May 9, 2026
#ਭਾਰਤ

ਹਰਿਆਣਾ ਦੇ ਬਜਟ ਵਿਚ ਉਨਾਂ ਵਿਸ਼ਿਆਂ ਨੂੰ ਪ੍ਰਾਥਮਿਕਤਾ ਦਿੱਤੀ ਜਾਵੇਗੀ, ਜਿਨਾਂ ਤੋਂ ਰੁਜਗਾਰ ਨੂੰ ਪ੍ਰੋਤਸਾਹਨ ਮਿਲੇ – ਮੁੱਖ ਮੰਤਰੀ

ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸੂਬੇ ਦੇ ਬਜਟ ਵਿਚ ਇਸ ਵਾਰ ਉਨਾਂ ਵਿਸ਼ਿਆਂ ਨੂੰ ਪ੍ਰਾਥਮਿਕਤਾ ਦਿੱਤੀ ਜਾਵੇਗੀ, ਜਿਨਾਂ ਤੋਂ ਰੁਜਗਾਰ ਨੂੰ ਪ੍ਰੋਤਸਾਹਨ ਮਿਲੇ| ਰੁਜਗਾਰ ਵਧਾਉਣ ਵਿਚ ਉਦਯੋਗਿਕ ਖੇਤਰ ਦੀ ਵੱਡੀ ਭੁਮਿਕਾ ਰਹਿੰਦੀ ਹੈ, ਇਸ ਲਈ ਜੋ ਇੰਡਸਟਰੀ ਹਰਿਆਣਾ ਦੇ ਨੌਜੁਆਨਾਂ ਨੂੰ ਵੱਧ ਰੁਜਗਾਰ ਦੇਵੇਗੀ, ਉਸ ਨੂੰ ਸਰਕਾਰ ਵੱਲੋਂ ਵੀ ਪ੍ਰੋਤਸਾਹਨ ਦਿੱਤਾ ਜਾਵੇਗਾ|ਮੁੱਖ ਮੰਤਰੀ ਪਿਛਲੇ ਦਿਨ ਫਰੀਦਾਬਾਦ ਦੇ ਮਿਨੀ ਸਕੱਤਰੇਤ ਵਿਚ ਫਰੀਦਾਬਾਦ ਤੇ ਗੁਰੂਗ੍ਰਾਮ ਦੇ ਮੈਨਯੂਫੇਕਚਰ ਸੈਕਟਰ ਦੇ ਸਟੇਕ ਹੋਲਡਰਸ ਦੇ ਨਾਲ ਪ੍ਰੀ-ਬਜਟ ਕੰਸਲਟੇਸ਼ਨ ਮੀਟਿੰਗ ਵਿਚ ਬੋਲ ਰਹੇ ਸਨ|ਉਨਾਂ ਨੇ ਕਿਹਾ ਕਿ ਅਸੀਂ ਸੂਬੇ ਦੇ ਵਿਕਾਸ ਵਿਚ ਪਾਰਟਨਰ ਹਨ, ਨਾ ਕਿ ਗਿਵਰਸ ਐਂਡ ਟੇਕਰਸ| ਬਜਟ ਵਿਚ ਇਹ ਹੀ ਹੁੰਦਾ ਹੈ ਕਿ ਕਿੰਨਾ ਮਾਲ ਕਿੱਥੋ ਪ੍ਰਾਪਤ ਹੋਵੇਗਾ ਅਤੇ ਉਸ ਦਾ ਖਰਚ ਕਿਹੜੇ-ਕਿਹੜੇ ਮਦ ਵਿਚ ਕੀਤਾ ਜਾਵੇਗਾ| ਹਰਿਆਣਾ ਦੇ ਨੌਜੁਆਨਾਂ ਨੁੰ ਉਦਯੋਗਿਕ ਖੇਤਰ ਲਈ ਹੁਨਰਮੰਦ ਬਨਾਉਣ ਅਤੇ ਉਦਯੋਗਾਂ ਵਿਚ ਸਮਾਯੋਜਨ ਦੇ ਲਾਇਕ ਬਨਾਉਣ ਲਈ ਪਲਵਲ ਜਿਲਾ ਵਿਚ ਸ੍ਰੀ ਵਿਸ਼ਵਕਰਮਾ ਕੌਸ਼ਲ ਵਿਕਾਸ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਗਈ ਹੈ| ਇਸ ਯੂਨੀਵਰਸਿਟੀ ਵਿਚ ਉਦਯੋਗਾਂ ਦੀ ਜਰੂਰਤ ਅਨੁਸਾਰ ਅਨੇਕ ਕੋਰਸ ਸ਼ੁਰੂ ਕੀਤੇ ਗਏ ਹਨ|ਉਨਾਂ ਨੇ ਕਿਹਾ ਕਿ ਸਰਕਾਰ ਦਾ ਯਤਨ ਹੈ ਕਿ ਸੂਬੇ ਵਿਚ ਉਦਯੋਗਿਕ ਖੇਤਰ ਦੇ ਵਿਕਾਸ ਲਈ ਮੁੱਢਲੀ ਸਹੂਲਤਾਂ ਦਾ ਵਿਸਥਾਰ ਕੀਤਾ ਜਾਵੇ| ਇਸ ਦੇ ਲਈ ਸੂਬੇ ਵਿਚ ਨਵੇਂ ਨੈਸ਼ਨਲ ਹਾਈਵੇ ਬਣਾਏ ਜਾ ਰਹੇ ਹਨ| ਫਰੀਦਾਬਾਦ ਤੋਂ ਗੁਰੂਗ੍ਰਾਮ ਅਤੇ ਦਿੱਲੀ ਏਅਰਪੋਰਟ ਤਕ ਮੈਟਰੋ ਦੀ ਕਨੈਕਟੀਵਿਟੀ ਕਰਨ ਦੀ ਦਿਸ਼ਾ ਵਿਚ ਕੰਮ ਕੀਤਾ ਜਾ ਰਿਹਾ ਹੈ| ਫਰੀਦਾਬਾਦ ਤੋਂ ਗੁਰੂਗ੍ਰਾਮ ਤਕ ਮੈਟਰੋ ਦੀ ਡੀ.ਪੀ.ਆਰ. ਤਿਆਰ ਹੋ ਚੁੱਕੀ ਹੈ| ਕੇ.ਐਮ.ਪੀ. ਦੇ ਨਾਲ-ਨਾਲ ਕੁੰਡਲੀ ਤੋਂ ਪ੍ਰਿਥਲਾ ਤਕ ਆਰਬਿਟਲ ਰੇਲ ਕਾਰੀਡੋਰ ਵਿਕਸਿਤ ਹੋਵੇਗਾ ਤਾਂ ਜੋ ਦਿੱਲੀ ਜਾਏ ਬਿਨਾਂ ਹੀ ਰੇਲ ਦੀ ਕਨੈਕਟੀਵਿਟੀ ਹਰਿਆਣਾ ਦੇ ਨਾਲ-ਨਾਲ ਹਿਮਾਚਲ, ਪੰਜਾਬ ਉੱਤਰ ਦੇ ਰਾਜਾਂ ਨਾਲ ਹੋ ਸਕੇ| ਉਨਾਂ ਨੇ ਕਿਹਾ ਕਿ ਕੇ.ਐਮ.ਪੀ. ਦੇ ਨਾਲ-ਨਾਲ ਨਗੇਂ ਸ਼ਹਿਰ ਵਿਕਸਿਤ ਕਰਨ ਦੀ ਵੀ ਯੋਜਨਾ ਹੈ| ਮੇਰਠ ਤੋਂ ਸਰਾਏ ਕਾਲੇਖਾਂ ਤੋਂ ਅਲਵਰ ਤਕ ਕੌਮੀ ਰਾਜਮਾਰਗ ਤਿਆਰ ਕੀਤਾ ਜਾ ਰਿਹਾ ਹੈ|ਇਸ ਮੌਕੇ ‘ਤੇ ਅਰਥ ਵਿਵਸਥਾ ਨਾਲ ਜੁੜੇ ਵੱਖ-ਵੱਖ ਸਟੇਕ ਹੋਲਡਰਸ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਭਵਿੱਖ ਦੀ ਜਰੂਰਤਾਂ ਅਤੇ ਢਾਂਚਾਗਤ ਵਿਕਾਸ ‘ਤੇ ਆਪਣੇ ਸੁਝਾਅ ਪੇਸ਼ ਕੀਤੇ| ਸਟੇਕ ਹੋਲਡਰਸ ਨੇ ਈਜ ਆਫ ਡੂਟਿੰਗ ਬਿਜਨੈਸ ਦੇ ਮਾਮਲੇ ਵਿਚ ਦੇਸ਼ ਵਿਚ ਹਰਿਆਣਾ ਦਾ ਤੀਸਾਰਾ ਸਥਾਨ ਆਉਣ ‘ਤੇ ਮੁੱਖ ਮੰਤਰੀ ਨੁੰ ਵਧਾਈ ਦਿੱਤੀ ਅਤੇ ਪ੍ਰੀ-ਬਜਟ ਵਿਚ ਉਨਾਂ ਦੇ ਸੁਝਾਅ ਲੈਣ ਦੇ ਯਤਨਾਂ ਦੀ ਪ੍ਰਸੰਸਾਂ ਕਰਦੇ ਹੋਏ ਕਿਹਾ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ, ਜਦੋਂ ਖੁਦ ਮੁੱਖ ਮੰਤਰੀ ਉਨਾਂ ਦੇ ਸੁਝਾਅ ਲੈ ਰਹੇ ਹਨ| ਉਨਾਂ ਨੇ ਉਮੀਦ ਜਾਹਿਰ ਕੀਤੀ ਕਿ ਸਰਕਾਰ ਦੇ ਬਜਟ ਨਾਲ ਨਿਸੰਦੇਹ ਵੱਡੇ ਪੱਧਰ ‘ਤੇ ਸੂਬੇ ਦੀ ਜਨਤਾ ਨੂੰ ਲਾਭ ਪਹੁੰਚੇਗਾ| ਮੁੱਖ ਮੰਤਰੀ ਨੇ ਸਾਰਿਆਂ ਦੇ ਸੁਝਾਆਂ ਨੂੰ ਧਿਆਨਪੂਰਵਕ ਸੁਣਿਆ ਅਤੇ ਉਨਾਂ ‘ਤੇ ਸਕਾਕਾਤਮਕ ਕਾਰਵਾਈ ਦਾ ਭਰੋਸਾ ਦਿੱਤਾ|ਮੀਟਿੰਗ ਦੇ ਬਾਅਦ ਪੱਤਰਕਾਰਾਂ ਨਾਲ ਗਲਬਾਤ ਵਿਚ ਨਸ਼ੇ ਸਬੰਧੀ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਨਸ਼ਾ ਇਕ ਸਮਾਜਿਕ ਬੁਰਾਈ ਹੈ, ਇਸ ਨੂੰ ਰੋਕਣ ਲਈ ਸਰਕਾਰ ਗੰਭੀਰਤਾ ਨਾਲ ਕੰਮ ਕਰ ਰਹੀ ਹੈ| ਇਸ ਮੌਕੇ ‘ਤੇ ਕੇਂਦਰੀ ਸਮਾਜਿਕ ਅਤੇ ਨਿਆਂ ਅਧਿਕਾਰਿਤਾ ਰਾਜ ਮੰਤਰੀ ਕ੍ਰਿਸ਼ਣਪਾਲ ਗੁਰਜਰ, ਟ੍ਰਾਂਸਪੋਰਟ ਮੰਤਰੀ ਮੂਲਚੰਦ ਸ਼ਰਮਾ, ਬੜਖਲ ਦੇ ਵਿਧਾਇਕ ਸੀਮਾ ਤ੍ਰਿਖਾ, ਤਿਗਾਂਓ ਦੇ ਵਿਧਾਇਕ ਰਾਜੇਸ਼ ਨਾਗਰ, ਪ੍ਰਿਥਲਾ ਤੋਂ ਵਿਧਾਇਕ ਨੈਣਪਾਲ ਰਾਵਤ, ਮੁੱਖ ਮੰਤਰੀ ਦੇ ਰਾਜਨੀਤਿਕ ਸਕੱਤਰ ਅਜੈ ਗੌੜ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ|