Skip to content

ਲਾਪਤਾ ਭਾਰਤੀ ਮੂਲ ਦੀ ਵਿਦਿਆਰਥਣ ਦੀ ਝੀਲ ਚ ਮਿਲੀ ਲਾਸ਼

Share this story

ਅਮਰੀਕਾ ਵਿਚ ਭਾਰਤੀ ਮੂਲ ਦੀ ਇਕ ਮਹਿਲਾ ਵਿਦਿਆਰਥਣ ਜੋ 21 ਜਨਵਰੀ ਤੋਂ ਲਾਪਤਾ ਸੀ, ਦੀ ਲਾਸ਼ ਇੰਡੀਆਨਾ ਰਾਜ ਦੀ ਇਕ ਝੀਲ ਵਿਚ ਪਾਈ ਗਈ। ਦੀ ਅਮੇਰਿਕਨ ਬਾਜ਼ਾਰ ਦੀ ਇਕ ਰਿਪੋਰਟ ਵਿਚ ਦੱਸਿਆ ਗਿਆ ਕਿ 21 ਸਾਲਾ ਪੀੜਤਾ ਐਨਾਰੋਜ਼ ਜੈਰੀ ਯੂਨੀਵਰਸਿਟੀ ਆਫ ਨੋਟਰੇ ਡੇਮ ਦੀ ਵਿਦਿਆਰਥਣ ਸੀ। ਸ਼ੁੱਕਰਵਾਰ ਨੂੰ ਸੈਂਟ ਮੈਰੀਜ਼ ਝੀਲ ਵਿਚੋਂ ਉਸ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ ਅਤੇ ਕੋਰੋਨਰ ਦੇ ਮੁਤਾਬਕ ਬਾਹਰੀ ਜਾਂਚ ਵਿਚ ਸਦਮੇ ਦੇ ਕੋਈ ਸੰਕੇਤ ਨਹੀਂ ਦਿਸੇ। ਜੇਰੀ ਦੇ ਪਰਿਵਾਰ ਦੇ ਕਰੀਬੀ ਇਕ ਸੂਤਰ ਨੇ ਅਮੇਰਿਕਨ ਬਾਜ਼ਾਰ ਨੂੰ ਦੱਸਿਆ ਕਿ ਜਦੋਂ ਲਾਸ਼ ਬਰਾਮਦ ਕੀਤੀ ਗਈ ਤਾਂ ਉਸ ਦਾ ਫੋਨ ਅਤੇ ਈਅਰਬੱਡ ਬਰਕਰਾਰ ਸਨ।ਉਸ ਨੇ ਅੱਗੇ ਕਿਹਾ ਕਿ ਸੰਭਵ ਹੈ ਕਿ ਸੈਰ ਕਰਦਿਆਂ ਜਾਂ ਘੁੰਮਦੇ ਸਮੇਂ ਸ਼ਾਇਦ ਉਹ ਗਲਤੀ ਨਾਲ ਝੀਲ ਵਿਚ ਡਿੱਗ ਗਈ ਹੋਵੇ। ਇਕ ਸੀਨੀਅਰ, ਜੇਰੀ ਨੂੰ ਇਸ ਸਾਲ ਗ੍ਰੈਜੁਏਟ ਹੋਣਾ ਤੈਅ ਕੀਤਾ ਗਿਆ ਸੀ।ਉਹ ਇਕ ਵਿਗਿਆਨ-ਬਿਜ਼ਨੈੱਸ ਦੀ ਪ੍ਰਮੁੱਖ ਸੀ ਅਤੇ ਉਸ ਨੂੰ ਇਕ ਡੈਂਟਲ ਸਕੂਲ ਜਾਣ ਦੀ ਆਸ ਸੀ। ਯੂਨੀਵਰਸਿਟੀ ਆਫ ਨੋਟਰੇ ਡੈਮ ਨੇ ਜੇਰੀ ਦੇ ਪਰਿਵਾਰ ਪ੍ਰਤੀ ਆਪਣੀ ਹਮਦਰਦੀ ਪ੍ਰਗਟ ਕੀਤੀ ਹੈ। ਜੇਰੀ ਦਾ ਜਨਮ ਭਾਰਤ ਦੇ ਕੇਰਲ ਦੇ ਐਮਾਕੁਲੁਮਵਿਚ ਹੋਇਆ ਸੀ ਅਤੇ ਉਹ 2000 ਦਹਾਕੇ ਦੇ ਸ਼ੁਰੁ ਵਿਚ ਆਪਣੇ ਪਰਿਵਾਰ ਨਾਲ ਅਮਰੀਕਾ ਚਲੀ ਗਈ ਸੀ।

Share this story
WRITTEN BY

BREAKING