ਸੂਬੇ ਦੇ 12 ਜਿਲ੍ਹਿਆਂ ਜ਼ਿਲ੍ਹਾ ਖਪਤਕਾਰ ਫੋਰਮ ਦੇ ਨਵੇਂ ਭਵਨ ਬਣਾਏ ਜਾ ਚੁੱਕੇ ਹਨ : ਮੁੱਖ ਮੰਤਰੀ
ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸੂਬੇ ਦੇ 22 ਜਿਲ੍ਹਿਆਂ ਵਿੱਚੋਂ 12 ਜਿਲ੍ਹਿਆਂ ਵਿਚ ਜਿਲ੍ਹਾ ਖਪਤਕਾਰ ਫੋਰਮ ਦੇ ਨਵੇਂ ਭਵਨ ਬਣਾਏ ਜਾ ਚੁੱਕੇ ਹਨ। ਬਾਕੀ 10 ਜਿਲ੍ਹਿਆਂ ਵਿਚ ਭਵਨ ਬਣਾਏ ਜਾਣਾ ਬਾਕੀ ਹੈ ਅਤੇ ਜਲਦੀ ਹੀ ਬਾਕੀ ਜਿਲ੍ਹਿਆਂ ਵਿਚ ਵੀ ਅਜਿਹੇ ਭਵਨ ਬਣਾ ਦਿੱਤੇ ਜਾਣਗੇ? ਉਨ੍ਹਾਂ ਨੇ ਕਿਹਾ ਕਿ ਭਵਨ ਨਿਰਮਾਣ ਨਾਲ ਖਪਤਕਾਰ ਫੋਰਮ ਦਾ ਕੰਮ ਸੁਚਾਰੂ ਢੰਗ ਨਾਲ ਚੱਲੇਗਾ। ਮੁੱਖ ਮੰਤਰੀ ਨੇ ਅੱਜ ਰੋਹਤਕ ਦੇ ਮਿਨੀ ਸਕੱਤਰੇਤ ਪਰਿਸਰ ਵਿਚ ਬਣਾਏ ਗਏ ਜਿਲ੍ਹਾ ਖਪਤਕਾਰ ਵਿਵਾਦ ਪ੍ਰਤੀਰੋਸ਼ ਫੋਰਮ ਦੇ ਨਵੇਂ ਨਿਰਮਾਣਿਤ ਭਵਨ ਦੇ ਉਦਘਾਟਨ ਮੌਕੇ ‘ਤੇ ਕਰਮਚਾਰੀਆਂ ਲਾਲ ਗਲਬਾਤ ਕਰਦੇ ਹੋਏ ਦਸਿਆ ਕਿ ਇੰਨ੍ਹਾਂ ਭਵਨਾ ਦੇ ਨਿਰਮਾਣ ਲਈ ਕੇਂਦਰ ਸਰਕਾਰ ਵੱਲੋਂ ਪੈਸ ਦਿੱਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਭਵਨ ‘ਤੇ ਹੁਣ ਤਕ ਇਕ ਕਰੋੜ 30 ਲੱਖ ਰੁਪਏ ਦੀ ਰਕਮ ਖਰਚ ਕੀਤੀ ਜਾ ਚੁੱਕੀ ਹੈ। ਇਸ ਦੋ ਮੰਜਿਲਾਂ ਭਵਨ ਦਾ ਕਵਡ ਏਰਿਆ 9781 ਵਰਗ ਫੁੱਟ ਹੈ।






