸੇਵਾਦਾਰ ਦੀ ਇਕ-ਇਕ ਆਸਾਮੀ ਸ਼ਾਮਿਲ ਹਨ| ਇਸ ਤੋਂ ਇਲਾਵਾ, ਉਨਾਂ ਨੇ ਸਰਕਾਰੀ ਪ੍ਰਾਇਮਰੀ ਸਕੂਲ ਜੈਯਰਪੁਰ, ਨਾਰਨੌਲ ਨੂੰ ਮਿਡਲ ਪੱਧਰ ‘ਤੇ ਅਪਗ੍ਰੇਡ ਕਰਨ ਅਤੇ 7 ਨਵੀਂ ਆਸਾਮੀਆਂ ਦੀ ਤਨਖਾਹ ਵੱਜੋਂ 35,44,056 ਰੁਪਏ ਦੀ ਪ੍ਰਵਾਨਗੀ ਦਿੱਤੀ ਹੈ| ਜਿੰਨਾਂ ਆਸਾਮੀਆਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ, ਟੀਜੀਟੀ ਅੰਗ੍ਰੇਜੀ, ਟੀਜੀਟੀ ਸਾਇੰਸ, ਟੀਜੀਟੀ ਸੰਸਕ੍ਰਿਤੀ, ਟੀਜੀਟੀ ਆਰਟ, ਟੀਜਟੀ ਫਿਜੀਕਲ ਐਜੂਕੇਸ਼ਨ (ਪੀਟੀ ਮਾਸਟਰ) ਦੀ ਇਕ-ਇਕ ਆਸਾਮੀ, ਕਲਰਕ ਅਤੇ ਸੇਵਾਦਾਰ ਦੀ ਇਕ-ਇਕ ਆਸਾਮੀ ਸ਼ਾਮਿਲ ਹਨ|