May 5, 2026
#ਦੇਸ਼ ਦੁਨੀਆਂ

ਕਰੋਨਾਵਾਇਰਸ ਕਾਰਨ ਚੀਨ ਵਿੱਚ 22 ਹੋਰ ਮੌਤਾਂ

ਬੀਜਿੰਗ – ਚੀਨ ਵਿੱਚ ਕਰੋਨਾਵਾਇਰਸ ਦੀ ਜ਼ੱਦ ’ਚ ਕੇ 22 ਹੋਰ ਵਿਅਕਤੀ ਮੌਤ ਦੇ ਮੂੰਹ ਵਿੱਚ ਚਲੇ ਗਏ ਹਨ। ਜ਼ਿਕਰਯੋਗ ਹੈ ਕਿ ਚੀਨ ਵਿੱਚ ਲਾਗ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਪਹਿਲਾਂ ਦੇ ਮੁਕਾਬਲੇ ਘਟੀ ਹੈ। ਨੈਸ਼ਨਲ ਹੈਲਥ ਕਮਿਸ਼ਨ ਨੇ ਕਿਹਾ ਕਿ ਦੇਸ਼ ਭਰ ਵਿੱਚ 40 ਨਵੇਂ ਮਾਮਲੇ ਸਾਹਮਣੇ ਆਏ। ਇਨ੍ਹਾਂ ਵਿੱਚ ਸਭ ਤੋਂ ਵੱਧ ਹੁਬੇਈ ਨਾਲ ਸਬੰਧਤ ਹਨ। ਇੱਥੇ 22 ਨਵੀਆਂ ਮੌਤਾਂ ਦੀ ਗਿਣਤੀ ਮਿਲਾ ਕੇ ਲਾਗ ਨਾਲ ਮਰਨ ਵਾਲਿਆਂ ਦੀ ਤਾਦਾਦ 3119 ਹੋ ਗਈ ਹੈ। ਇਸ ਤੋਂ ਇਲਾਵਾ 80,700 ਵਿਅਕਤੀ ਲਾਗ ਨਾਲ ਪ੍ਰਭਾਵਿਤ ਹਨ।