May 5, 2026
#ਦੇਸ਼ ਦੁਨੀਆਂ

ਕਨੈਕਟਿਕਟ ਦੇ ਨਾਈਟ ਕਲੱਬ ਚ ਗੋਲੀਬਾਰੀ, ਇਕ ਦੀ ਮੌਤ ਤੇ 4 ਜ਼ਖਮੀ

ਅਮਰੀਕਾ ਦੇ ਸੂਬੇ ਕਨੈਕਟਿਕਟ ਦੇ ਇਕ ਨਾਈਟ ਕਲੱਬ ‘ਚ ਹੋਈ ਗੋਲੀਬਾਰੀ ‘ਚ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਹੋਰ 4 ਜ਼ਖਮੀ ਹੋ ਗਏ। ਪੁਲਸ ਨੇ ਇਸ ਦੀ ਜਾਣਕਾਰੀ ਦਿੱਤੀ। ਪੁਲਸ ਅਧਿਕਾਰੀ ਪਾਲ ਸਿਸੇਰੋ ਨੇ ਕਿਹਾ ਕਿ ਹਰਟਫੋਰਡ ਦੇ ਸਾਊਥ ਮੈਜੈਸਟਿਕ ਲਾਊਂਜ ‘ਚ ਐਤਵਾਰ ਤੜਕੇ ਹੋਏ ਗੋਲੀਬਾਰੀ ਦੀ ਘਟਨਾ ‘ਚ 28 ਸਾਲਾ ਇਕ ਵਿਅਕਤੀ ਦੀ ਮੌਤ ਹੋ ਗਈ। ਗੋਲੀਬਾਰੀ ‘ਚ ਹੋਰ ਦੋ ਔਰਤਾਂ ਤੇ ਪੁਰਸ਼ਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਉਨ੍ਹਾਂ ਕਿਹਾ ਕਿ ਜ਼ਖਮੀਆਂ ‘ਚੋਂ ਦੋ ਦਾ ਐਤਵਾਰ ਨੂੰ ਆਪ੍ਰੇਸ਼ਨ ਹੋਇਆ ਅਤੇ ਹੋਰ ਦੋ ਦੀ ਹਾਲਤ ਸਥਿਰ ਹੈ।ਮ੍ਰਿਤਕਾਂ ਅਤੇ ਜ਼ਖਮੀਆਂ ‘ਚੋਂ ਕਿਸੇ ਦੀ ਪਛਾਣ ਉਜਾਗਰ ਨਹੀਂ ਕੀਤੀ ਗਈ। ਘਟਨਾ ਦੇ ਸਬੰਧ ‘ਚ ਕਿਸੇ ਸ਼ੱਕੀ ਨੂੰ ਹਿਰਾਸਤ ‘ਚ ਨਹੀਂ ਲਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਦੀ ਪ੍ਰਕਿਰਿਆ ਅਜੇ ਚੱਲ ਰਹੀ ਹੈ, ਇਸ ਲਈ ਵਧੇਰੇ ਜਾਣਕਾਰੀ ਨਹੀਂ ਦਿੱਤੀ ਜਾ ਸਕਦੀ।