May 6, 2026
#ਪੰਜਾਬ

ਆਰੀਅਨਜ਼ ਫੈਕਲਟੀ ਨੂੰ ਸੀਆਈਆਈ ਵਿੱਚ ਸੰਨਮਾਨਤ ਕੀਤਾ

ਮੋਹਾਲੀ – ਆਰੀਅਨਜ਼ ਗਰੁੱਪ ਆਫ ਕਾਲਜਿਜ਼, ਰਾਜਪੁਰਾ, ਨੇੜੇ ਚੰਡੀਗੜ ਨੇ ਪ੍ਰਾਪਤ ਕੀਤੀ ਇੱਕ ਹੋਰ ਪ੍ਰਾਪਤੀ।ਆਰੀਅਨਜ਼ ਗਰੁੱਪ ਦੇ ਡਿਪਟੀ ਡਾਇਰੇਕਟਰ, ਡਾ.ਰਾਜਿੰਦਰ ਸਿੰਘ ਸੋਢੀ ਨੂੰ ਕੰਪਉਟਰ ਸਾਇੰਸ ਦੇ ਖੇਤਰ ਵਿੱਚ ਪਾਏ ਯੋਗਦਾਨ ਲਈ ਪ੍ਰਤਿਸ਼ਠਿਤ ”ਅਕਾਦਮਿਕ ਲੀਡਰਸ਼ਿਪ ਐਵਾਰਡ” ਨਾਲ ਸਨਮਾਨਿਤ ਕੀਤਾ ਗਿਆ। ਚੰਡੀਗੜ ਦੇ ਸੀਆਈਆਈ ਵਿੱਚ ਆਯੋਜਿਤ ਇੰਟਰਡਿਸਪਲੀਨਰੀ ਰਿਸਰਚ ਫਾਰ ਸਸਟੇਨੇਬਲ ਡਿਵਲਪਮੈਂਟ (ਆਈ ਆਰਐਸਡੀ) ਦੇ ਚੌਥੇ ਅੰਤਰਰਾਸ਼ਟਰੀ ਸੰਮੇਲਨ ਵਿੱਚ ਇਹ ਪੁਰਸਕਾਰ ਦਿੱਤਾ ਗਿਆ। ਇਸ ਪ੍ਰੋਗਰਾਮ ਦਾ ਆਯੋਜਨ ” ਗਰੀਨ ਥਿੰਕਰਜ਼ ਸੋਸਇਟੀ” ਵੱਲੋਂ ਕੀਤਾ ਗਿਆ ਸੀ। 100 ਤੋਂ ਵੱਧ ਖੋਜਕਰਤਾਵਾਂ ਅਤੇ ਸਿੱਖਿਅਕਾਂ ਨੇ ਇਸ ਸਮਾਗਮ ਵਿੱਚ ਹਿੱਸਾ ਲਿਆ।ਇਸ ਮੋਕੇ ਤੇ ਆਰੀਅਨਜ਼ ਗਰੁੱਪ ਦੇ ਡਾਇਰੈਕਟਰ, ਪ੍ਰੋਫੈਸਰ ਬੀਐਸ ਸਿੱਧੂ ਨੇ ਵਧਾਈ ਦਿੰਦੇ ਹੋਏ ਕਿਹਾ ਕਿ ਉਹਨਾਂ ਦੀ ਪ੍ਰਾਪਤੀ ਵਿਦਿਆਰਥੀਆਂ ਨੂੰ ਖੋਜ ਅਤੇ ਨਵੀਨਤਾਕਾਰੀ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਪ੍ਰੋਰਿਤ ਕਰੇਗੀ। ਉਹਨਾਂ ਨੇ ਦੱਸਿਆ ਕਿ ਡੱਲ ਝੀਲ ਤੇ ਪਹਿਲੀ ਸੋਲਰ ਬੋਟ ”ਆਰੀਅਨਜ਼ ਸੋਲਰ ਬੋਟ”, ਆਰੀਅਨਜ਼ ਲਾਈਫ ਸੇਵਿੰਗ ਗਲੱਵ” ਜਿਸ ਨਾਲ ਦਿਲ ਰੋਗ ਦੇ ਖਤਰੇ ਵਾਲੇ ਲੋਕਾਂ ਨੂੰ ਸਮੇਂ ਤੇ ਸਹਾਇਤਾ ਪਹੁੰਚਾਉਣ ਦੇ ਲਈ ਵਿਕਸਿਤ ਕੀਤਾ ਗਿਆ, ”ਆਰੀਅਨਜ਼ ਸ਼ਿਕਾਰਾ ਐਪ” ਡੱਲ ਝੀਲ ਤੇ ਆਨਲਾਈਨ ਸ਼ਿਕਾਰਾ ਬੁੱਕ ਕਰਨ ਦੇ ਲਈ, ”ਈ-ਮੁੰਸ਼ੀ ਐਪ”, ”ਆਰੀਅਨਜ਼ ਐਂਡਰੋਂਇਡ ਐਪ” ਆਦਿ ਆਰੀਅਨਜ਼ ਦੇ ਵਿਦਿਆਰਥੀਆਂ ਵੱਲੋਂ ਵਿਕਸਿਤ ਕੀਤੇ ਗਏ ਸਨ ਜਿਹਨਾਂ ਨੂੰ ਵੱਖ-ਵੱਖ ਸਰਕਾਰੀ ਪੱਧਰਾਂ ਤੇ ਲਾਂਚ ਕੀਤਾ ਗਿਆ।