May 5, 2026
#ਭਾਰਤ

ਵਿਦਿਆਰਥੀਆਂ ਵਿਚ ਪੜਣ ਦੀ ਆਦਤ ਵਿਕਸਿਤ ਕਰਨ ਰਿਡਿੰਗ ਮਿਸ਼ਨ-ਹਰਿਆਣਾ ਮੁਹਿੰਮ ਸ਼ੁਰੂ ਕੀਤੀ – ਸਿਖਿਆ ਮੰਤਰੀ

ਚੰਡੀਗੜ – ਹਰਿਆਣਾ ਦੇ ਸਿਖਿਆ ਮੰਤਰੀ ਕੰਵਰ ਪਾਲ ਨੇ ਦਸਿਆ ਕਿ ਸੂਬੇ ਦੀ ਉੱਚੇਰੀ ਵਿਦਿਅਕ ਸੰਸਥਾਨਾਂ ਵਿਚ ਵਿਦਿਆਰਥੀਆਂ ਵਿਚ ਪੜਣ ਦੀ ਆਦਤ ਵਿਕਸਿਤ ਕਰਨ ਲਈ ਰਿਡਿੰਗ ਮਿਸ਼ਨ-ਹਰਿਆਣਾ ਮੁਹਿੰਮ ਸ਼ੁਰੂ ਕੀਤੀ ਹੈ| ਇਸ ਮੁਹਿੰਮ ਦੇ ਤਹਿਤ ਰਾਜ ਦੀ ਸਟੇਟ ਯੂਨੀਵਰਸਿਟੀਆਂ, ਸਰਕਾਰੀ ਤੇ ਸਰਕਾਰੀ ਮਾਨਤਾ ਪ੍ਰਾਪਤ ਕਾਲਜਾਂ ਵਿਚ ਕਿਤਾਬ ਸਮੀਖਿਆ ‘ਤੇ ਚਰਚਾ ਅਤੇ ਮਾਸ ਪੱਧਰ ‘ਤੇ ਅਖ਼ਬਾਰ ਜਾਂ ਕਿਤਾਬ ਪੜਣ ਦਾ ਸਮਾਂ ਨਿਰਧਾਤਿਰ ਕੀਤਾ ਜਾਵੇਗਾ|ਸਿਖਿਆ ਮੰਤਰੀ ਨੇ ਦਸਿਆ ਕਿ ਕਿਤਾਬਾਂ ਪੜਣ ਨਾਲ ਵਿਅਕਤੀ ਦੀ ਬਰਾਬਰੀ, ਸ਼ਹਿਣਸ਼ੀਲ ਤੇ ਨਿਆਂ ਕਰਨ ਦੀ ਪ੍ਰਕ੍ਰਿਆ ਵਿਚ ਵਾਧਾ ਹੁੰਦਾ ਹੈ ਅਤੇ ਸਮਾਜਿਕ ਕੀਮਤਾਂ ਦਾ ਵਿਕਾਸ ਹੁੰਦਾ ਹੈ| ਅਜਿਹੇ ਵਿਚ ਜੇਕਰ ਪੜਣ ‘ਤੇ ਫੋਕਸ ਕੀਤਾ ਜਾਵੇ ਤਾਂ ਵਿਦਿਆਰਥੀਆਂ ਲਈ ਕਾਫੀ ਲਾਭਕਾਰੀ ਹੋਵੇਗਾ| ਉਨਾਂ ਦਸਿਆ ਕਿ ਭਾਰਤ ਸਰਕਾਰ ਨੇ ਵੀ ਰਿਡਿੰਗ ਮਿਸ਼ਨ 2020 ਸ਼ੁਰੂ ਕੀਤਾ ਹੈ| ਇਹ ਮਿਸ਼ਨ ਕਾਫੀ ਨਵਾਂ ਤੇ ਸਮਕਾਲੀ ਹੈ, ਇਸ ਨਾਲ ਕਿਤਾਬਾਂ ਦੀ ਖੋਈਆ ਹੋਇਆ ਮਾਣ ਵਾਪਸ ਆਵੇਗਾ|ਉਨਾਂ ਦਸਿਆ ਕਿ ਕੇਂਦਰ ਸਰਕਾਰ ਦੇ ਮਿਸ਼ਨ ਨੂੰ ਧਿਆਨ ਵਿਚ ਰੱਖ ਕੇ ਹੀ ਹਰਿਆਣਾ ਸਰਕਾਰ ਨੇ ਸੂਬੇ ਦੀ ਉੱਚੇਰੀ ਵਿਦਿਅਕ ਸੰਸਥਾਨਾਂ ਵਿਚ ਵਿਦਿਆਰਥੀਆਂ ਵਿਚ ਪੜਣ ਦੀ ਆਦਤ ਵਿਕਸਿਤ ਕਰਨ ਲਈ ਰਿਡਿੰਗ ਮਿਸ਼ਨ-ਹਰਿਆਣਾ ਸ਼ੁਰੂ ਕੀਤਾ ਹੈ| ਉਨਾਂ ਦਸਿਆ ਕਿ ਇਸ ਮੁਹਿੰਮ ਦਾ ਮੰਤਵ ਵਿਦਿਆਰਥੀਆਂ ਤੋਂ ਇਲਾਵਾ, ਅਧਿਆਪਕਾਂ ਤੇ ਸਮਾਜ ਦੇ ਹੋਰ ਲੋਕਾਂ ਵਿਚ ਵੀ ਪੜਣ ਦੀ ਆਦਤ ਵਿਕਸਿਤ ਕਰਨਾ ਅਤੇ ਸਾਲ 2022 ਤਕ ਨੌਜੁਆਨਾਂ ਨੂੰ ਡਿਜੀਟਲ ਲਰਨਿੰਗ ਕਰਵਾਉਣਾ ਹੈ|ਸਿਖਿਆ ਮੰਤਰੀ ਕੰਵਰ ਪਾਲ ਨੇ ਦਸਿਆ ਕਿ ਰਿਡਿੰਗ ਮਿਸ਼ਨ-ਹਰਿਆਣਾ ਮੁਹਿੰਮ ਦੇ ਤਹਿਤ ਰਾਜ ਦੀ ਸਟੇਟ ਯੂਨੀਵਰਸਿਟੀਆਂ, ਸਰਕਾਰੀ ਤੇ ਸਰਕਾਰੀ ਮਾਨਤਾ ਪ੍ਰਾਪਤ ਕਾਲਜਾਂ ਵਿਚ ਮਹੀਨੇ ਵਿਚ ਇਕ ਦਿਨ ਕਿਤਾਬ ਸਮੀਖਿਆ ਦਾ ਸੈਸ਼ਨ ਆਯੋਜਿਤ ਕੀਤਾ ਜਾਵੇਗਾ ਅਤੇ ਇਕ ਦਿਨ ਮਾਸ ਪੱਧਰ ‘ਤੇ ਅਖਬਾਰ ਜਾਂ ਕਿਤਾਬ ਪੜਣ ਦਾ ਸਮਾਂ ਨਿਰਧਾਰਿਤ ਕੀਤਾ ਜਾਵੇਗਾ, ਜਿਸ ਵਿਚ ਵਿਦਿਆਰਥੀ, ਅਧਿਆਪਕ, ਪ੍ਰਿੰਸੀਪਲ ਤੇ ਨਾਨ-ਟੀਚਿੰਗ ਅਮਲੇ ਦੇ ਮੈਂਬਰ ਵੀ ਹਿੱਸਾ ਲੈਣਗੇ| ਇਸ ਤਰਾਂ, ਸਮੈਸਟਰ ਵਿਚ ਇਕ ਵਾਰ ਮਲਟੀ ਡਿਸਿਪਲੀਨਰੀ ਕੁਇਜ ਵੀ ਆਯੋਜਿਤ ਕਰਨ ਦੇ ਆਦੇਸ਼ ਦਿੱਤੇ ਗਏ ਹਨ| ਉਨਾਂ ਕਿਹਾ ਕਿ ਮੌਜ਼ੂਦਾ ਸਮੇਂ ਵਿਚ ਇਲੈਕਟ੍ਰੋਨਿਕ ਗੈਜੇਟ ਆਉਣ ਤੋਂ ਬਾਅਦ ਲੋਕਾਂ ਵਿਚ ਕਿਤਾਬਾਂ ਪੜਣ ਦੀ ਆਦਤ ਘੱਟਦੀ ਜਾ ਰਹੀ ਹੈ, ਅਜਿਹੇ ਵਿਚ ਇਸ ਮਿਸ਼ਨ ਦਾ ਮੁੱਖ ਮੰਤਵ ਵਿਦਿਆਰਥੀਆਂ ਤੇ ਸਮਾਜ ਦੇ ਹੋਰ ਵਰਗਾਂ ਵਿਚ ਕਿਤਾਬਾਂ ਨੂੰ ਪੜਣ ਦੀ ਆਦਤ ਬਣਾਏ ਰੱਖਣਾ ਹੈ|