April 24, 2026
#ਪੰਜਾਬ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀਡੀਓ ਕਾਨਫਰੰਸ ਰਾਹੀਂ ਵੈਲਕਮ ਹੋਟਲ ਅੰਮ੍ਰਿਤਸਰ ਦਾ ਉਦਘਾਟਨ

ਅਮ੍ਰਿਤਸਰ – ਆਈਟੀਸੀ ਹੋਟਲਜ਼ ਨੇ ਅੱਜ ਵੈਲਕਮ ਹੋਟਲ ਅੰਮ੍ਰਿਤਸਰ ਦੇ ਉਦਘਾਟਨ ਦਾ ਐਲਾਨ ਕੀਤਾ। ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਡੀਓ ਕਾਨਫਰੰਸ ਰਾਹੀਂ ਪੰਜਾਬ ਦੇ ਹੌਸਪਿਟੈਲਿਟੀ ਖੋਤਰ ਦੇ ਇਸ ਨਵੇਂ ਪੜਾਅ ਦਾ ਉਦਘਾਟਨ ਕੀਤਾ, ਜੋ ਪੰਜਾਬ ਦੇ ਸੈਰ ਸਪਾਟੇ ਨੂੰ ਹੋਰ ਖੁਸ਼ਹਾਲ ਕਰੇਗਾ ਅੱਠ ਏਕੜ ਵਿਚ ਵਿਸ਼ੇਸ਼ ਰੂਪ ਨਾਲ ਤਿਆਰ ਹਰਿਆਲੀ ਵਿਚਕਾਰ ਇਹ ਸ਼ਾਨਦਾਰ ਵੈਲਕਮ ਹੋਟਲ ਅੰਮ੍ਰਿਤਸਰ ਇਕ ਬਸਤੀਵਾਦੀ ਭਵਨ ਵਿਚ ਤਿਆਰ ਕੀਤਾ ਗਿਆ ਹੈ। ਇਹ ਪਹਿਲਾਂ ਸੰਧਾਂਵਾਲੀਆ ਹਵੇਲੀ ਸੀ, ਜੋ 20ਵੀਂ ਸਦੀ ਦੀ ਸ਼ੁਰੂਆਤ ਵਿਚ ਬਣੀ ਸੀ। ਆਈਟੀਸੀ ਨੇ ਇਸ ਦੀ ਸਭਿਆਚਾਰਕ ਪਹਿਚਾਣ, ਸਥਾਪਤੀ ਅਤੇ ਉਸ ਦੌਰ ਦੀਆਂ ਬਾਰੀਕੀਆਂ ਨੂੰ ਸਹੇਜਦੇ ਹੋਏ ਇਸ ਵਿਚ ਖੂਬਸੂਰਤੀ ਨਾਲ ਸਾਰੀਆਂ ਅਧੁਨਿਕ ਸੁਵਿਧਾਵਾਂ ਜੋੜੀਆਂ ਹਨ।ਇਕ ਸਦੀ ਪੁਰਾਣੀ ਇਸ ਧਰੋਹਰ ਨੂੰ ਆਈਟੀਸੀ ਨੇ ਪੰਜਾਬ ਦੇ ਸੈਰਾ ਸਪਾਟੇ ਨੂੰ ਨਵੇਂ ਸਿਰ ਤੋਂ ਪਰਿਭਾਸ਼ਤ ਕਰਨ ਦੇ ਉਦੇਸ਼ ਨਾਲ ਨਵੀਂ ਪਹਿਚਾਣ ਦਿੱਤੀ ਹੈ। ਇਸ ਨਾਲ ਸੂਬੇ ਦੇ ਸੈਲਾਨੀਆਂ ਵਿਚ ਜ਼ਿਕਰਯੋਗ ਯੋਗਦਾਨ ਦੀ ਉਮੀਦ ਹੈ।ਹਵਾਈ ਅੱਡੇ ਦੇ ਨਜ਼ਦੀਕ ਅਤੇ ਪਵਿਤਰ ਸਵਰਨ ਮੰਦਿਰ ‘ਦਰਬਾਰ ਸਾਹਿਬ’ ਤੋਂ ਕੁਝ ਹੀ ਦੂਰੀ ‘ਤੇ ਸਥਿਤ ਇਹ ਹੋਟਲ ਅੰਮ੍ਰਿਤਸਰ ਦੇ ਲੰਬੇ ਸਮੇਂ ਤੋਂ ਜਾਣੂ ਉਤਸ਼ਾਹ ਦੇ ਨਾਲ ਨਾਲ ਸਥਾਨਕ ਰਾਜਾ ਸਾਂਸੀ ਦੇ ਤਾਲਮੇਲ ਨੂੰ ਵੀ ਆਪਣੇ ਨਾਲ ਮਿਲਾਇਆ ਹੋਇਆ ਹੈ। ਇਤਿਹਾਸਕ ਰੂਪ ਨਾਲ ਰਾਮਦਾਸਪੁਰ ਅਤੇ ਸਥਾਨਕ ਭਾਸ਼ਾ ਵਿਚ ਅੰਬਰਸਰ ਕਹੇ ਜਾਣ ਵਾਲੇ ਅੰਮ੍ਰਿਤਸਰ ਵਿਚ ਦੁਨੀਆ ਦੇ ਸਭ ਤੋਂ ਸ਼ਾਨਦਾਰ ਤੀਰਥਸਥਾਨਾਂ ਵਿਚ ਸ਼ੁਮਾਰ ਅਤੇ ਸਵਰਨ ਮੰਦਿਰ ਦੇ ਤੌਰ ‘ਤੇ ਮਸ਼ਹੂਰ ਹਰਿਮੰਦਰ ਸਾਹਿਬ ਵੀ ਸਥਿਤ ਹੈ।ਇਸ ਸ਼ਾਨਦਾਰ ਹੋਟਲ ਵਿਚ ਪਰੰਪਰਾਵਾਂ, ਰੇਜੁਵਨੇਟਿੰਗ ਥੈਰੇਪੀ ਅਤੇ ਵਿਸ਼ੇਸ਼ ਤੌਰ ‘ਤੇ ਤਿਆਰ ਭੋਜਨ ਦਾ ਆਨੰਦ ਮਿਲੇਗਾ, ਨਾਲ ਹੀ ਇਥੇ ਇਸ ਸ਼ਹਿਰ ਦੀ ਜ਼ਿੰਦਾਦਿਲੀ ਦੀ ਝਲਕ ਵੀ ਦਿਖਾਈ ਦਿੰਦੀ ਹੈ। ਭਾਰਤ ਸਰਕਾਰ ਦੀ ‘ਦਿਲ ਹੈਰੀਟੇਜ ਸਿਟੀ ਡਿਵੈਲਪਮੈਂਟ ਐਂਡ ਆਗਮੈਂਟੇਸ਼ਨ ਯੋਜਨਾ’ ਦੇ ਤਹਿਤ ਅੰਮ੍ਰਿਤਸਰ ਨੂੰ ਦੇਸ਼ ਦੇ ਵਿਰਾਸਤੀ ਸ਼ਹਿਰ ਦੇ ਰੂਪ ਵਿਚ ਚੁਣਿਆ ਗਿਆ ਹੈ।ਇਸ ਲੌਂਚ ਦੇ ਮੌਕੇ ‘ਤੇ ਆਈਟੀਸੀ ਲਿਮਟਿਡ ਦੇ ਸੀਐਮਡੀ ਸ੍ਰੀ ਸੰਜੀਵ ਪੁਰੀ ਨੇ ਕਿਹਾ, ਇਹ ਸ਼ਾਨਦਾਰ ਹੋਟਲ ਪੰਜਾਬ ਦੀ ਖੁਸ਼ਹਾਲ ਵਿਰਾਸਤ ਨੂੰ ਸਾਡੇ ਵੱਲੋਂ ਦਿਤਾ ਗਿਆ ਸਨਮਾਨ ਹੈ। ਨਾਲ ਹੀ ਸੂਬੇ ਵਿਚ ਖੇਤੀ, ਮੈਨੂ ਫੈਕਚਰਿੰਗ ਅਤੇ ਸੇਵਾ ਖੇਤਰ ਸਮੇਤ ਸਾਰੇ ਸੈਕਟਰ ਵਿਚ ਆਈਟੀਸੀ ਦੇ ਵੱਧਦੇ ਕਦਮ ਦਾ ਇਕ ਹਿੱਸਾ ਹੈ।ਆਈਟੀਸੀ ਲਿਮਟਿਡ ਦੇ ਐਗਜ਼ੀਕਿਉਟਿਵ ਡਾਇਰੈਕਟਰ ਸ੍ਰੀ ਨਕੁਲ ਆਨੰਦ ਨੇ ਕਿਹਾ, ਇਹ ਇਕ ਬਸਤੀਵਾਦ ਭਵਨ ‘ਤੇ ਤਿਆਰ ਸ਼ਾਨਦਾਰ ਢਾਂਚਾ ਹੈ, ਜੋ ਪਹਿਲਾਂ ਸੰਧਾਵਾਲੀਆ ਹਵੇਲੀ ਕਹਾਉਂਦੀ ਸੀ।