ਆਰੀਅਨਜ਼ ਕੈਂਪਸ ਵਿੱਚ ਵਿਸ਼ਵ ਕੈਂਸਰ ਦਿਵਸ ਮਨਾਇਆ ਗਿਆ
ਮੋਹਾਲੀ – ਆਰੀਅਨਜ਼ ਇੰਸਟੀਚਿਊਟ ਆੱਫ ਨਰਸਿੰਗ ਅਤੇ ਆਰੀਅਨਜ਼ ਕਾੱਲੇਜ ਆੱਫ ਫਾਰਮੈਸੀ, ਰਾਜਪੁਰਾ, ਨੇੜੇ ਚੰਡੀਗੜ ਨੇ ਸਾਂਝੇ ਤੌਰ ਤੇ “ਆਈ ਐਮ ਐਂਡ ਆਈ ਵਿਲ” ਥੀਮ ਦੇ ਆਧਾਰ ਤੇ ਅੱਜ ਆਪਣੇ ਕੈਂਪਸ ਵਿੱਚ ਵਰਲਡ ਕੈਂਸਰ ਡੇ ਮਨਾਇਆ। ਜੀਐਨਐਮ, ਏਐਨਐਮ, ਬੀ.ਫਾਰਮੈਸੀ, ਡੀ.ਫਾਰਮੈਸੀ ਦੇ ਵਿਦਿਆਰਥੀਆਂ ਨੇ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ। ਵਿਦਿਆਰਥੀਆਂ ਨੂੰ ਕੈਂਸਰ ਦੇ ਬਾਰੇ ਜਾਗਰੂਕ ਕਰਨ ਲਈ ਅਤੇ ਇਸਦੀ ਰੋਕਥਾਮ, ਪਹਿਚਾਣ ਅਤੇ ਇਲਾਜ ਬਾਰੇ ਜਾਣਕਾਰੀ ਦੇਣ ਦੇ ਲਈ ਪੋਸਟਰ ਮੇਕਿੰਗ, ਫੇਸ ਪੇਂਟਿੰਗ, ਡਿਬੇਟ ਪ੍ਰਤਿਯੋਗਿਤਾ, ਰੋਲ ਪਲੇ ਆਦਿ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ।ਡਾ ਗਰਿਮਾ ਠਾਕੂਰ, ਕੋਰਡੀਨੇਟਰ, ਆਰੀਅਨਜ਼ ਗਰੂਪ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਵਿਦਿਆਰਥੀਆਂ ਨੂੰ ਕੈਂਸਰ ਦੇ ਖਿਲਾਫ ਲੜਣ ਦੇ ਲਈ ਇੱਕ ਸਕਾਰਾਤਮਕ ਦ੍ਰਿਸ਼ਟੀਕੌਣ ਅਪਨਾਉਣ ਲਈ ਪ੍ਰੇਰਿਤ ਕੀਤਾ।ਇਹਨਾਂ ਗਤੀਵਿਧੀਆਂ ਦਾ ਉਦੇਸ਼ ਵਿਦਿਆਰਥੀਆਂ ਨੂੰ ਪ੍ਰਤਿਰਕਸ਼ਾਤਮਕ ਉਪਾਇਆਂ ਅਤੇ ਪ੍ਰਾਰੰਭਿਕ ਨਿਦਾਨ ਦੇ ਮਹੱਤਵ ਦੇ ਬਾਰੇ ਵਿੱਚ ਜਾਗਰੂਕ ਕਰਨਾ ਸੀ ਤਾਂਕਿ ਪ੍ਰਾਰੰਭਿਕ ਅਵਸਥਾ ਵਿੱਚ ਕੈਂਸਰ ਦੇ ਖਤਰੇ ਨੂੰ ਦੂਰ ਕੀਤਾ ਜਾ ਸਕੇ।






