April 24, 2026
#ਪੰਜਾਬ

ਹਲਕੇ ਦੀਆਂ ਸਮੱਸਿਆਵਾਂ ਸਬੰਧੀ ਐਮ.ਪੀ. ਡਾ.ਅਮਰ ਸਿੰਘ ਮੁੱਖ ਮੰਤਰੀ ਨੂੰ ਮਿੱਲੇ : ਭੱਲਾ

ਅਮਲੋਹ – ਲੋਕ ਸਭਾ ਹਲਕਾ ਸੀ੍ਰ ਫਤਹਿਗੜ ਸਾਹਿਬ ਦੀਆਂ ਸਮੱਸ਼ਿਆਵਾਂ ਨੂੰ ਲੈ ਕੇ ਮੈਬਰ ਪਾਰਲੀਮੈਟ ਡਾ. ਅਮਰ ਸਿੰਘ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲੇ ਉਨਾ ਹਲਕਾ ਸੀ੍ਰ ਫਤਹਿਗੜ ਸਾਹਿਬ ਦੇ ਵਿਕਾਸ ਦੇ ਅਧੁਰੇ ਪਏ ਕੰਮਾ ਤੋ ਮੁੱਖ ਮੰਤਰੀ ਨੁੰ ਜਾਣੂ ਕਰਾਇਆ ਇਸ ਮੋਕੇ ਮੁੱਖ ਮੰਤਰੀ ਵਲੋ ਹਲਕਾ ਸੀ੍ਰ ਫਤਿਹਗੜ ਸਾਹਿਬ ਦੇ ਮੈਬਰ ਪਾਰਲੀਮੈਟ ਡਾ. ਅਮਰ ਸਿੰਘ ਨੂੰ ਹਲਕੇ ਦੇ ਵਿਕਾਸ ਕਾਰਜਾ ਲਈ ਰਹ ਸੰਭਵ ਮੱਦਦ ਕਰਨ ਦਾ ਭੋਰੋਸਾ ਦਿੱਤਾ ।ਇਸ ਸਬੰਧੀ ਜਾਣਕਾਰੀ ਦਿੰਦਿਆਂ ਹਲਕਾ ਅਮਲੋਹ ਦੇ ਵਿਧਾਇਕ ਕਾਕਾ ਰਣਦੀਪ ਦੇ ਨਿੱਜੀ ਸਕੱਤਰ ਸੀ੍ਰ ਰਾਮਕਿਸਨ ਭੱਲ ਨੇ ਪੱਤਰਕਾਰਾ ਨੂੰ ਦੱਸਿਆ ਕਿ ਡਾ.ਅਮਰ ਸਿੰਘ ਨੇ ਮੁੱਖ ਮੰਤਰੀ ਤੋ ਮੰਡੀ ਗੋਬਿੰਦਗੜ੍ਹ ਦੇ ਉਦਯੋਗ ਨੂੰ ਪ੍ਰਫੁਲਿਤ ਕਰਨ ਅਤੇ ਸ੍ਰੀ ਫਤਿਹਗੜ੍ਹ ਸਾਹਿਬ ਨੂੰ ਇਤਿਹਾਸਿਕ ਟੂਰਿਜਮ ਵਜੋਂ ਵਿਕਸਤ ਕਰਨ ਅਪੀਲ ਵੀ ਕੀਤੀ ਉਨਾ ਕਿਹਾ ਕਿ ਡਾ. ਅਮਰ ਸਿੰਘ ਦੀ ਇਹ ਵਾਰਤਾ ਬਹੁਤ ਸਾਰਥਿਕ ਰਹੀ ਜਿਸ ਨਾਲ ਹਲਕੇ ਦੇ ਵਿਕਾਸ ਕਾਰਜਾ ਵਿਚ ਤੇਜੀ ਅਵੇਗੀ ਸੀ੍ਰ ਭੱਲਾ ਨੇ ਕਿਹਾ ਕਿ ਸੀ੍ਰ ਫਤਹਿਗੜ ਸਾਹਿਬ ਲੋਕ ਸਭਾ ਹਲਕਾ ਇਤਿਹਾਸਕ ਹਲਕਾ ਹੈ ਇਸ ਲਈ ਇਸ ਹਲਕੇ ਦੇ ਵਿਕਾਸ ਨੂੰ ਵਿਸ਼ੇਸ ਤਰਜੀਹ ਦੇਣ ਦੀ ਮੰਗ ਕੀਤੀ ਗਈ ਹੇ । ਇਸ ਮੋਕੇ ਸੀ੍ਰ ਬੱਲਾ ਦੇ ਨਾਲ ਹੋਰਨਾ ਤੋ ਇਲਾਵਾ ਜਗਮੀਤ ਸਿੰਘ ਰਾਜਾ ਮੈਬਰ ਪੀ ਸੀ ਸੀ, ਬਲਾਕ ਪਰਧਾਨ ਜਗਵੀਰ ਸਿੰਘ ਸਲਾਣਾ, ਬਲਾਕ ਸੰਮਤੀ ਉਪ ਚੇਅਰਮੈਨ ਬਲਵਿੰਦਰ ਸਿੰਘ ਗੁਰਧਨਪੁਰ, ਐਡਵੋਕੇਟ ਬਲਜਿੰਦਰ ਸਿੰਘ ਭੱੱਟੋ, ਹੈਪੀ ਪਜਨੀ ਹੈਪੀ ਸੂਦ, ਬਲਵੀਰ ਸਿੰਘ ਮਿੰਟੂ ਬਲਾਕ ਸੰਮਤੀ ਮੈਬਰ, ਦਿਲਬਾਗ ਸਿੰਘ ਭਾਂਬਰੀ ਮੈਬਰ ਬਲਾਕ ਸੰਮਤੀ,ਚੰਦ ਸਿੰਘ ਸਮਸਪੁਰ , ਹਰਿੰਦਰ ਸਿੰਘ ਟਿੰਕਾ ਪਰਧਾਨ ਸਰਪੰਚ ਯੂਨੀਅਨ, ਗੁਰਪ੍ਰੀਤ ਸਿੰੰਘ ਗਰੇਵਾਲ, ਜੱਗਾ ਸਿੰਘ ਸਮਸਪੁਰ, ਜਗਜੀਤ ਸਿੰਘ ਮਛਰਾਈ, ਪ੍ਰਧਾਨ ਜਸਵੰਤ ਸਿੰਘ ਖਨਿਆਣ, ਗੁਰਸ਼ਰਨ ਭੱਟੀ ਹਾਜ਼ਰ ਸਨ।