May 3, 2026
#ਪੰਜਾਬ

ਕੇਂਦਰੀ ਜੇਲ੍ਹ ਅੰਮ੍ਰਿਤਸਰ ‘ਚੋਂ ਫਰਾਰ ਹੋਏ ਦੋਵੇਂ ਭਰਾ ਪੁਲਿਸ ਵੱਲੋਂ ਗ੍ਰਿਫਤਾਰ : ਪੁਲਿਸ ਕਮਿਸ਼ਨਰ

ਅੰਮ੍ਰਿਤਸਰ – ਇਕ ਫਰਵਰੀ ਦੀ ਦਰਮਿਆਨੀ ਰਾਤ ਨੂੰ ਕੇਦਰੀ ਜੇਲ ਫਤਾਹਪੁਰ ( ਅੰਮ੍ਰਿਤਸਰ) ਦੀ ਕੰਧ ‘ਚ ਸੰਨ ਲਗਾਕੇ ਬੜੇ ਯੋਜਨਾਬੱਧ ਤਰੀਕੇ ਨਾਲ ਫਰਾਰ ਹੋਏ ਤਿੰਨ ਹਵਾਲਾਤੀਆ ਜਿੰਨਾ ‘ਚ ਜਿਲਾ ਤਰਨ ਤਾਰਨ ਨਾਲ ਸਬੰਧਿਤ ਦੋ ਸਕੇ ਭਰਾ ਜਰਨੈਲ ਸਿੰਘ ਅਤੇ ਗੁਰਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ ਵੀ ਸ਼ਾਮਿਲ ਹਨ। ਉਨਾਂ ਨੂੰ ਗ੍ਰਿਫਤਾਰ ਕਰ ਲਏ ਜਾਣ ਬਾਰੇ ਇਕ ਪੱਤਰਕਾਰ ਸੰਮੇਲਨ’ਚ ਜਾਣਕਾਰੀ ਦੇਦਿਆ ਪੁਲਿਸ ਕਮਿਸ਼ਨਰ ਡਾ: ਸੁਖਚੈਨ ਸਿੰਘ ਗਿੱਲ਼ ਨੇ ਦੱਸਿਆ ਕਿ ਫਰਾਰ ਦੋਸ਼ੀਆ ਵਿਰੁੱਧ ਥਾਣਾਂ ਇਸਲਾਮਾਬਾਦ ਵਿਖੇ ਕੇਸ ਦਰਜ ਕਰਕੇ ਉਨਾਂ ਨੂੰ ਫੜਨ ਲਈ ਪੁਲਿਸ ਪਾਰਟੀਆ ਵਲੋ ਵੱਖ ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਸੀ।ਇਸ ਦੌਰਾਨ ਜਦ ਥਾਣਾਂ ਮੁਖੀ ਇਸਲਾਮਾਬਾਦ ਇੰਸ: ਅਨਿਲ ਕੁਮਾਰ ਵਲੋ ਜਦ ਜਰਨੈਲ ਸਿੰਘ ਦੇ ਸਹੁਰੇ ਘਰ ਜੇਠੂਨੰਗਲ ਥਾਣਾਂ ਮਜੀਠਾ ਵਿਖੇ ਰੇਡ ਕੀਤਾ ਗਿਆ ਤਾਂ ਉਨਾ ਨੂੰ ਉਸ ਦੇ ਸਹੁਰੇ ਤੋ ਪਤਾ ਲੱਗਾ ਕਿ ਜਿਸ ਦਿਨ ਤੋ ਜਰਨੈਲ ਸਿੰਘ ਜੇਲ ਵਿੱਚੋ ਫਰਾਰ ਹੋਇਆ ਹੈ ਉਸ ਦਿਨ ਤੋ ਹੀ ਉਸ ਦੀ ਪਤਨੀ ਵੀ ਉਸ ਕੋਲ ਚਲੇ ਗਈ ਹੈ। ਜਦੋਕਿ ਇਕ ਖੁਫੀਆ ਇਤਲਾਹ ਤੇ ਥਾਣਾਂ ਮੁਖੀ ਇੰਸ: ਅਨਿਲ ਕੁਮਾਰ ਤੇ ਸੀ.ਆਈ.ਏ ਸਟਾਫ ਦੇ ਇੰਚਾਰਜ ਇੰਸ: ਸੁਖਵਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਪੁਲਿਸ ਪਾਰਟੀਆ ਵਲੋ ਰੇਡ ਕਰਕੇ ਉਸ ਨੂੰ ਬੱਸ ਸਟੈਡ ਨਜਦੀਕ ਆਨੰਦਪੁਰ ਸਾਹਿਬ ਜਿਲਾ ਰੂਪ ਨਗਰ ਤੋ ਗ੍ਰਿਫਤਾਰ ਕਰ ਲਿਆ ਗਿਆ। ਜਿਸ ਨੇ ਪੁਛਗਿਛ ਦੌਰਾਨ ਇਹ ਇੰਕਸਾਫ ਕੀਤਾ ਕਿ ਉਸ ਦਾ ਜੇਲ ਵਿੱਚੋ ਫਰਾਰ ਹੋਇਆ ਭਰਾ ਗੁਰਪ੍ਰੀਤ ਸਿੰਘ ਗੋਪੀ ਆਪਣੇ ਦੋਸਤ ਸ਼ਮਸ਼ੇਰ ਸਿੰਘ ਸ਼ੇਰਾ ਵਾਸੀ ਜੋੜਾ ਨਜਦੀਕ ਸਰਹਾਲੀ ਕੋਲ ਇਸ ਸਮੇ ਰਹਿ ਰਿਹਾ ਹੈ। ਜਿਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਸਮੇ ਸ: ਮੁਖਵਿੰਦਰ ਸਿੰਘ ਭੁੱਲਰ ਡੀ.ਸੀ.ਪੀ ਜਾਂਚ, ਏ.ਡੀ.ਸੀ.ਪੀ ਸ: ਹਰਜੀਤ ਸਿੰਘ ਧਾਲੀਵਾਲ, ਏ.ਸੀ.ਪੀ ਅਭੀਮੰਨੂ ਰਾਣਾ ਆਈ.ਪੀ.ਐਸ ਆਦਿ ਪੁਲਿਸ ਅਧਿਕਾਰੀ ਵੀ ਹਾਜਰ ਸਨ।