May 3, 2026
#ਭਾਰਤ

ਬਜਟ ਵਿੱਚ ਦਿੱਲੀ ਲਈ ਦਿਲ ਖੋਲ੍ਹੇ ਮੋਦੀ ਸਰਕਾਰ : ਕੇਜਰੀਵਾਲ

ਨਵੀਂ ਦਿੱਲੀ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਤੋਂ ਆਪਣੇ ਬਜਟ ਨੂੰ ਇਕ ਫਰਵਰੀ ਨੂੰ ਹੀ ਪੇਸ਼ ਕਰਨ ਦੀ ਗੁਜਾਰਿਸ਼ ਕੀਤੀ ਹੈ| ਉਨ੍ਹਾਂ ਨੇ ਕਿਹਾ,”ਚੋਣ ਜ਼ਾਬਤਾ ਵਿੱਚ ਕੋਈ ਪਾਲਿਸੀ ਦਾ ਐਲਾਨ ਨਹੀਂ ਹੋ ਸਕਦਾ ਹੈ ਪਰ ਕੇਂਦਰ ਸਰਕਾਰ ਦਾ ਬਜਟ ਇਕ ਫਰਵਰੀ ਨੂੰ ਆਏਗਾ| ਉਸ ਦੇ ਐਲਾਨ ਨਾਲ ਵੋਟਰ ਪ੍ਰਭਾਵਿਤ ਹੋ ਸਕਦੇ ਹਨ ਪਰ ਆਮ ਆਦਮੀ ਪਾਰਟੀ ਚਾਹੁੰਦੀ ਹੈ ਕਿ ਕੇਂਦਰ ਇਕ ਫਰਵਰੀ ਨੂੰ ਹੀ ਬਜਟ ਪੇਸ਼ ਕਰੇ| ਉਹਨਾਂ ਕਿਹਾ, ”ਰਾਜਨੀਤੀ ਨਾਲ ਦਿੱਲੀ ਦਾ ਵਿਕਾਸ ਨਾ ਰੁਕੇ, ਇਸ ਲਈ ਅਸੀਂ ਚਾਹੁੰਦੇ ਹਾਂ ਕਿ ਬਜਟ ਇਕ ਫਰਵਰੀ ਨੂੰ ਆਏ ਅਤੇ ਦਿੱਲੀ ਵਾਲਿਆਂ ਲਈ ਭਰਪੂਰ ਐਲਾਨ ਹੋਣ|” ਉਨ੍ਹਾਂ ਨੇ ਕਿਹਾ ਕਿ ਕੇਂਦਰ ਨੂੰ ਇਸ ਬਾਰੇ ਚਿੱਠੀ ਲਿਖਾਂਗੇ| ਕੇਂਦਰ ਬਜਟ ਵਿੱਚ ਯੋਜਨਾਵਾਂ ਦਾ ਐਲਾਨ ਕੀਤਾ ਜਾਵੇ| ਐਮ.ਸੀ.ਡੀ ਨੂੰ ਪੈਸਾ ਦਿੱਤਾ ਜਾਵੇ, ਦਿੱਲੀ ਲਈ ਬਜਟ ਕੀਤਾ ਜਾਵੇ ਅਤੇ ਰਾਜਨੀਤੀ ਤੋਂ ਪਰੇ ਰਹਿ ਕੇ ਬਜਟ ਵਿੱਚ ਐਲਾਨ ਹੇਣ| ਕੇਜਰੀਵਾਲ ਨੇ ਕਿਹਾ,”ਕੇਂਦਰ ਸਰਕਾਰ ਨੂੰ ਚਿੱਠੀ ਲਿਖ ਕੇ ਕਹਾਂਗਾ ਕਿ ਉਹ ਚੋਣਾਂ ਦੀ ਚਿੰਤਾ ਨਾ ਕਰੇ, ਸਗੋਂ ਦਿੱਲੀ ਲਈ ਖੂਬ ਐਲਾਨ ਕਰੇ| ਐੱਮ.ਸੀ.ਡੀ. ਲਈ ਕੇਂਦਰ ਤੋਂ ਜਿੰਨਾ ਪੈਸਾ ਆਏਗਾ, ਉਹ ਉਸੇ ਤਰ੍ਹਾਂ ਟਰਾਂਸਫਰ ਕਰ ਦਿੱਤਾ ਜਾਵੇਗਾ|” ਉਨ੍ਹਾਂ ਨੇ ਕਿਹਾ,”ਦੇਸ਼ ਵਿੱਚ ਸਾਰਿਆਂ ਨੂੰ ਚੋਣਾਂ ਲੜਨ ਦਾ ਅਧਿਕਾਰ ਹੈ, ਜੋ ਮਰਜ਼ੀ ਚੋਣਾਂ ਲੜ ਸਕਦੇ ਹਨ| ਕ੍ਰਾਈਮ, ਭ੍ਰਿਸ਼ਟਾਚਾਰ ਅਤੇ ਚਰਿੱਤਰ ਤੋਂ ਅਸੀਂ ਨਹੀਂ ਡਿੱਗਾਂਗੇ, ਅਸੀਂ ਰਾਜਨੀਤੀ ਸਾਫ ਕਰਨ ਆਏ ਹਨ| ਬਦਰਪੁਰ ਦੇ ‘ਆਪ’ ਵਿਧਾਇਕ ਐਨ.ਡੀ. ਸ਼ਰਮਾ ਨੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ ਟਿਕਟ ਦੇ ਬਦਲੇ ਪੈਸੇ ਲੈਣ ਦਾ ਦੋਸ਼ ਲਗਾਇਆ ਹੈ| ਉਨ੍ਹਾਂ ਨੇ ਆਮ ਆਦਮੀ ਪਾਰਟੀ ਤੋਂ ਅਸਤੀਫ਼ਾ ਦੇ ਕੇ ਆਜ਼ਾਦ ਚੋਣਾਂ ਲੜਨ ਦਾ ਐਲਾਨ ਕੀਤਾ ਹੈ| ਇਸ ਤੇ ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ, ਉਹ ਸਾਡੇ ਪਰਿਵਾਰ ਦਾ ਹਿੱਸਾ ਹਨ, ਕੋਸ਼ਿਸ਼ ਰਹੇਗੀ ਕਿ ਉਹ ਹਿੱਸਾ ਬਣੇ ਰਹਿਣ| ਜਦੋਂ ਟਿਕਟ ਕੱਟਦਾ ਹੈ, ਤਰ੍ਹਾਂ-ਤਰ੍ਹਾਂ ਦੇ ਦੋਸ਼ ਲੱਗਦੇ ਹਨ| ਕੇਜਰੀਵਾਲ ਨੇ ਸਵਾਲ ਪੁੱਛਿਆ ਗਿਆ ਸੀ ਕਿ ਉਨ੍ਹਾਂ ਦੀ ਪਾਰਟੀ ਦੇ 15 ਵਿਧਾਇਕਾਂ ਦੇ ਸੰਪਰਕ ਵਿੱਚ ਹੋਰ ਪਾਰਟੀਆਂ ਹਨ, ਇਸ ਬਾਰੇ ਉਨ੍ਹਾਂ ਦਾ ਕੀ ਕਹਿਣਾ ਹੈ| ਉਸ ਦੇ ਜਵਾਬ ਵਿੱਚ ਕੇਜਰੀਵਾਲ ਨੇ ਕਿਹਾ,”ਸਾਰੀਆਂ ਪਾਰਟੀਆਂ ਕੋਸ਼ਿਸ਼ ਕਰਨਗੀਆਂ ਪਰ ਉਹ ਸਾਡੇ ਪਰਿਵਾਰ ਦਾ ਹਿੱਸਾ ਹਨ ਅਤੇ ਉਮੀਦ ਹੈ ਕਿ ਅੱਗੇ ਵੀ ਰਹਿਣਗੇ|