May 10, 2026
#ਭਾਰਤ

ਹਰਿਆਣਾ ਪੁਲਿਸ ਵਿਚ ਮਹਿਲਾਵਾਂ ਦੀ ਗਿਣਤੀ 15 ਫੀਸਦੀ ਤਕ ਲੈ ਜਾਣ ਦਾ ਟੀਚਾ – ਮੁੱਖ ਮੰਤਰੀ

ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਮਹਿਲਾ ਮਜਬੂਤੀਕਰਣ ਨੂੰ ਪ੍ਰੋਤਸਾਹਨ ਦੇਣ ਲਈ ਅਗਲੇ ਪੰਜ ਸਾਲਾਂ ਵਿਚ ਹਰਿਆਣਾ ਪੁਲਿਸ ਵਿਚ ਮਹਿਲਾਵਾਂ ਦੀ ਗਿਣਤੀ 15 ਫੀਸਦੀ ਤਕ ਲੈ ਜਾਣ ਦਾ ਟੀਚਾ ਰੱਖਿਆ ਗਿਆ ਹੈ ਅਤੇ ਸਰਕਾਰ ਦੇ ਇਸ ਕਦਮ ਨਾਲ ਮਹਿਲਾਵਾਂ ਵਿਚ ਆਤਮਵਿਸ਼ਵਾਸ ਵਧੇਗਾ|ਮੁੱਖ ਮੰਤਰੀ ਅੱਜ ਪੰਚਕੂਲਾ ਵਿਚ ਹਰਿਆਣਾ ਪੁਲਿਸ ਵੱਲੋਂ ਪੁਲਿਸ ਖੋਜ ਅਤੇ ਵਿਕਾਸ ਬਿਊਰੋ ਤੇ ਇੰਡੀਅਨ ਪੁਲਿਸ ਫਾਊਂਡੇਸ਼ਨ ਇੰਸਟੀਟਿਯੂਟ (ਆਈ.ਪੀ.ਐਫ.ਆਈ.) ਦੇ ਸਹਿਯੋਗ ਨਾਲ ਮਹਿਲਾਵਾਂ ਅਤੇ ਬੱਚਿਆਂ ਦੀ ਸੁਰੱਖਿਆ ਵਿਸ਼ੇ ‘ਤੇ ਦੋ ਦਿਨ ਦਾ ਸਮੇਲਨ ਦੇ ਦੂਸਰੇ ਦਿਨ ਸ਼ੈਸ਼ਨ ਨੂੰ ਸੰਬੋਧਿਤ ਕਰ ਰਹੇ ਸਨ|ਪੁਲਿਸ ਵਿਚ ਮਹਿਲਾਵਾਂ ਦੀ ਗਿਣਤੀ ‘ਤੇ ਬੋਲਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਸ਼ਲਾਘਾਯੋਗ ਹੈ ਕਿ ਰਾਜ ਪੁਲਿਸ ਬਲ ਵਿਚ ਮਹਿਲਾਵਾਂ ਦੀ ਗਿਣਤੀ ਪਿਛਲੇ ਪੰਜ ਸਾਲਾਂ ਵਿਚ 6 ਫੀਸਦੀ ਤੋਂ ਵੱਧ ਕੇ 10 ਫੀਸਦੀ ਹੋ ਗਈ ਹੈ ਅਤੇ ਇਸ ਨੂੰ 15 ਫੀਸਦੀ ਤਕ ਵੱਧਾਉਣ ਦਾ ਟੀਚਾ ਹੈ| ਉਨਾਂ ਨੇ ਕਿਹਾ ਕਿ ਮਹਿਲਾਵਾਂ ਅਤੇ ਬੱਚਿਆਂ ਦੀ ਸੁਰੱਖਿਆ ਯਕੀਨੀ ਕਰਨਾ ਰਾਜ ਸਰਕਾਰ ਦੀ ਸਰਵੋਚ ਪਹਿਲ ਹੈ ਅਤੇ ਇਸ ਦਿਸ਼ਾ ਵਿਚ ਕਈ ਮਹਤੱਵਪੂਰਣ ਕਦਮ ਚੁੱਕੇ ਗਏ ਹਨ|ਉਨਾਂ ਨੇ ਕਿਹਾ ਕਿ ਹਰਿਆਣਾ ਦੇਸ਼ ਦਾ ਪਹਿਲਾ ਰਾਜ ਹੈ, ਜਿੱਥੇ 34 ਮਹਿਲਾ ਪੁਲਿਸ ਥਾਣੇ ਖੋਲੇ ਗਏ ਹਨ| ਉਨਾਂ ਨੇ ਕਿਹਾ ਕਿ ਪਹਿਲਾ, ਅਜਿਹੇ ਮਹਿਲਾ ਪੁਲਿਸ ਸਟੇਸ਼ਨਾਂ ਦੀ ਕਮੀ ਦੇ ਕਾਰਨ ਪੀੜਤਾਂ ਨੂੰ ਉਨਾਂ ਦੇ ਖਿਲਾਫ ਹੋਣ ਵਾਲੇ ਅਪਰਾਧ ਦੀ ਰਿਪੋਰਟ ਕਰਨ ਦੀ ਹਿੰਮਤ ਨਹੀਂ ਹੁੰਦੀ ਸੀ| ਪਰ ਹੁਣ ਇੰਨਾਂ ਪੁਲਿਸ ਸਟੇਸ਼ਨਾ ਦੇ ਖੁਲਣ ਤੋਂ ਬਾਅਦ ਪੀੜਤ ਹਰ ਅਪਰਾਧ ਦੀ ਰਿਪੋਰਟ ਦਰਜ ਕਰਵਾਉਣ ਲਈ ਅੱਗੇ ਆ ਰਹੀ ਹੈ| ਉਨਾਂ ਨੇ ਕਿਹਾ ਕਿ ਪੁਲਿਸ ਅਧਿਕਾਰੀਆਂ ਨੂੰ ਵੀ ਇਹ ਨਿਰਦੇਸ਼ ਦਿੱਤੇ ਗਏ ਹਨ ਕਿ ਹਰ ਅਪਰਾਧ ਦੀ ਸ਼ਿਕਾਇਤ ਦਰਜ ਕਰਨ ਅਤੇ ਇਹ ਯਕੀਨੀ ਕਰਨ ਕਿ ਹਰ ਪੀੜਤ ਨੂੰ ਨਿਆਂ ਦਿੱਤਾ ਜਾਵੇ|ਉਨਾਂ ਨੇ ਕਿਹਾ ਕਿ 12 ਸਾਲ ਤਕ ਦੀ ਬੱਚੀਆਂ ਨਾਲ ਜਬਰ ਜਿਨਾਹ ਦੇ ਦੋਸ਼ੀ ਨੂੰ ਮੌਤ ਦੀ ਸਜ਼ਾ ਦੇਣ ਦਾ ਕਾਨੂੰਨ ਪਾਸ ਕਰਨ ਵਾਲਾ ਹਰਿਆਣਾ ਦੇਸ਼ ਦਾ ਪਹਿਲਾ ਰਾਜ ਬਣਿਆ ਹੈ ਅਤੇ ਇਸ ਦੇ ਬਾਅਦ ਕੇਂਦਰ ਨੇ ਵੀ ਇਸ ਕਾਨੂੰਨ ਨੂੰ ਪਾਸ ਕੀਤਾ ਹੈ| ਉਨਾਂ ਨੇ ਕਿਹਾ ਕਿ ਸਰਕਾਰ ਨੇ ਮਹਿਲਾਵਾਂ ਦੇ ਖਿਲਾਫ ਅਪਰਾਧ ਦੇ ਬਾਰੇ ਵਿਚ ਸੁਰੂਆਤੀ ਜਾਂਚ ਕਰਨ ਲਈ 15 ਦਿਨਾਂ ਦੀ ਸਮੇਂ-ਸੀਮਾ ਨਿਰਧਾਰਿਤ ਕੀਤੀ ਹੈ|ਮੁੱਖ ਮੰਤਰੀ ਨੇ ਕਿਹਾ ਕਿ ਇਕ ਸਮੇਂ ਵਿਚ ਹਰਿਆਣਾ ਲਿੰਗਨੁਪਾਤ ਦੇ ਮਾਮਲੇ ਵਿਚ ਬਹੁਤ ਪਿੱਛੇ ਸੀ, ਪਰ 22 ਜਨਵਰੀ, 2015 ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪਾਣੀਪਤ ਤੋਂ ਬੇਟੀ ਬਚਾਓ-ਬੇਟੀ ਪੜਾਓ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ, ਜਿਸ ਨੂੰ ਸਫਲਤਾਪੂਰਣ ਲਾਗੂ ਕਰਨ ਤੋਂ ਬਾਅਦ ਰਾਜ ਵਿਚ ਲਿੰਗਨੁਪਾਤ ਵਿਚ ਵਾਧਾ ਹੋਇਆ ਹੈ| ਉਨਾਂ ਨੇ ਕਿਹਾ ਕਿ ਸਾਲ 2011 ਵਿਚ ਲਿੰਗਨੁਪਾਤ 930 ਸੀ ਜੋ ਅੱਜ ਵੱਧ ਕੇ 922 ਹੋ ਗਿਆ ਹੈ| ਉਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਇਸ ਪਾਸੇ ਕੜਾ ਰੁੱਖ ਅਪਣਾਉਦੇ ਹੋਏ ਭਰੂਣ ਹਤਿਆ ਕਰਨ ਵਾਲੇ ਦੋਸ਼ੀਆਂ ‘ਤੇ ਸਖਤ ਕਾਰਵਾਈ ਕੀਤੀ ਗਈ ਅਤੇ ਗੁਆਂਢੀ ਰਾਜਾਂ ਦੇ ਨਾਲ ਲਗਦੇ ਜਿਲਿਆਂ ਵਿਚ ਵੀ ਛਾਪੇ ਮਾਰੇ ਗਏ| ਉਨਾਂ ਨੇ ਕਿਹਾ ਕਿ ਸਰਕਾਰ ਨੇ ਇਸ ਦਿਸ਼ਾ ਵਿਚ ਸਖ਼ਤ ਕਾਰਵਾਈ ਕਰਨ ਦੇ ਨਾਲ-ਨਾਲ ਸਮਾਜ ਵਿਚ ਜਾਗਰੂਕਤਾ ਪ੍ਰੋਗ੍ਰਾਮ ਚਲਾਏ, ਜਿਸ ਦੇ ਹਾਂ-ਪੱਖੀ ਨਤੀਜੇ ਸਾਹਮਣੇ ਆਏ ਹਨ ਕਿਉਂਕਿ ਹੁਣ ਹਰਿਆਣਾ ਵਿਚ ਪਰਿਵਾਰ ਪੁੱਤਰ ਦੇ ਸਮਾਨ ਹੀ ਬਾਲਿਕਾਵਾਂ ਦੇ ਜਨਮ ਦਾ ਜਸ਼ਨ ਮਨਾਉਣ ਲੱਗੇ ਹਨ|ਮਹਿਲਾਵਾਂ ਦੇ ਖਿਲਾਫ ਵੱਧਦੇ ਜਬਰ ਜਿਨਾਹ ਅਪਰਾਧਾਂ ‘ਤੇ ਬੋਲਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਅਪਰਾਧ ਨੂੰ ਰੋਕਣ ਲਈ ਸਰਕਾਰ ਦੇ ਨਾਲ-ਨਾਲ ਸਮਾਜ ਦੀ ਵੀ ਜਿੰਮੇਵਾਰੀ ਹੈ ਅਤੇ ਇਸ ਲਈ ਪਰਿਵਾਰਾਂ, ਗੈਰ-ਸਰਕਾਰੀ ਸੰਗਠਨਾਂ ਅਤੇ ਹੋਰ ਸੰਗਠਨਾਂ ਵੱਲੋਂ ਨੌਜੁਆਨਾਂ ਨੂੰ ਮਹਿਲਾਵਾਂ ਦੇ ਪ੍ਰਤੀ ਸਨਮਾਨ ਦੇ ਨੈਤਿਕ ਮੁੱਲ ਸਿਖਾਉਣ ਦੇ ਲਈ ਯਤਨ ਕੀਤੇ ਜਾਣੇ ਚਾਹੀਦੇ ਹਨ| ਉਨਾਂ ਨੇ ਸੁਝਾਅ ਦਿੰਦੇ ਹੋਏ ਕਿਹਾ ਕਿ ਪੁਲਿਸ ਵੱਲੋਂ ਅਪਰਾਧ ਦੇ ਵਿਰੁੱਧ ਸ਼ਿਕਾਇਤ ਦਰਜ ਕਰਨ ਨਾਲ ਕਿੰਨੇ ਲੋਕ ਸੰਤੁਸ਼ਟ ਹਨ, ਇਸ ਨਾਲ ਸਬੰਧਿਤ ਵੀ ਇਕ ਸਰਵੇਖਣ ਕੌਮੀ ਅਪਰਾਧ ਬਿਊਰੋ ਵੱਲੋਂ ਕੀਤਾ ਜਾਣਾ ਚਾਹੀਦਾ ਹੈ|ਉਨਾਂ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਵਿਚ 31 ਨਵੇਂ ਮਹਿਲਾ ਕਾਲਜ ਖੋਲੇ ਗਏ ਹਨ| ਇਸ ਦੇ ਨਾਲ ਹੀ, ਸੁਰੱਖਿਆ ਦੇ ਮੱਦੇਨਜਰ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਪੜਨ ਵਾਲੀਆਂ ਕੁੜੀਆਂ ਦੇ ਲਈ 150 ਤੋਂ ਵੱਧ ਮਾਰਗਾਂ ‘ਤੇ ਵਿਸ਼ੇਸ਼ ਬੱਸਾਂ ਚਲਾਈਆਂ ਜਾ ਰਹੀਆਂ ਹਨ| ਇਸ ਤੋਂ ਇਲਾਵਾ, ਮਹਿਲਾਵਾਂ ਨੂੰ ਰੁਜਗਾਰ ਦੇਣ ਲਈ ਵਿਸ਼ੇਸ਼ ਕੌਸ਼ਲ ਵਿਕਾਸ ਅਤੇ ਸਿਖਲਾਈ ਪ੍ਰੋਗ੍ਰਾਮ ਚਲਾਏ ਜਾ ਰਹੇ ਹਨ ਅਤੇ ਇਸ ਦਿਸ਼ਾ ਵਿਚ ਯੂ.ਐਨ.ਓ. ਦੇ ਨਾਲ ਇਕ ਐਮ.ਓ.ਯੂ. ਵੀ ਕੀਤਾ ਗਿਆ ਹੈ|ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਨੂੰ ਮਹਿਲਾਵਾਂ ਦੇ ਲਈ ਇਕ ਸੁਰੱਖਿਅਤ ਸਥਾਨ ਬਣਾਉਣ ਲਈ ਦੁਰਗਾ ਸ਼ਕਤੀ ਐਪ, ਮਹਿਲਾ ਹੈਲਪਲਾਇਨ-1091, ਪੁਲਿਸ ਸਟੇਸ਼ਨ ‘ਤੇ ਮਹਿਲਾ ਹੈਪਲ ਡੇਸਕ ਸਥਾਪਿਤ ਕੀਤੇ ਗਏ ਹਨ| ਉਨਾਂ ਨੇ ਕਿਹਾ ਕਿ ਸੂਬੇ ਵਿਚ ਪਿਛਲੇ ਪੰਜ ਸਾਲਾਂ ਵਿਚ 2 ਲੱਖ ਸੀ.ਸੀ.ਟੀ.ਵੀ ਕੈਮਰੇ ਲਗਾਏ ਗਏ ਹਨ ਅਤੇ ਜਲਦੀ ਹੀ ਇਕ ਲੱਖ ਤੋਂ ਵੱਧ ਸੀ.ਸੀ.ਟੀ.ਵੀ. ਕੈਮਰੇ ਲਗਾਏ ਜਾਣਗੇ|ਮੁੱਖ ਮੰਤਰੀ ਨੇ ਇਸ ਮੌਕੇ ‘ਤੇ ਮਹਿਲਾ ਅਤੇ ਬਾਲ ਸੁਰੱਖਿਆ ਪਹਿਲ ‘ਤੇ ਇਕ ਕਿਤਾਬ ਵੀ ਲਾਂਚ ਕੀਤੀ| ਉਨਾਂ ਨੇ ਭਰੋਸਾ ਵਿਅਕਤ ਕੀਤਾ ਕਿ ਇਹ ਸਮੇਲਨ ਪੂਰੇ ਦੇਸ਼ ਵਿਚ ਮਹਿਲਾਵਾਂ ਅਤੇ ਬੱਚਿਆਂ ਦੀ ਸੁਰਖਿਆ ਲਈ ਪੁਲਿਸ ਵੱਲੋਂ ਕੀਤੇ ਜਾ ਰਹੇ ਯਤਨਾਂ ਵਿਚ ਇਕ ਮੀਲ ਦਾ ਪੱਥਰ ਸਾਬਿਤ ਹੋਵੇਗਾ|ਇਸ ਮੌਕੇ ‘ਤੇ ਹਰਿਆਣਾ ਦੇ ਪੁਲਿਸ ਮਹਾ ਨਿਦੇਸ਼ਕ (ਡੀ.ਜੀ.ਪੀ.) ਮਨੋਜ ਯਾਦਵ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਰਾਜ ਸਰਕਾਰ ਮਹਿਲਾ ਸੁਰੱਖਿਆ ਦੇ ਲਈ ਵਚਨਬੱਧ ਹੈ| ਪਿਛਲੇ ਪੰਜ ਸਾਲਾਂ ਵਿਚ ਮਹਿਲਾ ਅਤੇ ਬੱਚਿਆਂ ਦੀ ਸੁਰੱਖਿਆ ਨੂੰ ਸਰਵੋਚ ਪ੍ਰਾਥਮਿਕਤਾ ਦਿੱਤੀ ਗਈ ਹੈ ਅਤੇ ਪੁਲਿਸ ਵੱਲੋਂ ਕਈ ਨਵੀਂ ਪਹਿਲ ਕੀਤੀ ਗਈ ਹੈ| ਰਾਜ ਵਿਚ ਸਥਾਪਿਤ ਕੀਤੇ ਗਏ ਮਹਿਲਾ ਥਾਣਿਆਂ ਦੀ ਪਹਿਲ ਦਾ ਅੱਚ ਹੋਰ ਪ੍ਰਾਂਤ ਵੀ ਅਨੁਸਰਣ ਕਰ ਰਹੇ ਹਨ|