Skip to content

ਵਿਜੀਲੈਂਸ ਨੇ ਰਿਸਵਤ ਲੈਂਦਾ ਏ.ਐਸ.ਆਈ ਰੰਗੇ ਹੱਥੀਂ ਦਬੋਚਿਆ

Share this story

ਚੰਡੀਗੜ – ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ, ਥਾਣਾ ਐਂਟੀ ਪਾਵਰ ਥੈਪਟ, ਬਠਿੰਡਾ ਵਿਖੇ ਤਾਇਨਾਤ ਏ.ਐਸ.ਆਈ. ਹਾਕਮ ਸਿੰਘ ਨੂੰ 1500 ਰੁਪਏ ਦੀ ਰਿਸਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ। ਉਕਤ ਏ.ਐਸ.ਆਈ ਨੂੰ ਸ਼ਿਕਾਇਤ ਕਰਤਾ ਨਰਵਿੰਦਰ ਸਿੰਘ ਵਾਸੀ ਸੁੰਦਰ ਨਵਰ, ਫਰੀਦਕੋਟ ਦੀ ਸ਼ਿਕਾਇਤ ‘ਤੇ ਫੜਿਆ ਹੈ। ਸ਼ਿਕਾਇਤ ਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਕਤ ਏ.ਐਸ.ਆਈ ਵੱਲੋਂ ਇਕ ਪੁਲਿਸ ਕੇਸ ਵਿਚ ਦੀ ਮਦਦ ਕਰਨ ਬਦਲੇ 3000 ਰੁਪਏ ਦੀ ਮੰਗ ਕਰ ਰਿਹਾ ਹੈ ਅਤੇ ਸੌਦਾ 2500 ਵਿਚ ਤੈਅ ਹੋਇਆ ਹੈ। ਸ਼ਿਕਾਇਤਕਰਤਾ ਨੇ ਕਿਹਾ ਕਿ ਉਸ ਵਲੋਂ ਦੋਸ਼ੀ ਏ.ਐਸ.ਆਈ ਨੂੰ ਪਹਿਲਾਂ ਹੀ 1000 ਰੁਪਏ ਅਦਾ ਕੀਤੇ ਜਾ ਚੁੱਕੇ ਹਨ।ਵਿਜੀਲੈਂਸ ਵੱਲੋਂ ਸਕਾਇਤ ਦੀ ਪੜਤਾਲ ਉਪਰੰਤ ਉਕਤ ਦੋਸੀ ਏ.ਐਸ.ਆਈ. ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ 1500 ਰੁਪਏ ਦੀ ਰਿਸਵਤ ਲੈਂਦਿਆਂ ਮੌਕੇ ‘ਤੇ ਹੀ ਦਬੋਚ ਲਿਆ। ਉਨਾਂ ਦੱਸਿਆ ਕਿ ਦੋਸੀ ਖਿਲਾਫ ਭ੍ਰਿਸਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ ਫਿਰੋਜਪੁਰ ਵਿਚ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।

Share this story
WRITTEN BY

BREAKING