May 4, 2026
#ਪੰਜਾਬ

ਜਲੰਧਰ ਪੀ.ਸੀ.ਆਰ.ਮਹਿਲਾ ਮੁਲਾਜ਼ਮ ਨਾਲ ਛੇੜਛਾੜ ਅਤੇ ਕੁੱਟਮਾਰ ਕਰਨ ਵਾਲਾ ਦੋਸ਼ੀ ਕਾਬੂ

ਜਲੰਧਰ – ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐੱਸ. ਕਮਿਸ਼ਨਰ ਪੁਲਿਸ ਜਲੰਧਰ ਨੇ ਦੱਸਿਆ ਕੇ ਮਿਤੀ 29-01-2020 ਨੂੰ ਸਿੱਕਾ ਚੋਂਕ,ਜਲੰਧਰ ਦੇ ਨਜਦੀਕ ਪੀ.ਸੀ.ਆਰ.ਦੀ ਮਹਿਲਾ ਮੁਲਾਜਮ ਨਾਲ ਉਸਦੀ ਡਿਊਟੀ ਦੌਰਾਨ ਉਸ ਨਾਲ ਗ਼ਲਤ ਹਰਕਤਾਂ ਕਰਨ ਅਤੇ ਕੁੱਟਮਾਰ ਕਰਨ ਵਾਲੇ ਦੋਸ਼ੀ ਸਿਮਰਨਜੀਤ ਸਿੰਘ ਉਰਫ ਮਨੀ ਲਿਬੜਾ ਪੁੱਤਰ ਜਸਬੀਰ ਸਿੰਘ ਵਾਸੀ 113-ਏ ਟਾਵਰ ਇਨਕਲੇਵ ਫੇਸ -3 ਥਾਣਾ ਲਾਂਬੜਾ ਜਲੰਧਰ ਨੂੰ ਮਿਤੀ 04-02-2020ਨੂੰ ਥਾਣਾ ਡਵੀਜਨ ਨੰਬਰ 4,ਜਲੰਧਰ ਦੀ ਪੁਲਿਸ ਨੇ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ।ਮਿਤੀ 29-01-2020 ਨੂੰ ਵਕਤ ਕਰੀਬ 06.50 ਸ਼ਾਮ ਨੂੰ ਮਹਿਲਾ ਸਿਪਾਹੀ ਕਿਰਨਜੀਤ ਕੌਰ ਨੰਬਰ 3022/ਜਲੰਧਰ ਤੇ ਸਿਪਾਹੀ ਸੁਖਵੰਤ ਸਿੰਘ ਨੰਬਰ 2331/ਜਲੰਧਰ ਗਸ਼ਤ ਕਰਦੇ ਹੋਏ ਸਿੱਕਾ ਚੋਂਕ ਤੋਂ ਜੋਤੀ ਚੋਂਕ ਵੱਲ ਆ ਰਹੇ ਸੀ ਤਾਂ ਜਦੋਂ ਉਹ ਬਾਹੋ ਫੈਸ਼ਨ ਹਾਊਸ ਦੇ ਅੱਗੇ ਪੁੱਜੇ ਤਾਂ ਓਥੇ ਸਾਮਣੇ ਵਾਲੀ ਦੁਕਾਨ ਪਰ ਕੁਝ ਆਦਮੀਆਂ ਦਾ ਇੱਕਠ ਹੋਇਆ ਸੀ, ਉਹ ਗੱਡੀ ਵਿਚੋਂ ਉਤਰ ਕੇ ਓਥੇ ਗਏ ਤਾਂ 03 ਨੌਜਵਾਨ ਗਾਲੀ ਗਲੋਚ ਕਰਨ ਲੱਗ ਪਏ.ਇੰਨਾ ਵਿਚੋਂ ਇੱਕ ਮੋਨੇ ਨੌਜਵਾਨ ਨੇ ਉਸਨੂੰ ਗਲੇ ਤੋਂ ਫੜਿਆ ਤੇ ਸ਼ਰਾਬੀ ਹਾਲਤ ਵਿਚ ਮਾੜੀ ਨੀਅਤ ਨਾਲ ਉਸਨੂੰ ਹੱਥ ਪਾਇਆ,ਉਸ ਵਲੋਂ ਵਿਰੋਧ ਕਰਨ ਤੇ ਉਸਨੇ ਉਸਦੇ ਪੇਟ ਵਿਚ ਲੱਤ ਮਾਰੀ,ਜਿਸਦਾ ਨਾਮ ਅਨੂਪ ਸਿੰਘ ਉਰਫ ਸਿੱਪੀ ਪੁੱਤਰ ਨਰਿੰਦਰ ਸਿੰਘ ਵਾਸੀ ਸ਼ਾਸਤਰੀ ਨਗਰ,ਜਲੰਧਰ ਅਤੇ ਬਾਕੀ ਦੋ ਨੌਜਵਾਨ ਸੁਖਵੰਤ ਸਿੰਘ ਗਿੱਲ ਨਾਲ ਧੱਕਾ ਮੁੱਕੀ ਕਰਨ ਲੱਗ ਪਏ ਅਤੇ ਉਕਤ ਨੌਜਵਾਨਾਂ ਵਿਚੋਂ ਇੱਕ ਦਾ ਨਾਮ ਸੁਖਵਿੰਦਰ ਸਿੰਘ ਉਰਫ ਲਾਡੀ ਪੁੱਤਰ ਮੋਹਿੰਦਰ ਸਿੰਘ ਵਾਸੀ ਮਕਾਨ ਨੰਬਰ 434,ਮੋਹੱਲਾ ਉਚਾ ਸੁਰਾਜਗੰਜ,ਜਲੰਧਰ ਹੈ.ਸੁਖਵਿੰਦਰ ਸਿੰਘ ਉਰਫ ਲਾਡੀ ਤੇ ਅਣਪਛਾਤੇ ਵਿਅਕਤੀ ਨੇ ਸੁਖਵੰਤ ਸਿੰਘ ਗਿੱਲ ਦੀ ਪਹਿਨੀ ਹੋਈ ਸਰਕਾਰੀ ਕਮੀਜ ਨੂੰ ਹੱਥ ਪਾਇਆ ਤੇ ਉਸਨਾਲ ਕੁੱਟਮਾਰ ਕੀਤੀ।ਜਿਸਤੇ ਮਹਿਲਾ ਸਿਪਾਹੀ ਕਿਰਨਜੀਤ ਕੌਰ 3022/ਜਲੰਧਰ ਦੇ ਬਿਆਨ ਤੇ ਮੁਕਦਮਾ ਨੰਬਰ 10,ਮਿਤੀ 30-01-2020 ਅ/ਧ 354/ਬੀ 353,186,323,506,34 ਭ:ਦ ਥਾਣਾ ਡਵੀਜਨ ਨੰਬਰ 4,ਜਲੰਧਰ ਦਰਜ ਰਜਿਸਟਰ ਕੀਤਾ ਗਿਆ.ਦੌਰਾਨ ਤਫਤੀਸ਼ ਰਾਹੁਲ ਅਰੋੜਾ ਨੇ ਮਿਤੀ 01-02-2020 ਨੂੰ ਆਪਣੇ ਦਿੱਤੇ ਬਿਆਨ ਵਿਚ ਕਿਹਾ ਕੇ ਉਕਤ ਦੋ ਵਿਅਕਤੀਆਂ ਨਾਲ ਇੱਕ ਹੋਰ ਵਿਅਕਤੀ ਸੀ ਉਸਦਾ ਨਾਮ ਸਿਮਰਨਜੀਤ ਸਿੰਘ ਉਰਫ ਮਨੀ ਲਿਬੜਾ ਪੁੱਤਰ ਜਸਬੀਰ ਸਿੰਘ ਵਾਸੀ 113-ਏ ਟਾਵਰ ਇਨਕਲੇਵ ਫੇਸ 3 ਥਾਣਾ ਲਾਂਬੜਾ ਜਲੰਧਰ ਹੈ.ਜਿੰਨਾ ਨੇ ਉਸਦੀ ਕੁੱਟਮਰ ਕਰਕੇ ਗਲੇ ਵਿਚੋਂ ਸੋਨੇ ਦੀ ਚੇਨ ਖੋਹ ਕੇ ਲੈ ਗਏ ਜਿਸਤੇ ਜੁਰਮ 379-ਭ :ਦ ਦਾ ਵਾਧਾ ਕੀਤਾ ਗਿਆ.ਉਕਤ ਤੋਂ ਇਲਾਵਾ ਦੂਜੇ ਦੋਸ਼ੀਆਂਨ ਸੁਖਵਿੰਦਰ ਸਿੰਘ ਉਰਫ ਲਾਡੀ ਪੁੱਤਰ ਜੋਗਿੰਦਰ ਸਿੰਘ ਵਾਸੀ ਉਚਾ ਸੁਰਾਜਗੰਜ ਜਲੰਧਰ ਅਤੇ ਅਨੂਪ ਸਿੰਘ ਉਰਫ ਸਿੱਪੀ ਬਾਜਵਾ ਪੁੱਤਰ ਨਰਿੰਦਰ ਸਿੰਘ ਵਾਸੀ ਮਖਦੁਮਪੁਰਾ ਨੂੰ ਗ੍ਰਿਫਤਾਰ ਕਰਨ ਲਈ ਵਿਸ਼ੇਸ਼ ਉਪਰਾਲੇ ਜਾਰੀ ਹਨ।