May 6, 2026
#ਭਾਰਤ

ਸਾਲ 2020 ਦਾ ਆਮ ਬਜਟ ਸਿਖਿਆ, ਸਿਹਤ, ਸੁਰੱਖਿਆ ਅਤੇ ਸਵੈਲੰਬਨ ‘ਤੇ ਫੋਕਸ ਕੀਤਾ ਜਾਵੇਗਾ – ਮੁੱਖ ਮੰਤਰੀ

ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸਾਲ 2020 ਦੇ ਰਾਜ ਦੇ ਆਮ ਬਜਟ ਵਿਚ ਸਿਖਿਆ, ਸਿਹਤ, ਸੁਰੱਖਿਆ ਅਤੇ ਸਵੈਲੰਬਨ ‘ਤੇ ਫੋਕਸ ਕੀਤਾ ਜਾਵੇਗਾ| ਹਰਿਆਣਾ ਵਿਚ ਸਾਲ 2020 ਨੂੰ ਸੁਸਾਸ਼ਨ ਸੰਕਲਪ ਸਾਲ ਐਲਾਨ ਕੀਤਾ ਗਿਆ ਹੈ ਜਿਸ ਦੇ ਚਲਦੇ ਰਾਜ ਦੇ ਆਮ ਬਜਟ ਨੂੰ ਤਿਆਰ ਕਰਨ ਲਈ ਪਹਿਲੀ ਵਾਰ ਹਰਿਆਣਾ ਵਿਧਾਨਸਭਾ ਦੇ ਬਜਟ ਸ਼ੈਸ਼ਨ ਵਿਚ ਤਿੰਨ ਦਿਨ ਤਕ ਰਾਜ ਦੇ ਸਾਰੇ ਵਿਧਾਇਕਾਂ ਤੋਂ ਵੱਖ-ਵੱਖ ਮਾਮਲਿਆਂ ‘ਤੇ ਚਰਚਾ ਕਰਨ ਤੋਂ ਬਾਅਦ ਬਜਟ ਪੇਸ਼ ਕੀਤਾ ਜਾਵੇਗਾ| ਉਨਾਂ ਨੇ ਇਹ ਗਲ ਅੱਜ ਗੁਰੂਗ੍ਰਾਮ ਵਿਚ ਸਰਵਿਸ ਸੈਕਟਰ ਅਤੇ ਰਿਅਲ ਅਸਟੇਟ ਸੈਕਟਰ ਨਾਲ ਸਬੰਧਿਤ ਸਟੇਕਹੋਲਡਰ ਦੇ ਨਾਲ ਸਾਲ 2020-21 ਆਮ ਬਜਟ ਤੋਂ ਪਹਿਲਾਂ ਸੁਝਾਅ ਚਰਚਾ ਨੂੰ ਸੰਬੋਧਿਤ ਕਰ ਰਹੇ ਸਨ|ਸ੍ਰੀ ਮਨੋਹਰ ਲਾਲ ਨੇ ਦਸਿਆ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਭਾਰਤੀ ਅਰਥਵਿਵਸਥਾ ਨੂੰ ਸਾਲ 2024 ਤਕ ਪੰਜ ਟ੍ਰਿਲਿਅਨ ਡਾਰਲ ਬਣਾਉਨ ਦੇ ਵਿਜਨ ਨੂੰ ਪ੍ਰਾਪਤ ਕਰਨ ਵਿਚ ਹਰਿਆਣਾ ਆਪਣਾ ਪੂਰਾ ਯੋਗਦਾਨ ਦੇਵੇਗੀ| ਇਸ ਦੇ ਲਈ ਹਰ ਸੈਕਟਰ ਵਿਚ ਗ੍ਰੋਥ ਵੱਧਾਉਣ ਦੀ ਲੋਂੜ ਹੈ| ਇਸ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਵਾਰ ਬਜਟ ਤੋਂ ਪਹਿਲਾਂ ਅਰਥਵਿਵਸਥਾ ਨਾਲ ਜੁੜੇ ਪੰਜ ਮੁੱਖ ਸਟੇਕ ਹੋਲਡਰਾਂ ਨਾਲ ਪ੍ਰੀ-ਬਜਟ ਕੰਨਸੈਲਟੇਸ਼ਨ ਮੀਟਿੰਗ ਰੱਖੀ ਗਈ ਹੈ ਜਿਸ ਵਿਚ ਸਰਵਿਸ ਸੈਕਟਰ ਤੇ ਰੀਅਲ ਅਸਟੇਟ ਸੈਕਟਰ ਦੇ ਨਾਲ ਸੁਝਾਅ ਮੀਟਿੰਗ ਗੁਰੂਗ੍ਰਾਮ ਵਿਚ ਰੱਖੀ ਗਈ| ਇਸ ਤਰਾਂ, ਪਾਣੀਪਤ ਵਿਚ ਟੈਕਸਟਾਇਲ ਸੈਕਟਰ ਅਤੇ ਹਿਸਾਰ ਵਿਚ ਐਗਰੀਕਲਚਰ ਐਂਡ ਅਲਾਇਡ ਸਰਵਿਸ ਨਾਲ ਜੁੜੇ ਲੋਕਾਂ ਦੇ ਨਾਲ ਵੀ ਚਰਚਾ ਕੀਤੀ ਜਾਵੇਗੀ| ਉਨਾਂ ਨੇ ਦਸਿਆ ਕਿ ਸਾਰੇ ਸੈਕਟਰਾਂ ਤੇ ਵਿਧਾਇਕਾਂ ਦੇ ਸੁਝਾਆਂ ਨੂੰ ਮਿਲਾ ਕੇ ਇਕ ਵਧੀਆ ਬਜਟ ਤਿਆਰ ਕੀਤਾ ਜਾਵੇਗਾ| ਚੰਗਾ ਬਜਟ ਸਮੇਂ ਦੀ ਜਰੂਰਤ ਹੁੰਦੀ ਹੈ ਅਤੇ ਇਸ ਲਈ ਸੀ.ਐਮ. (ਕਾਮਨ ਮੈਨ) ਟੂ ਸੀ.ਐਮ. (ਚੀਫ ਮਨਿਸਟਰ) ਵੀ ਆਪਣੇ ਸੁਝਾਅ ਦੇ ਸਕਦੇ ਹਨ| ਉਨਾਂ ਨੇ ਕਿਹਾ ਕਿ ਜੇ ਇਹ ਪ੍ਰਯੋਗ ਸਫਲ ਰਿਹਾ ਤਾਂ ਅਗਲੀ ਵਾਰ ਇਸ ਵਿਚ ਹੋਰ ਵਿਸਥਾਰ ਕੀਤਾ ਜਾਵੇਗਾ| ਉਨਾਂ ਨੇ ਕਿਹਾ ਕਿ ਰਾਜ ਸਰਕਾਰ ਦਾ ਮੰਤ ਹੈ ਕਿ ਵੱਧ ਤੋਂ ਵੱਧ ਰੁਜਗਾਰ ਦੇ ਮੌਕੇ ਪੈਦਾ ਹੋਣ ਅਤੇ ਢਾਂਚਾਗਤ ਸਹੂਲਤਾਂ ਦਾ ਤੇਜੀ ਨਾਲ ਵਿਕਾਸ ਹੋਵੇ|ਮੁੱਖ ਮੰਤਰੀ ਪ੍ਰੀ-ਬਜਟ ਕੰਨਸਲਟੇਸ਼ਲ ਦੇ ਪਹਿਲੇ ਸ਼ੈਸ਼ਨ ਵਿਚ ਸਰਵਿਸ ਸੈਕਟਰ ਅਤੇ ਦੁਪਹਿਰ ਬਾਅਦ ਦੂਜੇ ਸ਼ੈਸ਼ਨ ਵਿਚ ਰਿਅਲ ਅਸਟੇਟ ਨੁਮਾਇੰਦਿਆਂ ਵੱਲੋਂ ਰੱਖੇ ਗਏ ਸੁਝਾਆਂ ਨੂੰ ਧਿਆਨ ਨਾਲ ਸੁਣਿਆ ਅਤੇ ਭਰੋਸਾ ਕਰਦੇ ਹੋਏ ਕਿਹਾ ਕਿ ਰਾਜ ਦੀ ਤਰੱਕੀ ਲਈ ਤੁਹਾਡੇ ਸਾਰਿਆਂ ਦੇ ਸੁਝਾਆਂ ਨੂੰ ਬਜਟ ਵਿਚ ਸ਼ਾਮਿਲ ਕੀਤਾ ਜਾਵੇਗਾ| ਉਨਾਂ ਨੇ ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈਸ ਵੇ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਸ ਦੇ ਨਾਲ ਰੇਲ ਨੈਟਵਰਕ ਵਿਕਸਿਤ ਕਰਨ ਦੇ ਨਾਲ ਰਾਜ ਵਿਚ ਮੈਟਰੋ ਸੇਵਾ ਦਾ ਵਿਸਥਾਰ ਤੋਂ ਇਲਾਵਾ ਹਿਸਾਰ ਏਅਰਪੋਰਟ ਨੂੰ ਵਿਕਸਿਤ ਕੀਤਾ ਜਾ ਰਿਹਾ ਹੈ| ਉਨਾਂ ਨੇ ਸਰਵਿਸ ਸੈਕਟਰ ਦੇ ਨੁਮਾਇੰਦਿਆਂ ਨੂੰ ਰਾਜ ਦੇ ਨੌਜੁਆਨਾਂ ਨੂੰ ਰੁਜਗਾਰ ਦੇ ਮੌਕੇ ਉਪਲਬਧ ਕਰਵਾਉਣ ਦੇ ਲਈ ਸਕਸ਼ਮ ਯੂਵਾ ਪੋਰਟਲ ਨਾਲ ਜੁੜਨ ਦੀ ਗਲ ਕਹੀ| ਨਾਲ ਹੀ ਭਵਿੱਖ ਦੀ ਯੋਜਨਾਵਾਂ ਦਾ ਜਿਕਰ ਕਰਦੇ ਹੋਏ ਦਸਿਆ ਕਿ ਉਦਯੋਗਿਕ ਅਤੇ ਵਪਾਰਕ ਜਰੂਰਤਾਂ ਲਈ ਈ-ਭੂਮੀ ਪੋਰਟਲ ਰਾਹੀਂ ਲੈਂਡ ਬੈਂਕ ਵੀ ਵਿਕਸਿਤ ਕੀਤਾ ਜਾ ਰਿਹਾ ਹੈ| ਸਰਵਿਸ ਸੈਕਟਰ ਦੇ ਨੁਮਾਇੰਦਿਆਂ ਨੇ ਮੁੱਖ ਮੰਤਰੀ ਨੂੰ ਅਗਲੇ ਬਜਟ ਲਈ ਆਪਣੇ ਸੁਝਾਅ ਦਿੱਤੇ ਅਤੇ ਆਪਣੀ ਪ੍ਰੈਜੇਂਟੇਸ਼ਨ ਦੀ ਫੋਟੋਕਾਪੀ ਵੀ ਭੇਂਟ ਕੀਤੀ|ਇਸ ਤੋਂ ਪਹਿਲਾਂ ਹਰਿਆਣਾ ਦੇ ਮਾਲ ਵਿਭਾਗ ਦੇ ਵਧੀਕ ਮੁੱਖ ਸਕੱਤਰ ਟੀ.ਵੀ.ਐਸ.ਐਨ. ਪ੍ਰਸਾਦ ਮੇਕ ਪ੍ਰੈਸੈਂਟੇਸ਼ਨ ਰਾਹੀਂ ਇੰਨਾਂ ਫਰੀ ਬਜਟ ਕਨਸਲਟੇਸ਼ਨ ਮੀਟਿੰਗਾਂ ਦੇ ਮਹਤੱਵ ‘ਤੇ ਚਾਨਣਾ ਪਾਇਆ| ਆਈ.ਆਈ.ਐਮ. ਰੋਹਤਕ ਦੇ ਨਿਦੇਸ਼ਕ ਪ੍ਰੋਫੈਸਰ ਧੀਰਜ ਸ਼ਰਮਾ ਅਤੇ ਨੈਸਕਾਮ ਦੇ ਸਾਬਕਾ ਚੇਅਰਮੈਨ ਆਰ. ਚੰਦਰ ਸ਼ੇਖਰ ਸਬਜੈਕਟ ਐਕਸਪਰਟ ਵਜੋ ਪ੍ਰੈਰੇਂਟੇਸ਼ਨ ਦਿੱਤੀ| ਇਸ ਮੀਟਿੰਗ ਵਿਚ ਸੀ.ਆਈ.ਆਈ., ਫਿੱਕੀ, ਨੈਸਕਾਮ, ਐਨ.ਆਰ.ਏ.ਆਈ., ਟੂਕ ਅਤੇ ਟ੍ਰਾਂਸਪੋਰਟ ਐਸੋਸਿਏਸ਼ਨ, ਟਾਵਰ ਅਤੇ ਇੰਫ੍ਰਾਸਟਕਚਰ ਪ੍ਰੋਵਾਈਡਰਸ ਐਸੋਸਿਏਸ਼ਨ, ਹੈਲਥ ਕੇਅਰ ਸਰਵਿਸੇਜ, ਹਾਸਪਟੇਲਿਟੀ ਲਾਜਿਸਟਿਕ ਸਰਵਿਸ, ਸਕਿਲ ਡਿਵੈਲਪਮੈਂਟ, ਪੀ.ਐਚ.ਡੀ. ਚੈਂਬਰ, ਨੈਸ਼ਨਲ ਸਟਾਕ ਐਕਸਚੇਂਜ ਆਦਿ ਸਰਵਿਸ ਸੈਕਟਰ ਦੇ ਨੂਮਾਇੰਦਿਆਂ ਨੇ ਹਿੱਸਾ ਲਿਆ|ਇਸ ਮੌਕੇ ‘ਤੇ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਵੀ. ਉਮਾਸ਼ੰਕਰ ਸਮੇਤ ਸਰਵਿਸ ਸੈਕਟਰ ਨਾਲ ਜੁੜੇ ਵੱਖ-ਵੱਖ ਸੰਸਥਾਨਾ ਨਾਲ ਜੁੜੇ ਨੁਮਾਇੰਦੇ ਮੌਜੂਦ ਸਨ|