35 ਵੇਂ ਚਾਦਰ ਦਿਵਸ ਨੂੰ ਸਮਰਪਿਤ ਪਹਿਲੀ ਲੜੀ ਦੇ ਪਾਠ ਆਰੰਭ
ਧਰਮ ਦੀ ਪਾਲਣਾਂ ਤੋਂ ਬਿਨ੍ਹਾਂ ਮਨੁੱਖ ਅਧੂਰਾ ਹੈ-ਸਵਾਮੀ ਸ਼ੰਕਰਾਂ ਨੰਦ ਜੀ ਭੂਰੀ ਵਾਲੇ
ਬਲਾਚੌਰ – ਧਾਰਮਿਕ ਤੇ ਸਮਾਜ ਸੇਵੀ ਗਤੀਵਿਧੀਆਂ ਕਾਰਨ ਦੇਸ਼ਾ ਵਿਦੇਸ਼ਾ ‘ਚ ਜਾਣੇ ਜਾਂਦੇ ਗਰੀਬ ਦਾਸੀ ਆਸ਼ਰਮ ਧਾਮ ਤਲਵੰਡੀ ਖੁਰਦ (ਲੁਧਿ) ਵਿਖੇ ਅੱਜ ਮੋਜੂਦਾ ਸੰਚਾਲਕ ਸਵਾਮੀ ਸ਼ੰਕਰਾਂ ਨੰਦ ਮਹਾਰਾਜ ਜੀ ਭੂਰੀ ਵਾਲਿਆਂ ਦੇ 35 ਵੇਂ ਚਾਦਰ ਦਿਵਸ ਅਤੇ ਸਵਾਮੀ ਗੰਗਾ ਨੰਦ ਜੀ ਭੂਰੀ ਵਾਲੇ ਇੰਟਰਨੈਸ਼ਨਲ ਫਾਊਡੇਸ਼ਨ ਦੇ ਸਥਾਪਨਾਂ ਦਿਵਸ ਨੂੰ ਸਮਰਪਿਤ ਜਗਤਗੁਰੂ ਬਾਬਾ ਗਰੀਬ ਦਾਸ ਮਹਾਰਾਜ ਜੀ ਦੀ ਗੁਰਬਾਣੀ ਦੇ ਸ੍ਰੀ ਅਖੰਡ ਪਾਠਾਂ ਦੀ ਪਹਿਲੀ ਲੜੀ ਆਰੰਭ ਹੋਈ।ਪਾਠਾਂ ਦੇ ਆਰੰਭ ਸਮੇਂ ਸਵਾਮੀ ਸ਼ੰਕਰਾਂ ਨੰਦ ਮਹਾਰਾਜ ਜੀ ਭੂਰੀ ਵਾਲਿਆਂ ਨੇ ਕਿਹਾ ਕਿ ਧਰਮ ਦੀ ਪਾਲਣਾਂ ਕਰਨ ਤੋਂ ਬਿਨਾਂ ਮਨੁੱਖਾ ਜੀਵਨ ਅਧੂਰਾ ਹੈ, ਕਿਉਂਕਿ ਮਨੁੱਖਾ ਜੀਵਨ ਦਾ ਮੁੱਢਲਾ ਕਰਮ ਹੀ ਪ੍ਰਮਾਤਮਾ ਦੀ ਬੰਦਗੀ ਕਰਨਾ ਹੈ ਪ੍ਰੰਤੂ ਮਨੁੱਖ ਆਪਣੇ ਕਾਰ ਵਿਹਾਰ ‘ਚ ਉਲਝ ਕੇ ਪ੍ਰਮਾਤਮਾ ਨੂੰ ਭੁੱਲ ਰਿਹਾ ਹੈ। ਸਵਾਮੀ ਓਮਾ ਨੰਦ ਜੀ ਭੂਰੀ ਵਾਲਿਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚਾਦਰ ਦਿਵਸ ਸਬੰਧੀ ਮੁੱਖ ਪ੍ਰੋਗਰਾਮ 15,16 ਅਤੇ 17 ਜਨਵਰੀ ਨੂੰ ਧਾਮ ਤਲਵੰਡੀ ਖੁਰਦ ਵਿਖੇ ਹੋਵੇਗਾ, ਜਿਥੇ ਇਹਨਾਂ ਦਿਨਾਂ ਵਿੱਚ ਮੁਫਤ ਮੈਡੀਕਲ ਕੈਂਪ, ਅੱਖਾਂ ਦਾ ਕੈਂਪ ਅਤੇ ਮਰੀਜਾਂ ਨੂੰ ਮੁਫਤ ਦਵਾਈਆਂ ਮੁਹਈਆਂ ਕਰਵਾਈਆਂ ਜਾਣਗੀਆਂ। ਇਸ ਮੌਕੇ ਸਵਾਮੀ ਹੰਸਾਂ ਨੰਦ ਜੀ ਗੰਗੋਤਰੀ ਧਾਮ, ਸਵਾਮੀ ਸੁਵੇਸ਼ਰਾ ਨੰਦ ਜੀ , ਸਕੱਤਰ ਕੁਲਦੀਪ ਸਿੰਘ ਮਾਨ, ਬਲਜਿੰਦਰ ਸਿੰਘ, ਗੁਰਮੀਤ ਸਿੰਘ, ਰਣਵੀਰ ਸਿੰਘ ਸਹੋਲੀ ਆਦਿ ਹਾਜ਼ਰ ਸਨ।






