Skip to content

ਵਿਰਾਟ ਵਨ ਡੇ ਦਾ ਸਰਵਸ੍ਰੇਸ਼ਠ ਖਿਡਾਰੀ ਹੈ : ਫਿੰਚ

Share this story

ਆਸਟਰੇਲੀਆ ਦੇ ਕਪਤਾਨ ਆਰੋਨ ਫਿੰਚ ਨੇ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਵਿਰਾਟ ਵਨ ਡੇ ਸਵਰੂਪ ਦਾ ਸਰਵਸ੍ਰੇਸ਼ਠ ਖਿਡਾਰੀ ਹੈ। ਫਿੰਚ ਨੇ ਕਿਹਾ,”ਜੇਕਰ ਤੁਸੀਂ ਵਿਰਾਟ ਦੇ ਰਿਕਾਰਡ ਦੇਖੋ ਤਾਂ ਉਹ ਕਿਸੇ ਤੋਂ ਘੱਟ ਨਹੀਂ ਹੈ। ਇਹ ਅਸਲ ਵਿਚ ਜ਼ਿਕਰਯੋਗ ਹੈ। ਮੇਰੇ ਖਿਆਲ ਨਾਲ ਸਾਨੂੰ ਵਿਰਾਟ ਨੂੰ ਜਲਦ ਆਊਟ ਕਰਨ ‘ਤੇ ਧਿਆਨ ਦੇਣਾ ਪਵੇਗਾ।”ਫਿੰਚ ਹਾਲ ਹੀ ਵਿਚ ਯੂ. ਏ. ਈ. ਵਿਚ ਖਤਮ ਹੋਏ ਆਈ. ਪੀ. ਐੱਲ. ਦਾ ਹਿੱਸਾ ਸੀ ਤੇ ਉਸ ਨੇ ਵਿਰਾਟ ਦੇ ਨਾਲ ਤਕਰੀਬਨ 2 ਮਹੀਨੇ ਬਿਤਾਏ ਹਨ ਪਰ ਉਸਦਾ ਮੰਨਣਾ ਹੈ ਕਿ ਵਿਰਾਟ ਦੀ ਬੱਲੇਬਾਜ਼ੀ ਵਿਚ ਕੋਈ ਕਮੀ ਲੱਭਣਾ ਇੰਨਾ ਆਸਾਨ ਨਹੀਂ ਹੈ। ਉਸ ਨੇ ਕਿਹਾ,”ਵਿਰਾਟ ਕੋਲ ਕਾਫੀ ਤਾਕਤ ਹੈ। ਇਹ ਜ਼ਰੂਰੀ ਹੈ ਕਿ ਤੁਸੀਂ ਆਪਣੀ ਰਣਨੀਤੀ ਦੇ ਮੁਤਾਬਕ ਕੰਮ ਕਰੋ ਤੇ ਇਸਦੇ ਲਈ ਪ੍ਰਤੀਬੱਧ ਰਹੋ।

Share this story
WRITTEN BY

BREAKING