ਐੱਨਡੀਏ ਸਰਕਾਰ ਅਰਥਚਾਰਾ ਸੰਭਾਲਣ ਵਿੱਚ ਅਸਮਰੱਥ: ਚਿਦੰਬਰਮ
ਹੈਦਰਾਬਾਦ – ਕਾਂਗਰਸ ਦੇ ਸੀਨੀਅਰ ਆਗੂ ਪੀ ਚਿਦੰਬਰਮ ਨੇ ਅੱਜ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਨੇ ਸਾਬਤ ਕਰ ਦਿੱਤਾ ਹੈ ਕਿ ਉਸ ’ਚ ਅਰਥ ਵਿਵਸਥਾ ਸੰਭਾਲਣ ਦੀ ਯੋਗਤਾ ਨਹੀਂ ਹੈ ਅਤੇ ਉਹ ਬੇਬਸ ਹੈ। ਕਾਂਗਰਸ ਵੱਲੋਂ ਕਰਵਾਏ ਗਏ ਇੱਕ ਸਮਾਗਮ ’ਚ ਕੇਂਦਰੀ ਬਜਟ ’ਤੇ ਕੇਂਦਰ ਸਰਕਾਰ ਦੀ ਆਲੋਚਨਾ ਕਰਦਿਆਂ ਉਨ੍ਹਾਂ ਦੋਸ਼ ਲਗਾਇਆ ਕਿ ਮੋਦੀ ਸਰਕਾਰ ਉਸ ਬੇਬਸ ਡਾਕਟਰ ਵਾਂਗ ਹੈ ਜੋ ਮਰੀਜ਼ ਦੀ ਬਿਮਾਰੀ ਦਾ ਪਤਾ ਲਾਉਣ ਤੇ ਸਹੀ ਇਲਾਜ ਲੱਭਣ ’ਚ ਨਾਕਾਮ ਹੈ। ਸਾਬਕਾ ਵਿੱਤ ਮੰਤਰੀ ਨੇ ਕਿਹਾ, ‘ਕੁੱਲ ਮਿਲਾ ਕੇ ਹਾਲਤ ਇਹ ਹੈ ਕਿ ਮਰੀਜ਼ ਬਹੁਤ ਕਮਜ਼ੋਰ ਹੈ। ਡਾਕਟਰ ਵੱਲੋਂ ਬਿਮਾਰੀ ਠੀਕ ਕਰਨ ਲਈ ਕੀਤੇ ਜਾ ਰਹੇ ਇਲਾਜ ਨਿਰਾਸ਼ਾਜਨਕ ਢੰਗ ਨਾਲ ਗਲਤ ਹਨ।






