ਆਰਿਆ ਸਮਾਜ ਇਕ ਸਮਾਜ ਹੀ ਨਹੀਂ ਸਗੋਂ ਇਕ ਅੰਦੋਲਨ ਹੈ – ਮੁੱਖ ਮੰਤਰੀ
ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਆਰਿਆ ਸਮਾਜ ਇਕ ਸਮਾਜ ਹੀ ਨਹੀਂ ਸਗੋਂ ਇਕ ਅੰਦੋਲਨ ਹੈ| ਆਰਿਆ ਸਮਾਜ ਨੇ ਦੇਸ਼ ਵਿਚ ਸਮਾਜਿਕ ਕੁਰੀਤਿਆਂ ਨੂੰ ਦੂਰ ਕਰਨ ਦਾ ਕਾਰਜ ਕੀਤਾ ਹੈ| ਆਰਿਆ ਸਮਾਜ ਨੇ ਵਾਤਾਵਰਣ ਸੁਰੱਖਿਆ, ਨਸ਼ਾ ਮੁਕਤੀ, ਮਹਿਲਾ ਸਿਖਿਆ ਆਦਿ ‘ਤੇ ਜੋਰ ਦੇ ਕੇ ਰਾਸ਼ਟਰ ਨਿਰਮਾਣ ਦਾ ਕਾਰਜ ਕੀਤਾ ਹੈ| ਉਨਾਂ ਨੇ ਕਿਹਾ ਕਿ 18 ਫਰਵਰੀ ਨੂੰ ਮਹਾਰਿਸ਼ੀ ਦਇਆਨੰਦ ਜੈਯੰਤੀ ਪੂਰੇ ਸੂਬੇ ਵਿਚ ਮਨਾਈ ਜਾਵੇਗੀ ਅਤੇ ਇਸ ਦਿਨ ਸਵਾਮੀ ਦਇਆਨੰਦ ਦੀ ਸਿਖਿਆਵਾਂ ‘ਤੇ ਚਰਚਾ ਹੋਵੇਗੀ| ਸ੍ਰੀ ਮਨੋਹਰ ਲਾਲ ਅੱਜ ਰੋਹਤਕ ਵਿਚ ਆਰਿਆ ਸਮਾਜ ਦੇ ਪ੍ਰਾਂਤ ਪੱਧਰ ਪ੍ਰਤੀਨਿਧੀ ਸਮੇਲਨ ਵਿਚ ਮੌਜੂਦ ਲੋਕਾਂ ਨੂੰ ਸੰਬੋਧਿਤ ਕਰ ਰਹੇ ਸਨ| ਇਸ ਮੌਕੇ ‘ਤੇ ਉਨਾਂ ਨੇ ਆਚਾਰਿਆ ਬਲਦੇਵ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਆਚਾਰਿਆ ਬਲਦੇਵ ਨੇ ਆਰਿਆ ਸਮਾਜ ਦੀ ਸੇਵਾ ਕੀਤੀ ਅਤੇ ਉਨਾਂ ਨੇ ਆਰਿਆ ਸਮਾਜ ਦੇ ਸਿਧਾਂਤਾਂ ਨੂੰ ਪ੍ਰਤੀਪਾਦਿਤ ਕੀਤਾ| ਮੁੱਖ ਮੰਤਰੀ ਨੇ ਅਰਿਆ ਪ੍ਰਤੀਨਿਧੀ ਸਭਾ ਹਰਿਆਣਾ ਨੂੰ ਆਪਣੇ ਸਵੈਛਿੱਕ ਕੋਸ਼ ਤੋਂ 21 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ|ਮੁੱਖ ਮੰਤਰੀ ਨੇ ਕਿਹਾ ਕਿ ਰਾਸ਼ਟਰੀ ਚਿੰਤਨ ਅੱਚ ਦੇ ਸਮੇਂ ਵਿਚ ਬਹੁਤ ਵੱਡਾ ਪਹਿਲੂ ਹੈ| ਸਮਾਜ ਵਿਚ ਰੋਟੀ, ਕਪੜਾ ਅਤੇ ਮਕਾਨ ਮੁੱਢਲੀ ਜਰੂਰਤਾਂ ਹਨ| ਪਰ ਇਸ ਦੇ ਨਾਲ-ਨਾਲ ਸਿਖਿਆ ਅਤੇ ਸੰਸਕਾਰ ਵੀ ਜਰੂਰੀ ਹਨ| ਉਨਾਂ ਨੇ ਕਿਹਾ ਕਿ ਮਨੁੱਖ ਸਮਾਜ ਦੀ ਮੂਲ ਇਕਾਈ ਹੈ, ਇਸ ਲਈ ਮਨੁੱਖ ਦਾ ਵਿਕਾਸ ਜਰੂਰੀ ਹੈ| ਮਨੁੱਖ ਦੇ ਵਿਕਾਸ ਤੋਂ ਹੀ ਰਾਸ਼ਟਰ ਨਿਰਮਾਣ ਹੁੰਦਾ ਹੈ ਅਤੇ ਰਾਸ਼ਟਰ ਨਿਰਮਾਣ ਵਿਚ ਆਰਿਆ ਸਮਾਜ ਦੀ ਅਤੁੱਲ ਭੂਮਿਕਾ ਹੈ| ਉਨਾਂ ਨੇ ਕਿਹਾ ਕਿ ਅੱਜ ਦਾ ਯੁਵਾ ਆਪਣੇ ਪੱਥ ਤੋਂ ਭਟਕ ਕੇ ਨਸ਼ੇ ਵੱਲ ਵੱਧ ਰਿਹਾ ਹੈ| ਪੁਰਾਣੇ ਸਮੇਂ ਵਿਚ ਨਸ਼ਾ ਬਹੁਤ ਘੱਟ ਹੁੰਦਾ ਸੀ| ਨੌਜੁਆਨਾਂ ਵਿਚ ਨਸ਼ੇ ਦੀ ਵੱਧਦੀ ਹੋਈ ਲੱਤ ‘ਤੇ ਰੋਕ ਲਗਾਉਣ ਦੀ ਪ੍ਰਤੀਬੱਧਤਾ ਦਸਦੇ ਹੋਏ ਉਨਾਂ ਨੇ ਕਿਹਾ ਕਿ ਸੂਬੇ ਵਿਚ ਜਿਸ ਵੀ ਪਿੰਡ ਦੇ ਦੱਸ ਫੀਸਦੀ ਲੋਕਾਂ ਦੀ ਸ਼ਰਾਬ ਦਾ ਠੇਕਾ ਨਾ ਖੋਲਣ ਦੀ ਮੰਗ ਹੋਵੇਗੀ ਉਸ ਪਿੰਡ ਵਿਚ ਠੇਕਾ ਨਹੀਂ ਖੋਲਿਆ ਜਾਵੇਗਾ| ਉਨਾਂ ਨੇ ਕਿਹਾ ਕਿ ਨੌਜੁਆਨਾਂ ਦੇ ਚਰਿੱਤਰ ਨੂੰ ਉੱਚਾ ਚੁੱਕਣ ਲਈ ਸਰਕਾਰ ਹਰ ਸੰਭਵ ਯਤਨ ਕਰ ਰਹੀ ਹੈ|






