May 4, 2026
#ਭਾਰਤ

ਸੂਬੇ ਦੇ ਸਰਕਾਰੀ ਸਕੂਲਾਂ ਵਿਚ ਹੁਣ ਕਲਾਸ ਨੌਵੀਂ ਤੋਂ 12ਵੀਂ ਕਲਾਸ ਤਕ ਦੇ ਵਿਦਿਆਰਥੀਆਂ ਨੂੰ ਵੀ ਫਰੀ ਕਿਤਾਬਾਂ ਦਿੱਤੀਆਂ ਜਾਣਗੀਆਂ – ਸਿਖਿਆ ਮੰਤਰੀ

ਚੰਡੀਗੜ – ਹਰਿਆਣਾ ਦੇ ਸਿਖਿਆ ਮੰਤਰੀ ਕੰਵਰ ਪਾਲ ਨੇ ਕਿਹਾ ਕਿ ਸੂਬੇ ਦੇ ਸਰਕਾਰੀ ਸਕੂਲਾਂ ਵਿਚ ਹੁਣ ਕਲਾਸ ਨੌਵੀਂ ਤੋਂ 12ਵੀਂ ਕਲਾਸ ਤਕ ਦੇ ਵਿਦਿਆਰਥੀਆਂ ਨੂੰ ਵੀ ਫਰੀ ਕਿਤਾਬਾਂ ਦਿੱਤੀਆਂ ਜਾਣਗੀਆਂ, ਮੌਜੂਦਾ ਵਿਚ ਪਹਿਲੀ ਤੋਂ 8ਵੀਂ ਕਲਾਸ ਤਕ ਕਿਤਾਬਾਂ, ਸਕੂਲ ਬੈਗ, ਸਟੇਸ਼ਨਰੀ ਤੇ ਵਰਦੀ ਫਰੀ ਦਿੱਤੀ ਜਾ ਰਹੀ ਹੈ| ਨੌਵੀਂ ਤੋਂ 12ਵੀਂ ਕਲਾਸ ਤਕ ਫਰੀ ਕਿਤਾਬਾਂ ਦੇਣ ਨਾਲ ਰਾਜ ਸਰਕਾਰ ਵੱਲੋਂ ਕਰੀਬ 41.47 ਕਰੋੜ ਰੁਪਏ ਦਾ ਭਾਰ ਸਹਿਨ ਕੀਤਾ ਜਾਵੇਗਾ| ਸਿਖਿਆ ਮੰਤਰੀ ਨੇ ਦਸਿਆ ਕਿ ਕੌਮੀ ਸਿਖਿਆ ਨੀਤੀ-2019 ਵਿਚ ਵੀ ਫਰੀ ਸਿਖਿਆ ਦੇ ਦਾਇਰੇ ਨੂੰ 8ਵੀਂ ਕਲਾਸ ਤੋਂ ਵਧਾ ਕੇ 12ਵੀਂ ਕਲਾਸ ਤਕ ਕੀਤੇ ਜਾਣ ਦੀ ਸਿਫਾਰਿਸ਼ ਕੀਤੀ ਗਈ ਹੈ| ਹਾਲਾਂਕਿ ਕੌਮੀ ਸਿਖਿਆ ਨੀਤੀ-2019 ਦੇਸ਼ ਵਿਚ ਹੁਣ ਤਕ ਲਾਗੂ ਨਹੀਂ ਕੀਤੀ ਗਈ ਹੈ ਪਰ ਹਰਿਆਣਾ ਸਰਕਾਰ ਨੇ ਇਸ ਸਿਫਾਰਿਸ਼ ਨੂੰ ਪਹਿਲੇ ਹੀ ਮੰਨਣ ਦਾ ਫੈਸਲਾ ਲੈ ਲਿਆ ਹੈ| ਉਨਾਂ ਨੇ ਦਸਿਆ ਕਿ ਸੂਬੇ ਦੇ ਸਰਕਾਰੀ ਸਕੂਲਾਂ ਵਿਚ ਨੌਵੀਂ ਕਲਾਸ ਤੋਂ 12ਵੀਂ ਕਲਾਸ ਤਕ ਐਨ.ਸੀ.ਈ.ਆਰ.ਟੀ. ਦੀ ਕਿਤਾਬਾਂ ਪੜਾਈ ਜਾਂਦੀਆਂ ਹਨ ਜਿਨਾਂ ਦੀ ਲਗਭਗ 650 ਤੋਂ ਲੈ ਕੇ 700 ਰੁਪਏ ਤਕ ਪ੍ਰਤੀ ਕਲਾਸ ਵਿਦਿਆਰਥੀ ਕੀਮਤ ਹੁੰਦੀ ਹੈ| ਉਨਾਂ ਨੇ ਦਸਿਆ ਕਿ ਨੌਵੀਂ ਕਲਾਸ ਤੋਂ 12ਵੀਂ ਕਲਾਸ ਤਕ ਵਿਦਆਰਥੀਆਂ ਦੀ ਗਿਣਤੀ 6,19,256 ਹੈ ਜਿਨਾ ਦੀ ਕਿਤਾਬਾਂ ਦਾ ਕੁੱਲ ਖਰਚ 41 ਕਰੋੜ 47 ਲੱਖ 57 ਹਜਾਰ 450 ਰੁਪਏ ਹੈ| ਸ੍ਰੀ ਕੰਵਰ ਪਾਲ ਨੇ ਦਸਿਆ ਕਿ ਉਕਤ ਚਾਰੋਂ ਕਲਾਸਾਂ ਦੀ ਕਿਤਾਬਾਂ ਨੂੰ ਲਾਇਬ੍ਰੇਰੀਆਂ ਅਤੇ ਬੁੱਕ-ਬੈਂਕ ਰਾਹੀਂ ਵਿਦਿਆਰਥੀਆਂ ਨੂੰ ਦਿੱਤਾ ਜਾਵੇਗਾ, ਜੋ ਵਿਦਿਆਰਥੀ ਪਾਸ-ਆਊਟ ਕਰ ਕੇ ਅਗਲੀ ਕਲਾਸ ਵਿਚ ਪ੍ਰਮੋਟ ਹੋ ਜਾਵੇਗਾ ਤਾਂ ਉਹ ਪਿਛਲੀ ਕਲਾਸ ਦੀਆਂ ਕਿਤਾਬਾਂ ਨੂੰ ਲਾਇਬ੍ਰੇਰੀ ਵਿਚ ਜਮਾ ਕਰਵਾ ਦੇਵੇਗਾ ਅਤੇ ਅਗਲੀ ਕਲਾਸ ਦੀਆਂ ਕਿਤਾਬਾਂ ਨੂੰ ਲਾਇਬ੍ਰੇਰੀ ਤੋਂ ਇਸ਼ੂ ਕਰਵਾ ਲੇਵੇਗਾ| ਇਸ ਤਰਾ ਹਰਿਆਣਾ ਦੇ ਸਕੂਲ ਸਿਖਿਆ ਵਿਭਾਗ ਨੂੰ ਇਸ ਵਿਵਸਥਾ ‘ਤੇ ਇਕ ਵਾਰ ਹੀ ਵੱਧ ਖਰਚ ਕਰਨ ਪਵੇਗਾ, ਬਾਅਦ ਵਿਚ ਸਾਲਾਨਾ ਸਿਰਫ 10 ਤੋਂ 20 ਫੀਸਦੀ ਹੀ ਖਰਚ ਹੋਵੇਗਾ| ਉਨਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਦੇ ਇਸ ਫੈਸਲੇ ਨਾਲ ਜਿੱਥੇ ਵਿਦਿਆਰਥੀਆਂ ਦੇ ਮਾਪਿਆਂ ‘ਤੇ ਆਰਥਿਕ ਬੋਝ ਘੱਟ ਹੋਵੇਗਾ ਉੱਥੇ ਹੀ ਕਿਤਾਬਾਂ ਵਾਰ-ਵਾਰ ਵਰਤੋ ਕਰਨ ਨਾਲ ਪੇੜਾਂ ਦੀ ਕਟਾਈ ਘੱਟ ਹੋਵੇਗੀ ਅਤੇ ਵਾਤਾਵਰਣ ਲਈ ਇਹ ਵਿਵਸਥਾ ਮਦਦਗਾਰ ਸਾਬਿਤ ਹੋਵੇਗੀ| ਸਿਖਿਆ ਮੰਤਰੀ ਕੰਵਰ ਪਾਲ ਨੇ ਇਹ ਵੀ ਦਸਿਆ ਕਿ ਨੂੰਹ ਜਿਲੇ ਨੂੰ ਕੇਂਦਰ ਸਰਕਾਰ ਵੱਲੋਂ ਪਹਿਲੇ ਹੀ ਐਸਪੀਰੇਸ਼ਨਲ-ਡਿਸਟ੍ਰਿਕਟ ਐਲਾਨ ਕੀਤਾ ਹੋਇਆ ਹੈ, ਜਿਸ ਦੇ ਤਹਿਤ ਬੱਚਿਆਂ ਦਾ ਡ੍ਰਾਪ-ਆਊਟ ਰੋਕਨ ਲਈ ਫਰੀ ਕਿਤਾਬਾਂ ਦੀ ਵਿਵਸਥਾ ਲਈ ਪਹਿਲਾਂ ਹੀ 2 ਕਰੋੜ ਰੁਪਏ ਦੀ ਰਕਮ ਜਾਰੀ ਕੀਤੀ ਜਾ ਚੁੱਕੀ ਹੈ| ਉਨਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਸੂਬੇ ਵਿਚ ਬੇਟੀ ਬਚਾਓ-ਬੇਟੀ ਪੜਾਓ ਪ੍ਰੋਗ੍ਰਾਮ ਦੇ ਤਹਿਤ ਬਾਲਿਕਾ-ਸਿਖਿਆ ਨੂੰ ਪ੍ਰੋਤਸਾਹਨ ਦੇਣ ਲਈ ਕਈ ਕੰਮ ਕੀਤੇ ਜਾ ਰਹੇ ਹਨ| ਕੁੜੀਆਂ ਨੂੰ ਉਸ ਦੇ ਵਿਦਿਅਕ ਸੰਸਥਾਨ ਤਕ ਟ੍ਰਾਂਸਪੋਰਟ ਸਹੂਲਤ, ਸਕੂਲਾਂ ਵਿਚ ਵੱਖ ਤੋਂ ਪਖਾਨਿਆਂ ਦੀ ਵਿਵਸਥਾ ਕੀਤੀ ਗਈ ਹੈ ਅਤੇ ਉਨਾਂ ਵਿਚ ਲੀਡਰਸ਼ਿਪ ਸਮਰੱਥਾ ਵਧਾਉਣ ਲਈ ਪ੍ਰੋਗ੍ਰਾਮ ਚਲਾਏ ਜਾ ਰਹੇ ਹਨ|

ਸੂਬੇ ਦੇ ਸਰਕਾਰੀ ਸਕੂਲਾਂ ਵਿਚ ਹੁਣ ਕਲਾਸ ਨੌਵੀਂ ਤੋਂ 12ਵੀਂ ਕਲਾਸ ਤਕ ਦੇ ਵਿਦਿਆਰਥੀਆਂ ਨੂੰ ਵੀ ਫਰੀ ਕਿਤਾਬਾਂ ਦਿੱਤੀਆਂ ਜਾਣਗੀਆਂ – ਸਿਖਿਆ ਮੰਤਰੀ

Jhanjar (Full Video) Karan Aujla