May 7, 2026
#ਪੰਜਾਬ

ਬੀ ਜੇ ਪੀ ਨੇ ਬਣਾਈ ਸੁਖਬੀਰ ਬਾਦਲ ਦੀ ਰੈਲੀ ਤੋਂ ਦੂਰੀ-ਮੀਟਿੰਗ ਚੋਂ ਗੈਰਹਾਜ਼ਰ

ਸੰਗਰੂਰ – ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਆਪਸੀ ਸਬੰਧਾਂ ਵਿੱਚ ਚੱਲ ਰਹੀਆਂ ਉੱਪਰ ਥੱਲੇ ਦੀਆਂ ਘਟਨਾਵਾਂ ਦੇ ਚਲਦਿਆਂ ਬੇਸ਼ੱਕ ਦਿੱਲੀ ਵਿੱਚ ਵਿਧਾਨ ਸਭਾ ਚੋਣਾਂ ਵਿੱਚ ਦੋਵੇਂ ਪਾਰਟੀਆਂ ਇੱਕ ਸੁਰ ਹੋ ਗਈਆਂ ਪਰ ਪੰਜਾਬ ਵਿੱਚ ਸਬੰਧ ਖਾਸ ਸੁਖਾਵੇੰ ਨਹੀਂ ਲੱਗਦੇ ਜਿਸ ਦੀ ਮਿਸਾਲ ਸੁਖਬੀਰ ਬਾਦਲ ਦੀ 2 ਫਰਵਰੀ ਨੂੰ ਹੋਣ ਵਾਲੀ ਰੈਲੀ ਸਬੰਧੀ ਹੋਈ ਮੀਟਿੰਗ ਤੋਂ ਮਿਲੀ ਜਿਸ ਵਿੱਚ ਭਾਰਤੀ ਜਨਤਾ ਪਾਰਟੀ ਨੇ ਦੂਰੀ ਬਣਾਉਂਦੇ ਇਸ ਵਿੱਚ ਸਿਰਕਤ ਨਹੀਂ ਕੀਤੀ। ਅਕਾਲੀ ਦਲ ਦੇ ਹਲਕਾ ਆਬਜਰਬਰ ਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਭਾਜਪਾ ਆਗੂਆਂ ਦੀ ਗੈਰ ਹਾਜਰੀ ਸਬੰਧੀ ਸਪੱਸ਼ਟੀਕਰਨ ਦਿੰਦਿਆਂ ਕਿਹਾ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਡਿਊਟੀ ਲੱਗਣ ਕਾਰਨ ਬੀ ਜੇ ਪੀ ਆਗੂ ਇਸ ਮੀਟਿੰਗ ਵਿੱਚ ਨਹੀਂ ਆ ਸਕੇ ਪ੍ਰੰਤੂ 2 ਫਰਵਰੀ ਦੀ ਰੈਲੀ ਵਿੱਚ ਸਮੁੱਚੇ ਪਾਰਟੀ ਵਰਕਰ ਅਤੇ ਆਗੂ ਸਿਰਕਤ ਕਰਨਗੇ, ਉਨ੍ਹਾਂ ਕਿਹਾ ਕਿ ਦੋਵੇਂ ਪਾਰਟੀਆਂ ਇੱਕ ਦੂਜੇ ਦੀਆਂ ਪੂਰਕ ਹਨ। ਇਸ ਮਸਲੇ ਸਬੰਧੀ ਭਾਰਤੀ ਜਨਤਾ ਪਾਰਟੀ ਦੇ ਇੱਕ ਸੀਨੀਅਰ ਆਗੂ ਨਾ ਗੱਲ ਕਰਕੇ ਜਦੋਂ ਉਹਨਾਂ ਦਾ ਪੱਖ ਜਾਣਿਆ ਗਿਆ ਤਾਂ ਉਹਨਾਂ ਕਿਹਾ ਕਿ ਉਹਨਾਂ ਨੂੰ ਇਸ ਮੀਟਿੰਗ ਸਬੰਧੀ ਕੋਈ ਵੀ ਸੁਨੇਹਾ ਨਹੀਂ ਮਿਲਿਆ ਜੇਕਰ ਸੁਨੇਹਾ ਮਿਲਦਾ ਤਾਂ ਉਹ ਜਾਂ ਉਹਨਾਂ ਦਾ ਨੁੰਮਾਇਦਾ ਜਰੂਰ ਇਸ ਮੀਟਿੰਗ ਵਿੱਚ ਜਾਂਦਾ । ਅੱਜ ਦੀ ਇਸ ਮੀਟਿੰਗ ਵਿੱਚ ਦੋਵਾਂ ਜਿਲ੍ਹਿਆਂ ਦੇ ਸਾਰੇ ਹਲਕਾ ਇੰਚਾਰਜਾਂ ਤੋਂ ਇਲਾਵਾ ਪਾਰਟੀ ਦੇ ਸੀਨੀਅਰ ਆਗੂਆਂ ਤੇ ਵਰਕਰਾਂ ਨੇ ਸਿਰਕਤ ਕੀਤੀ।