ਡੀ ਸੀ ਅਪਨੀਤ ਰਿਆਤ ਵੱਲੋਂ ਕਰਵਾਏ ਕੰਮਾਂ ਨੂੰ ਹਮੇਸ਼ਾ ਯਾਦ ਰੱਖਣਗੇ ਮਾਨਸਾ ਵਾਸੀ
ਮਾਨਸਾ – ਪੰਜਾਬ ਸਰਕਾਰ ਦੇ ਆਦੇਸ਼ਾਂ ਤੇ ਮਾਨਸਾ ਤੋਂ ਹੁਸ਼ਿਆਰਪੁਰ ਤਾਇਨਾਤ ਕੀਤੇ ਡੀਸੀ ਅਪਨੀਤ ਰਿਆਤ ਵੱਲੋਂ ਕਰਵਾਏ ਕੰਮਾਂ ਨੂੰ ਹਮੇਸ਼ਾ ਮਾਨਸਾ ਵਾਸੀ ਆਪਣੇ ਚੇਤਿਆਂ ਚ ਵਸਾਏ ਰੱਖਣਗੇ।ਡੀਸੀ ਰਿਆਤ ਨੇ ਪਹਿਲੀ ਵਾਰ ਮਾਨਸਾ ਵਿਚ ਡੀਸੀ ਨਿਯੁਕਤ ਹੋਣ ਤੋਂ ਬਾਅਦ ਮਾਨਸਾ ਵਿਚ ਪਾਰਕ ਸਥਾਪਨਾ, ਸੜਕਾਂ ਦੇ ਕੰਮ ਕਰਵਾਉਣ ਤੋਂ ਇਲਾਵਾ ਵਿਕਾਸ ਕੰਮਾਂ ਦੇ ਹੋਰ ਵੀ ਕੀਰਤੀਮਾਨ ਸਥਾਪਿਤ ਕੀਤੇ ਹਨ। ਇਹ ਗੱਲ ਜ਼ਿਲ੍ਹੇ ਦੀਆਂ ਵੱਖ-ਵੱਖ ਪੰਚਾਇਤਾਂ ਦੇ ਸਰਪੰਚਾਂ ਪੰਚਾਂ ਨੇ ਸਮੂਹਿਕ ਰੂਪ ਵਿਚ ਕਹਿੰਦਿਆਂ ਕਿਹਾ ਹੈ ਕਿ ਮਾਨਸਾ ਨੇ ਉਨ੍ਹਾਂ ਦੀ ਅਗਵਾਈ ਵਿਚ ਥੋੜੇ ਸਮੇਂ ਵਿਚ ਵਿਕਾਸ ਕਾਰਜਾਂ ਦਾ ਆਪਣਾ ਵੱਖਰਾ ਰਿਕਾਰਡ ਸਥਾਪਿਤ ਕੀਤਾ ਹੈ। ਉਨਾਂ ਕਿਹਾ ਕਿ ਅਫਸਰਾਂ ਦੀ ਅਦਲਾ ਬਦਲੀ ਹੁੰਦੀ ਰਹਿੰਦੀ ਹੈ, ਪਰ ਕੁੱਝ ਅਧਿਕਾਰੀਆਂ ਨੂੰ ਸਿਰਫ ਇਸ ਕਰਕੇ ਯਾਦ ਕੀਤਾ ਜਾਂਦਾ ਹੈ ਕਿਉਂਕਿ ਉਨਾਂ ਦਾ ਕੀਤਾ ਸਮੁੱਚਾ ਕੰਮਕਾਜ ਬੋਲਦਾ ਹੈ।ਉਨਾਂ ਪੰਜਾਬ ਸਰਕਾਰ ਵੱਲੋਂ ਪਹਿਲੀ ਨਿਯੁਕਤੀ ਵਜੋਂ ਡੀਸੀ ਰਿਆਤ ਦੀ ਇਥੇ ਨਿਯੁਕਤੀ ਕਰਨਾ ਤੇ ਫਿਰ ਲੰਬਾ ਸਮਾਂ ਇਸ ਜ਼ਿਲੇ ਵਿਚ ਹੀ ਤਾਇਨਾਤ ਕਰੀਂ ਰੱਖਣ ਤੇ ਧੰਨਵਾਦ ਕੀਤਾ।






